ਪੰਜਾਬ ਪੁਲਸ ਨੂੰ ਗੈਂਗਸਟਰਾਂ ਦੀ ਧਮਕੀ !!

Gangsters threaten Punjab Police

Gangsters threaten Punjab Police
ਬਟਾਲਾ ਦੇ ਥਾਣਾ ਘਣੀਏ ਕੇ ਬਾਂਗਰ ਵਿਖੇ ਦੇਰ ਰਾਤ ਕੁਝ ਸ਼ੱਕੀ ਲੋਕਾਂ ਵੱਲੋਂ ਗ੍ਰਨੇਡ ਨੁਮਾ ਚੀਜ਼ ਸੁੱਟੀ ਗਈ। ਰਾਹਤ ਦੀ ਗੱਲ ਹੈ ਕਿ ਗ੍ਰਨੇਡ ਕਿਸੇ ਕਾਰਨ ਫਟਿਆ ਨਹੀਂ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਸੂਤਰਾਂ ਅਨੁਸਾਰ ਇਕ ਮੋਟਰਸਾਈਕਲ ‘ਤੇ ਦੋ ਨੌਜਵਾਨ ਆਏ ਅਤੇ ਉਨ੍ਹਾਂ ਥਾਣੇ ਵੱਲ ਇਕ ਗ੍ਰਨੇਡ ਨੁਮਾ ਚੀਜ਼ ਸੁੱਟੀ। ਸੀ. ਸੀ. ਟੀ. ਵੀ. ਕੈਮਰੇ ਦੀ ਮਦਦ ਨਾਲ ਥਾਣੇ ‘ਤੇ ਹਮਲਾ ਕਰਨ ਵਾਲੇ ਨੌਜਵਾਨਾਂ ਦੀ ਪੈੜ ਨੱਪ ਰਹੀ ਹੈ। 

ਉਥੇ ਹੀ ਪੁਲਸ ਨਾਕਿਆਂ ‘ਤੇ ਆਈ. ਡੀ. ਜਾਂ ਗ੍ਰਨੇਡ ਨਾਲ ਹਮਲਾ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਹਾਲਾਂਕਿ ਐੱਸ. ਐੱਸ. ਪੀ. ਬਟਾਲਾ ਇਸ ਬਾਰੇ ਜਾਣਕਾਰੀ ਨਹੀਂ ਦੇ ਰਹੇ ਹਨ। ਉੱਧਰ ਹਮਲੇ ਦੀ ਸਾਜ਼ਿਸ਼ ਤੋਂ ਬਾਅਦ ਪੁਲਸ ਇਕਦਮ ਚੌਕਸ ਹੋ ਗਈ। ਦੇਰ ਰਾਤ ਮਿਲੀ ਘਟਨਾ ਦੀ ਸੂਚਨਾ ਤੋਂ ਬਾਅਦ ਏ. ਡੀ. ਜੀ. ਪੀ. ਪੰਜਾਬ ਨੌਨਿਹਾਲ ਸਿੰਘ ਵੀ ਮੌਕੇ ‘ਤੇ ਪੁੱਜੇ, ਹਾਲਾਂਕਿ ਪੁਲਸ ਨੇ ਇਸ ਬਾਰੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਏ. ਡੀ. ਜੀ. ਪੀ. ਦੇ ਦੌਰੇ ਨੂੰ ਰੂਟੀਨ ਦਾ ਦੌਰਾ ਦੱਸਿਆ ਗਿਆ ਹੈ। ਉਧਰ ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਨੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਥਾਣੇ ਦੀ ਚਾਰਦੀਵਾਰੀ ਹੋਰ ਉੱਚੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਥਾਣੇ ਦੇ ਬਾਹਰ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ। Gangsters threaten Punjab Police

