Goldi Brar’s three accomplices arrested
ਪਟਿਆਲਾ ਪੁਲਿਸ ਵੱਲੋਂ ਗੈਂਗਸਟਰ ਅਤੇ ਬਦਮਾਸ਼ਾਂ ਦੇ ਖਿਲਾਫ ਆਪਣੀ ਮੁਹਿੰਮ ਲਗਾਤਾਰ ਜਾਰੀ ਹੈ, ਜਿਸਦੇ ਤਹਿਤ ਪੁਲਿਸ ਨੇ ਰਾਜਪੁਰਾ ਦੇ ਇੱਕ ਨਾਮੀ ਵਪਾਰੀ ਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਵੱਲੋਂ ਵੱਖ-ਵੱਖ ਮੋਬਾਇਲਾਂ ਤੋਂ 50 ਲੱਖ ਦੀ ਫਰੌਤੀ ਦੀ ਮੰਗ ਕਰਦਿਆਂ ਅਤੇ ਨਾ ਦੇਣ ਦੀ ਸੂਰਤ ਦੇ ਵਿੱਚ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦੇਣ ਦੇ ਮਾਮਲੇ ਨੂੰ ਹੱਲ ਕਰਦਿਆਂ ਦੋਵੇਂ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਤਿੰਨ ਗੁਰਗਿਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੂੰ ਇੰਨਾਂ ਦੇ ਕੋਲੋਂ ਇੱਕ 32 ਬੋਰ ਦਾ ਨਜਾਇਜ਼ ਪਿਸਟਲ ਅਤੇ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਨਿਊਜ਼ 18 ਪੰਜਾਬ ਨਾਲ ਗੱਲਬਾਤ ਕਰਦੇ ਐਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਦੇ ਵੱਲੋਂ ਜਿਲ੍ਹੇ ਨੂੰ ਅਪਰਾਧ ਮੁਕਤ ਕਰਨ ਅਤੇ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜਬੂਤ ਕਰਨ ਦੇ ਮਕਸਦ ਦੇ ਨਾਲ ਆਪਣਾ ਕੰਮ ਕੀਤਾ ਜਾ ਰਿਹਾ ਹੈ। ਇਸ ਕੜੀ ਤਹਿਤ ਰਾਜਪੁਰਾ ਦੇ ਇੱਕ ਪ੍ਰਸਿੱਧ ਵਪਾਰੀ ਜਿਸ ਦਾ ਨਾਮ ਅਸੀਂ ਨਹੀਂ ਦੱਸ ਸਕਦੇ ਨੂੰ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ ਅਤੇ ਉਸਦੀ ਪੂਰੀ ਜਾਣਕਾਰੀ ਵਿਦੇਸ਼ ਵਿੱਚ ਬੈਠੇ ਗੈਂਗਸਟਰ ਨੂੰ ਦੱਸਣ ਵਾਲੇ ਉਹਨਾਂ ਦੇ ਹੀ ਗੁਰਗੇ ਨਵਜੋਤ ਸਿੰਘ ਉਰਫ ਲਾਡੀ ਬਾਸੀ ਗੁਲਮੋਹਰ ਕਲੋਨੀ ਰਾਜਪੁਰਾ ਜਤਿਨ ਕੁਮਾਰ ਵਾਸੀ ਮਕਾਨ ਨੰਬਰ 117 ਨਾਭਾ ਅਤੇ ਰਾਹੁਲ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।Goldi Brar’s three accomplices arrested
also read ;- ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ ‘ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ
ਐਸਐਸਪੀ ਨੇ ਦੱਸਿਆ ਕਿ ਇਹ ਬਦਮਾਸ਼ ਪਟਿਆਲਾ ਜ਼ਿਲ੍ਹੇ ਦੇ ਵਿੱਚ ਫਿਰੌਤੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਲਈ ਆਪਣੇ ਵਿਦੇਸ਼ ਚ ਬੈਠੇ ਆਕਾਵਾਂ ਦੇ ਆਕਾ ਦੇਸ਼ ਆਰੇ ਦੇ ਕੰਮ ਕਰ ਰਹੇ ਸੀ ਪਰ ਪਟਿਆਲਾ ਅਤੇ ਰਾਜਪੁਰਾ ਪੁਲਿਸ ਦੀ ਸਾਂਝੀ ਕਾਰਵਾਈ ਦੇ ਵਿੱਚ ਇਹਨਾਂ ਨੂੰ ਬੈਠੇ ਨੇ ਕਾਬੂ ਕਰਕੇ ਪੁਲਿਸ ਨੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਇਸ ਤੋਂ ਇਲਾਵਾ ਹੋਰ ਕਿਹੜੇ ਵਪਾਰੀ ਜਾਂ ਕਿਸੇ ਮਸ਼ਹੂਰ ਬੰਦੇ ਨੂੰ ਧਮਕੀਆਂ ਦੇਣ ਜਾਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਦੇ ਵਿੱਚ ਤਾਂ ਨਹੀਂ ਸਨ।Goldi Brar’s three accomplices arrested