Golden Blood Group
ਬਲੱਡ ਗਰੁੱਪ A,B,AB ਅਤੇ O ਸਭ ਤੋਂ ਆਮ ਬਲੱਡ ਗਰੁੱਪਾਂ ਵਿਚੋਂ ਇਕ ਹੈ। ਕੀ ਤੁਸੀਂ ਜਾਣਦੇ ਹੋ ਇਕ ਅਜਿਹਾ ਬਲੱਡ ਗਰੁੱਪ ਵੀ ਹੈ ਜੋ ਦੁਨੀਆ ਦੇ ਸਿਰਫ 43 ਲੋਕਾਂ ਵਿਚ ਹੁੰਦਾ ਹੈ। ਜੀ ਹਾਂ ਅਸੀਂ O ਨੈਗੇਟਿਵ ਬਲੱਡ ਗਰੁੱਪ ਦੀ ਗੱਲ ਕਰ ਰਹੇ ਹਾਂ। ਇਹ ਬਲੱਡ ਗਰੁੱਪ ਇਨ੍ਹਾਂ ਦੁਰਲੱਭ ਹੈ ਕਿ ਬੀਤੇ 58 ਸਾਲਾਂ ਵਿਚ ਦੁਨੀਆ ਦੇ ਸਿਰਫ 43 ਲੋਕਾਂ ਵਿਚ ਮਿਲਿਆ ਹੈ।
ਇਹ ਬਲੱਡ ਗਰੁੱਪ ਜਿਨ੍ਹਾਂ ਘੱਟ ਮਿਲਦਾ ਹੈ, ਉਨ੍ਹਾਂ ਹੀ ਖਤਰਨਾਕ ਹੈ।ਇਸ ਬਲੱਡ ਗਰੁੱਪ ਦਾ ਨਾਂ ‘ਗੋਲਡਨ ਬਲੱਡ’ (Rh null) ਹੈ। ਸਾਡੇ ਬਲੱਡ ਸੈਲਸ ਵਿਚ 342 ਐਂਟੀਜੇਂਸ ਹੁੰਦੇ ਹੈ। ਇਹ ਐਂਟੀਜੇਂਸ ਮਿਲ ਕੇ ਐਂਟੀਬਾਡੀਜ਼ ਬਣਾਉਣ ਦਾ ਕੰਮ ਕਰਦੇ ਹਨ। ਬਲੱਡ ਗਰੁੱਪ ਦਾ ਬਣਨਾ ਇੰਨਾਂ ਐਂਟੀਜੇਂਸ ਉਪਰ ਨਿਰਭਰ ਕਰਦਾ ਹੈ।
ਸਾਡੇ ਖੂਨ ਵਿਚ 342 ਵਿਚੋਂ 160 ਐਂਟੀਜੇਂਸ ਹੁੰਦੇ ਹਨ। ਜੇਕਰ ਇਨ੍ਹਾਂ ਐਂਟੀਜੇਂਸ ਦੀ ਗਿਣਤੀ ਵਿਚ 99% ਦੀ ਘਾਟ ਹੋਵੇ ਤਾਂ ਉਸ ਨੂੰ ਦੁਰਲੱਭ ਬਲੱਡ ਗਰੁੱਪ ਦੀ ਸ਼੍ਰੇਣੀ ਵਿਚ ਰਖਿਆ ਜਾਂਦਾ ਹੈ। ਪਰ ਜੇਕਰ ਇਹ ਘਾਟ 99.99% ਹੋ ਜਾਵੇ ਤਾਂ ਇਹ ਅਤਿ ਦੁਰਲੱਭ ਸ਼੍ਰੇਣੀ ਵਿਚ ਆ ਜਾਂਦਾ ਹੈ।
READ ALSO : ਪੰਜਾਬ ‘ਚ ਬਸਪਾ ਨੂੰ ਵੱਡਾ ਝਟਕਾ, ਹੁਸ਼ਿਆਰਪੁਰ ਤੋਂ ਉਮੀਦਵਾਰ ਰਾਕੇਸ਼ ਸੁਮਨ ‘ਆਪ’ ‘ਚ ਸ਼ਾਮਲ
ਜੇਕਰ ਕਿਸੇ ਦੇ ਰੇਡ ਬਲੱਡ ਸੈਲ ਵਿਚ Rh ਐਂਟੀਜੇਂਸ ਨਹੀਂ ਹੈ ਤਾਂ ਉਸਦਾ ਬਲੱਡ ਗਰੁੱਪ Rh null ਹੋਵੇਗਾ।1961 ਵਿਚ ਪਹਿਲੀ ਵਾਰ ਇਕ ਆਸਟਰੇਲੀਅਨ ਔਰਤ ਦੇ ਸਰੀਰ ਵਿਚ ਇਸ ਬਲੱਡ ਟਾਈਪ ਦੀ ਪਛਾਣ ਹੋਈ ਸੀ। ਉਸ ਤੋਂ ਬਾਅਦ ਪੂਰੀ ਦੁਨੀਆ ਵਿਚ ਅਜਿਹੇ 43 ਕੇਸ ਮਿਲੇ। ਦਿਲਚਸਪ ਗੱਲ ਇਹ ਹੈ ਕਿ ਇਸ ਦੁਰਲੱਭ ਗੋਲਡਨ ਬਲੱਡ ਯੂਨੀਵਰਸਲ ਡੋਨਰ ਹੈ। ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਟਾਈਪ ਵਾਲੇ ਜਾਂ ਬਿਨਾਂ Rh ਵਾਲੇ ਬਲੱਡ ਗਰੁੱਪ ਦੇ ਨਾਲ ਚੜ੍ਹਾਇਆ ਜਾ ਸਕਦਾ ਹੈ ਪਰ ਇਹ ਇਨ੍ਹਾਂ ਮੁਸ਼ਕਲ ਹੁੰਦਾ ਹੈ ਕਿ ਇਸਦਾ ਮਿਲਣਾ ਬਹੁਤ ਮੁਸ਼ਕਲ ਹੁੰਦਾ ਹੈ।
Golden Blood Group