ਅੰਮ੍ਰਿਤਸਰ 20 ਮਈ 2024—
ਲੋਕ ਸਭਾ ਚੋਣਾ ਦੇ ਮੱਦੇਨਜ਼ਰ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਚੋਣ ਜਰਨਲ ਅਬਜ਼ਰਵਰ ਸ੍ਰੀ ਏ. ਰਾਧਾਬਿਨੋਦ ਸ਼ਰਮਾ, ਆਈ.ਏ.ਐਸ ਅਤੇ ਸਹਾਇਕ ਰਿਟਰਨਿੰਗ ਅਫਸਰ-ਕਮ-ਵਧੀਕ ਕਮਿਸ਼ਨਰ, ਨਗਰ ਨਿਗਮ, ਅੰਮ੍ਰਿਤਸਰ ਸ਼੍ਰੀ ਸੁਰਿੰਦਰ ਸਿੰਘ ਵੱਲੋਂ 019 ਅੰਮ੍ਰਿਤਸਰ ਦੱਖਣੀ ਦੇ ਪੋਲਿੰਗ ਬੂਥਾਂ ਦਾ ਜਾਇਜਾ ਲਿਆ ਗਿਆ।
ਚੋਣ ਜਰਨਲ ਅਬਜ਼ਰਵਰ ਵੱਲੋਂ ਹਦਾਇਤ ਕੀਤੀ ਗਈ ਕਿ ਪੋਲਿੰਗ ਬੂਥਾ ਦੇ ਬਾਹਰ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਚਿੰਨ੍ਹ,ਪੋਸਟਰ,ਬੈਨਰ ਆਦਿ ਨਹੀਂ ਲੱਗਾ ਹੋਣਾ ਚਾਹੀਦਾ ਅਤੇ ਹਰ ਬੂਥ ਦੇ ਬਾਹਰ ਮਰਦ ਵੋਟਰਾਂ, ਔਰਤ ਵੋਟਰਾਂ ਅਤੇ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ ਲਿਖੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਚੋਣ ਜਰਨਲ ਅਬਜ਼ਰਵਰ ਨੇ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਪੋਲਿੰਗ ਵਾਲੇ ਦਿਨ ਹਰ ਇੱਕ ਪੋਲਿੰਗ ਬੂਥ ਤੇ ਪੀਣ ਵਾਲਾ ਪਾਣੀ, ਪੱਖੇ, ਸ਼ਮਿਆਨੇ ਆਦਿ ਦਾ ਪੁਖਤਾ ਇੰਤਜ਼ਾਮ ਹੋਣਾ ਚਾਹੀਦਾ ਹੈ। ਸਹਾਇਕ ਰਿਟਰਨਿੰਗ ਅਫਸਰ-ਕਮ-ਵਧੀਕ ਕਮਿਸ਼ਨਰ, ਨਗਰ ਨਿਗਮ, ਅੰਮ੍ਰਿਤਸਰ ਸ਼੍ਰੀ ਸੁਰਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ 019 ਅੰਮ੍ਰਿਤਸਰ ਦੱਖਣੀ ਦੇ ਪੋਲਿੰਗ ਬੂਥਾਂ ਦੇ ਬੀ.ਐਲ.ਓਜ਼ ਨੂੰ ਹਰ ਤਰ੍ਹਾਂ ਦਾ ਇੰਤਜ਼ਾਮ ਪੀਣ ਵਾਲਾ ਪਾਣੀ, ਪੱਖੇ, ਸ਼ਮਿਆਨੇ ਆਦਿ ਦਾ ਪੁਖਤਾ ਇੰਤਜ਼ਾਮ ਕਰਨ ਦੀਆਂ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਹਨ। ਇਲੈਕਸ਼ਨ ਜਰਨਲ ਅਬਜ਼ਰਵਰ ਵੱਲੋਂ ਪੋਲਿੰਗ ਬੂਥਾਂ ਤੇ ਕੀਤੇ ਗਏ ਪ੍ਰਬੰਧਾਂ ਸਬੰਧੀ ਤਸੱਲੀ ਪ੍ਰਗਟਾਈ। ਇਸ ਮੌਕੇ ਤੇ ਇਲੈਕਸ਼ਨ ਇੰਚਾਰਜ ਸ਼੍ਰੀ ਸੰਜੀਵ ਕਾਲੀਆ, ਜੇ.ਈ ਸ੍ਰੀ ਕਮਲਦੀਪ ਸਿੰਘ ਹਾਜ਼ਰ ਸਨ।