ਦੂਜੇ ਪਾਸੇ ਇਕ ਸੋਸ਼ਲ ਮੀਡੀਆ ‘ਤੇ ਪੋਸਟ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਦੋ ਲੋਕ ਜ਼ਿੰਮੇਵਾਰੀ ਲੈ ਰਹੇ ਹਨ ਅਤੇ ਉਸ ਪੋਸਟ ਦੇ ਵਿੱਚ ਲਿਖਿਆ ਹੈ ਕਿ ਜੋ ਅਲੀਵਾਲ ਵਿੱਚ ਥਾਣਾ ਘਣੀਏ ਕੇ ਬਾਂਗਰ ਹੈ, ਉਸ ਦੇ ਵਿੱਚ ਪੁਲਸ ਵਾਲਿਆਂ ‘ਤੇ ਗ੍ਰਨੇਡ ਅਟੈਕ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਹੈੱਪੀ ਪਸ਼ੀਆ ਅਤੇ ਗੋਪੀ ਨਵਾਂਸ਼ਹਿਰੀਆ ਲੈਂਦੇ ਹਾਂ। ਬੀਤੇ ਪਿਛਲੇ ਦਿਨੀਂ ਜੋ ਪੁਲਸ ਚੌਂਕੀਆਂ ‘ਤੇ, ਥਾਣਿਆਂ ਉਤੇ ਕਾਰਵਾਈਆਂ ਹੋਈਆਂ, ਪੁਲਸ ਉਨ੍ਹਾਂ ਨੂੰ ਮੋਟਰਸਾਈਕਲ ਦੇ ਟਾਇਰ ਪਾਟੇ ਦੱਸ ਰਹੀ ਹੈ, ਇਹ ਅੱਜ ਇਕ ਹੋਰ ਟਾਇਰ ਪਾੜਿਆ ਹੈ, ਹੁਣ ਪੁਲਸ ਜਵਾਬ ਦੇਵੇਗੀ ਕਿ ਇਹ ਕਿਹੜੇ ਮੋਟਰਸਾਈਕਲ ਨੇ ਜਿੰਨ੍ਹਾਂ ਦੇ ਟਾਇਰਾਂ ਵਿਚੋਂ ਅੱਗ ਨਿਕਲਦੀ ਹੁਣ ਇਸ ਤੋਂ ਅਗਲੀ ਚਿਤਾਵਨੀ ਪੁਲਸ ਵਾਲਿਆਂ ਨੂੰ ਹੈ ਕਿ ਹੁਣ ਸਿਰਫ਼ ਚੌਂਕੀਆਂ ਨਹੀਂ ਨਾਲ 6 ਵਜੇ ਤੋਂ ਬਾਅਦ ਜਿੱਥੇ ਵੀ ਨਾਕਾ ਲੱਗਿਆ ਦਿੱਸਿਆ ਅੱਗੇ ਤੋਂ ਗ੍ਰਨੇਡ ਜਾਂ ਆਈ. ਈ. ਡੀ. ਉਨ੍ਹਾਂ ਨਾਕਿਆਂ ‘ਤੇ ਚੱਲਿਆ ਕਰਨਗੀਆਂ। ਇਹ ਪੁਲਸ ਵਾਲਿਆਂ ਨੂੰ ਚਿਤਾਵਨੀ ਹੈ। ਵਾਹਿਗੁਰੂ  ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵੱਖ-ਵੱਖ ਚੌਂਕੀਆਂ ਵਿੱਚ ਆਵਾਜ਼ ਆਈ ਹੈ, ਬਲਾਸਟ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਹੜੀ ਵੀ ਗ੍ਰਨੇਡ ਨੁਮਾ ਚੀਜ਼ ਇਥੇ ਸੁੱਟੀ ਗਈ ਸੀ, ਉਸ ਨੂੰ ਫੋਰੈਂਸਿਕ ਲੈਬ ਵਿੱਚ ਜਾਂਚ ਲਈ ਭੇਜ ਦਿੱਤਾ ਗਿਆ ਹੈ। Gangsters threaten Punjab Police