Friday, December 27, 2024

ਜੀਐਨਡੀਈਸੀ ਸਕੂਲ ਆਫ਼ ਆਰਕੀਟੈਕਚਰ ਵੱਲੋਂ ਕੰਕਰੀਟ ਬਾਰੇ ਜਾਣਕਾਰੀ ਭਰਪੂਰ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

Date:

GNDEC School of Architecture

ਲੁਧਿਆਣਾ (ਸੁਖਦੀਪ ਸਿੰਘ ਗਿੱਲ )ਜੀਐਨਡੀਈਸੀ ਸਕੂਲ ਆਫ਼ ਆਰਕੀਟੈਕਚਰ, ਗਿੱਲ ਪਾਰਕ,ਲੁਧਿਆਣਾ, ਨੇ ਅਲਟ੍ਰਾਟੈੱਕ ਸੀਮੈਂਟ ਦੇ ਸਹਿਯੋਗ ਨਾਲ ਕੰਕਰੀਟ ਬਾਰੇ ਜਾਣਕਾਰੀ ਭਰਪੂਰ ਇੱਕ ਰੋਜ਼ਾ ਪ੍ਰੈਕਟੀਕਲ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਅਲਟ੍ਰਾਟੈੱਕ ਸੀਮੈਂਟ ਦੇ ਫੋਕਲ ਪੁਆਇੰਟ, ਲੁਧਿਆਣਾ ਵਿੱਚ ਸਥਿਤ ਪਲਾਂਟ ਵਿਖੇ ਕਰਵਾਈ ਗਈ।ਇਸ ਦੌਰਾਨ ਵਿਦਿਆਰਥੀਆਂ ਨੇ ਕੰਕਰੀਟ ਦੇ ਵੱਖ-ਵੱਖ ਗ੍ਰੇਡ ਤਿਆਰ ਕਰਨ ਲਈ ਵਰਤੀ ਜਾਂਦੀ ਸਮੱਗਰੀ ਅਤੇ ਉਸਦੀ ਮਾਤਰਾ ਬਾਰੇ ਸੰਖੇਪ ਵਿਚ ਜਾਣਕਾਰੀ ਹਾਸਲ ਕੀਤੀ।ਇਸ ਮੌਕੇ ਵਿਦਿਆਰਥੀਆਂ ਦੁਆਰਾ ਕੰਕਰੀਟ ਉੱਤੇ ਸਲੰਪ ਟੈਸਟ, ਕੋਨ ਟੈਸਟ, ਸੈੱਟਿੰਗ ਟਾਈਮ ਟੈਸਟ ਆਦਿ ਵਰਗੇ ਠੋਸ ਟੈਸਟ ਵੀ ਕੀਤੇ ਗਏ।

ਸ.ਗੁਰਪਿੰਦਰਜੀਤ ਸਿੰਘ-ਪਲਾਂਟ ਹੈੱਡ, ਸ.ਚਰਨਜੀਤ ਸਿੰਘ – ਪੰਜਾਬ ਸੇਲਜ਼ ਹੈੱਡ, ਸ਼੍ਰੀ ਰਾਜੀਵ ਰੰਜਨ-ਕੁਆਲਟੀ ਚਾਰਜ, ਅਤੇ ਸ਼੍ਰੀ ਅਨੁਜ ਤਿਆਗੀ – ਟੈਕਨੀਕਲ ਐਗਜ਼ੀਕਿਊਟਿਵ ,ਅਲਟਰਾਟੈੱਕ ਸੀਮਿੰਟ ਪਲਾਂਟ,ਨੇ ਆਪਣੇ ਹੁਨਰ ਅਤੇ ਤਜ਼ਰਬੇ ਦੇ ਜ਼ਰੀਏ ਵਿਦਿਆਰਥੀਆਂ ਨੂੰ ਕੰਕਰੀਟ ਅਤੇ ਇਸ ਦੇ ਤੱਤਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਪ੍ਰੋ.ਆਕਾਂਕਸ਼ਾ ਸ਼ਰਮਾ, ਮੁੱਖੀ-ਜੀਐਨਡੀਈਸੀ ਸਕੂਲ ਆਫ਼ ਆਰਕੀਟੈਕਚਰ, ਨੇ ਇਸ ਦੌਰਾਨ ਆਪਣੇ ਵਿਚਾਰ ਸਾਂਝਾ ਕਰਦਿਆਂ ਵਿਦਿਆਰਥੀਆਂ ਲਈ ਪ੍ਰੈਕਟੀਕਲ ਗਿਆਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਇਸਦੇ ਨਾਲ-2 ਉਹਨਾਂ ਪ੍ਰੋਫ.ਮਨਕਰਨ ਸਿੰਘ ਅਤੇ ਪ੍ਰੋਫ. ਬਲਜੀਤ ਸਿੰਘ, ਜੀਐਨਡੀਈਸੀ ਸਕੂਲ ਆਫ਼ ਆਰਕੀਟੈਕਚਰ, ਦੀ ਇਸ ਪਹਿਲਕਦਮੀ ਦੀ ਪੁਰਜ਼ੋਰ ਸ਼ਲਾਘਾ ਵੀ ਕੀਤੀ।

READ ALSO :ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਡਾ. ਸਹਿਜਪਾਲ ਸਿੰਘ, ਪ੍ਰਿੰਸੀਪਲ ਜੀਐਨਡੀਈਸੀ, ਨੇ ਇਸ ਜਾਣਕਾਰੀ ਭਰਪੂਰ ਵਰਕਸ਼ਾਪ ਦਾ ਆਯੋਜਨ ਕਰਵਾਉਣ ਲਈ ਜੀਐਨਡੀਈਸੀ-ਸਕੂਲ ਆਫ ਆਰਕੀਟੈਕਚਰ ਅਤੇ ਅਲਟਰਾ ਟੈਕ ਸੀਮੈਂਟ ਲਿਮਟਿਡ ਨੂੰ ਵਧਾਈ ਦਿੱਤੀ।

GNDEC School of Architecture

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...