ਕਰਨਾਟਕ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ 5 ਗਰੰਟੀਆਂ ਵਿੱਚ ਸ਼ਾਮਲ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਸ਼ੁਰੂ ਕੀਤੀ ਗਈ ਸੀ। ਇਨ੍ਹਾਂ ਬੱਸਾਂ ਵਿੱਚ ਵੱਡੀ ਗਿਣਤੀ ਔਰਤਾਂ ਸਫਰ ਕਰ ਰਹੀਆਂ ਹਨ।Free travel opportunities
ਮੰਗਲਵਾਰ ਨੂੰ ਇਥੇ ਇਕ ਬੱਸ ਦਾ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਦੋ ਔਰਤਾਂ ਆਪਸ ਵਿੱਚ ਲੜਦੀਆਂ ਨਜ਼ਰ ਆ ਰਹੀਆਂ ਹਨ। ਖ਼ਾਲੀ ਸੀਟ ਉਤੇ ਦੁਪੱਟਾ ਰੱਖਣ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ ਸੀ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਕਰਨਾਟਕ ਸਰਕਾਰ ਦੀ ਬੱਸ ਅੰਦਰ ਔਰਤਾਂ ਲੜਦੀਆਂ ਨਜ਼ਰ ਆ ਰਹੀਆਂ ਹਨ। ਕੁਝ ਲੋਕ ਵਿਚ ਬਚਾਅ ਕਰਦੇ ਵੀ ਨਜ਼ਰ ਆ ਰਹੇ ਹਨ। ਦੱਸਿਆ ਗਿਆ ਹੈ ਕਿ ਦੋਵੇਂ ਔਰਤਾਂ ਇੱਕੋ ਸੀਟ ‘ਤੇ ਬੈਠਣ ਦਾ ਦਾਅਵਾ ਕਰ ਰਹੀਆਂ ਸਨ।Free travel opportunities
also read ;- ਪਹਾੜੀਆਂ ‘ਚ ਲੈਂਡਸਲਾਈਡ, ਹਵਾ ‘ਚ ਲਟਕੀ PRTC ਦੀ ਬੱਸ, ਦੇਖੋ ਤਸਵੀਰਾਂ
ਇਹ ਘਟਨਾ ਮੈਸੂਰ ਤੋਂ ਚਾਮੁੰਡੀ ਹਿੱਲਜ਼ ਜਾ ਰਹੀ ਬੱਸ ਵਿੱਚ ਵਾਪਰੀ। ਦੱਸਿਆ ਗਿਆ ਹੈ ਕਿ ਬੱਸ ਭਰੀ ਹੋਈ ਸੀ ਅਤੇ ਉਸ ਵਿੱਚ ਇੱਕ ਸੀਟ ਖਾਲੀ ਸੀ, ਜਿਸ ਨੂੰ ਇੱਕ ਔਰਤ ਨੇ ਆਪਣੇ ਦੁਪੱਟੇ ਨਾਲ ਮੱਲ ਲਿਆ ਸੀ।
ਜਦੋਂ ਉਸ ਸੀਟ ਉਤੇ ਦੂਜੀ ਔਰਤ ਬੈਠਣ ਲੱਗੀ ਤਾਂ ਝਗੜਾ ਸ਼ੁਰੂ ਹੋ ਗਿਆ। ਕੁਝ ਦੇਰ ਵਿਚ ਹੀ ਬਹਿਸ ਇੰਨੀ ਵਧ ਗਈ ਕਿ ਹੱਥੋਪਾਈ ਵੀ ਸ਼ੁਰੂ ਹੋ ਗਈ। ਵੀਡੀਓ ‘ਚ ਬੱਸ ‘ਚ ਮੌਜੂਦ ਕੁਝ ਔਰਤਾਂ ਅਤੇ ਨੌਜਵਾਨ ਵੀ ਝਗੜਾ ਕਰ ਰਹੀਆਂ ਔਰਤਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਅਤੇ ਲੋਕ ਔਰਤਾਂ ਲਈ ਮੁਫਤ ਬੱਸ ਸੇਵਾ ਦੇ ਨੁਕਸਾਨ ਦੱਸ ਰਹੇ ਹਨ।Free travel opportunities