ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਸੀ.ਐਮ. ਦੀ ਯੋਗਸ਼ਾਲਾ ਦਾ ਲਾਭ ਲੈਣ- ਡਾ ਪੱਲਵੀ

ਮਾਲੇਰਕੋਟਲਾ 07 ਅਕਤੂਬਰ :

               Free qualified training  ਜ਼ਿਲ੍ਹਾ ਨਿਵਾਸੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤਮੰਦ, ਗਤੀਸ਼ੀਲ, ਖ਼ੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਲਈ ਸ਼ੁਰੂ ਕੀਤੀ ‘ਸੀ.ਐਮ. ਦੀ ਯੋਗਸ਼ਾਲਾ’ ਦਾ ਲਾਭ ਲੈਣ ਲਈ ਸੱਦਾ ਦਿੱਤਾ ਗਿਆ ਹੈ।

              ਤੀਜੇ ਪੜਾਅ ਅਧੀਨ ਸ਼ਹਿਰ ਮਾਲੇਰਕੋਟਲਾ ‘ਚ 07 ਥਾਵਾਂ ‘ਤੇ ‘ਸੀ.ਐਮ. ਦੀ ਯੋਗਸ਼ਾਲਾ’ ਦਾ ਆਯੋਜਨ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਪ੍ਰਮਾਣਿਤ ਯੋਗ ਟੀਚਰਾਂ ਅਤੇ ਸੁਪਰਵਾਇਜਰਾਂ ਨਾਲ ਤੀਸਰੇ ਪੜਾਅ ਤਹਿਤ ਸ਼ੁਰੂ ਹੋਣ ਵਾਲੀ ‘ਸੀ.ਐਮ. ਦੀ ਯੋਗਸ਼ਾਲਾ’ ਦੇ ਪ੍ਰਬੰਧਾ ਦਾ ਜਾਇਜਾ ਲੈਣ ਮੌਕੇ ਦਿੱਤੀ । ਉਨ੍ਹਾਂ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਦਾ ਆਯੌਜਨ ਸਰਕਾਰੀ ਕਾਲਜ,ਮੀਨਾ ਪਾਰਕ, ਜਾਕਿਰ ਹੁਸੈਣ ਸਟੇਡੀਅਮ,ਲੁਇਸ ਪਾਰਕ,ਜਮਾਲਪੁਰਾ ਪਾਰਕ, ਰਿਹਾਇਸੀ ਕਾਲੋਨੀ ਨੇੜੇ ਸ੍ਰੀ ਹੰਨੂਮਾਨ ਮੰਦਿਰ ਅਤੇ ਸ੍ਰੀ ਹੰਨੂਮਾਨ ਮੰਦਿਰ ਵਿਖੇ ਸਵੇਰੇ , ਸ਼ਾਮ ਅਤੇ ਚਾਹਵਾਨ ਲੋਕਾਂ ਦੀ ਸਹੂਲਤ ਅਨੁਸਾਰ ਸ਼ਹਿਰ ਵਿੱਚ ਪ੍ਰਮਾਣਿਤ ਯੋਗ ਟੀਚਰਾਂ ਦੀ ਦੇਖ ਰੇਖ ਵਿੱਚ ਕੀਤੀ ਜਾ ਰਹੀ ਹੈ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਯੋਗਸ਼ਾਲਾਵਾਂ ਦਾ ਭਰਪੂਰ ਲਾਭ ਲੈਣ ਲਈ ਕਿਹਾ ।

READ ALSO : ਕੈਂਪਸ ਮੈਨੇਜਰਾਂ ਦੀ ਨਿਯੁਕਤੀ ਨਾਲ ਬਦਲਣ ਲੱਗੀ ਸਕੂਲਾਂ ਦੀ ਦਿੱਖ: ਹਰਜੋਤ ਸਿੰਘ ਬੈਂਸ

          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਇਹ ਯੋਜਨਾ ਇਸ ਸਾਲ ਦੇ ਅਪ੍ਰੈਲ ਮਹੀਨੇ ਵਿੱਚ ਸ਼ੁਰੂ ਕੀਤੀ ਗਈ ਸੀ।ਇਸ ਦਾ ਉਦੇਸ਼ ਨਾਗਰਿਕਾਂ ਦੀ ਸ਼ਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਧਿਆਨ ਅਤੇ ਯੋਗ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ। ਰੋਜ਼ਾਨਾ ਅਭਿਆਸ ਦੁਆਰਾ, ਵਿਅਕਤੀ ਇਕਾਗਰਤਾ ਦਾ ਵਿਕਾਸ ਕਰ ਸਕਦਾ ਹੈ ਅਤੇ ਆਪਣੇ ਵਾਤਾਵਰਣ ਨਾਲ ਵੱਧ ਤੋਂ ਵੱਧ ਇਕਸੁਰਤਾ ਸਥਾਪਿਤ ਕਰ ਸਕਦਾ ਹੈ। Free qualified training

         ਲੋਕਾਂ ਨੂੰ ਹਰ ਰੋਜ਼ ਯੋਗ ਕਰਨ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁਫ਼ਤ ਵਿੱਚ ਯੋਗ ਸਿਖਲਾਈ ਲੈਣ ਲਈ  ਟੋਲ ਫਰੀ ਨੰਬਰ 7669400500 ਜਾਂ cmdiyogshala.punjab.gov.in ਉਤੇ ਲਾਗਇਨ ਕੀਤਾ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਯੋਗਸ਼ਾਲਾ ‘ਚ 25 ਜਾਂ ਇਸ ਤੋਂ ਵੀ ਵਧੇਰੇ ਲੋਕ ਯੋਗ ਕਰ ਸਕਦੇ ਹਨ। ਇਸ ਤੋਂ ਇਲਾਵਾ  ਵਧੇਰੇ ਜਾਣਕਾਰੀ ਲਈ ਸੁਪਰਵਾਇਜਰ ਦੇ ਮੋਬਾਇਲ ਨੰਬਰ 94633-60543 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ । Free qualified training

[wpadcenter_ad id='4448' align='none']