Friday, December 27, 2024

ਗ੍ਰੈਸ਼ੰਕਰ ਮਹਾਦੇਵਨ-ਜ਼ਾਕਿਰ ਹੁਸੈਨ ਨੇ ਜਿੱਤਿਆ ਗ੍ਰੈਮੀ ਅਵਾਰਡ 2024

Date:

Grammy Awards 2024

ਭਾਰਤ ਨੇ ਗ੍ਰੈਮੀ ਅਵਾਰਡਸ 2024 ਵਿਚ ਇਕ ਵੱਡੀ ਜਿੱਤ ਹਾਸਲ ਕੀਤੀ ਹੈ। ਭਾਰਤੀ ਫਿਊਜ਼ਨ ਬੈਂਡ ‘ਸ਼ਕਤੀ’ ਨੂੰ ‘ਬੈਸਟ ਗਲੋਬਲ ਮਿਊਜ਼ਿਕ ਐਲਬਮ’ ਦਾ ਐਵਾਰਡ ਮਿਲਿਆ ਹੈ। ਇਸ ਬੈਂਡ ਵਿੱਚ ਸ਼ੰਕਰ ਮਹਾਦੇਵਨ, ਜੌਹਨ ਮੈਕਲਾਫਲਿਨ, ਜ਼ਾਕਿਰ ਹੁਸੈਨ, ਵੀ ਸੇਲਵਾਗਨੇਸ਼ ਅਤੇ ਗਣੇਸ਼ ਰਾਜਗੋਪਾਲਨ ਵਰਗੇ ਪ੍ਰਤਿਭਾਸ਼ਾਲੀ ਕਲਾਕਾਰ ਹਨ। ਇਸ ਬੈਂਡ ਤੋਂ ਇਲਾਵਾ ਬੰਸਰੀ ਵਾਦਕ ਰਾਕੇਸ਼ ਚੌਰਸੀਆ ਵੀ ਗ੍ਰੈਮੀ ਐਵਾਰਡ ਜਿੱਤ ਚੁੱਕੇ ਹਨ। ਇਹ ਗ੍ਰੈਮੀ ਅਵਾਰਡਸ ਸੋਮਵਾਰ, 5 ਫਰਵਰੀ ਨੂੰ Crypto.com ਅਰੇਨਾ, ਲਾਸ ਏਂਜਲਸ ਵਿਖੇ ਹੋਇਆ।

‘ਸ਼ਕਤੀ’ ਨੂੰ ਉਸ ਦੀ ਨਵੀਨਤਮ ਸੰਗੀਤ ਐਲਬਮ ‘ਦਿਸ ਮੋਮੈਂਟ’ ਲਈ 66ਵੇਂ ਗ੍ਰੈਮੀ ਅਵਾਰਡਸ ਵਿੱਚ ‘ਬੈਸਟ ਗਲੋਬਲ ਮਿਊਜ਼ਿਕ ਐਲਬਮ’ ਸ਼੍ਰੇਣੀ ਵਿਚ ਜੇਤੂ ਐਲਾਨਿਆ ਗਿਆ। ਬੈਂਡ ਨੇ 45 ਸਾਲਾਂ ਬਾਅਦ ਆਪਣੀ ਪਹਿਲੀ ਐਲਬਮ ਜਾਰੀ ਕੀਤੀ, ਜਿਸ ਨੂੰ ਸਿੱਧਾ ਗ੍ਰੈਮੀ ਅਵਾਰਡ ਮਿਲਿਆ। ਅੰਗਰੇਜ਼ੀ ਗਿਟਾਰਿਸਟ ਜੌਨ ਮੈਕਲਾਫਲਿਨ ਨੇ ਭਾਰਤੀ ਵਾਇਲਨ ਵਾਦਕ ਐੱਲ. ਸ਼ੰਕਰ, ਤਬਲਾ ਵਾਦਕ ਜ਼ਾਕਿਰ ਹੁਸੈਨ ਅਤੇ ਟੀ.ਐਚ. ‘ਵਿੱਕੂ’ ਵਿਨਾਇਕਰਾਮ ਨਾਲ ਫਿਊਜ਼ਨ ਬੈਂਡ ‘ਸ਼ਕਤੀ’ ਦੀ ਸ਼ੁਰੂਆਤ ਕੀਤੀ ਪਰ 1977 ਤੋਂ ਬਾਅਦ ਇਹ ਬੈਂਡ ਬਹੁਤਾ ਸਰਗਰਮ ਨਹੀਂ ਸੀ।

1997 ਵਿਚ, ਜੌਨ ਮੈਕਲਾਫਲਿਨ ਨੇ ਦੁਬਾਰਾ ਉਸੇ ਸੰਕਲਪ ‘ਤੇ ‘ਰੀਮੇਮ ਸ਼ਕਤੀ’ ਨਾਮ ਦਾ ਇਕ ਬੈਂਡ ਬਣਾਇਆ ਅਤੇ ਇਸ ਵਿਚ ਵੀ. ਸੇਲਵਗਨੇਸ਼ (ਟੀ. ਐਚ. ‘ਵਿੱਕੂ’ ਵਿਨਾਇਕਰਾਮ ਦਾ ਪੁੱਤਰ), ਮੈਂਡੋਲਿਨ ਖਿਡਾਰੀ ਯੂ. ਸ੍ਰੀਨਿਵਾਸ ਅਤੇ ਸ਼ੰਕਰ ਮਹਾਦੇਵਨ ਸ਼ਾਮਲ ਸਨ। 2020 ਵਿਚ, ਬੈਂਡ ਦੁਬਾਰਾ ਇਕੱਠੇ ਹੋਏ ਅਤੇ ‘ਸ਼ਕਤੀ’ ਦੇ ਰੂਪ ਵਿੱਚ ਉਨ੍ਹਾਂ ਨੇ 46 ਸਾਲਾਂ ਬਾਅਦ ਆਪਣੀ ਪਹਿਲੀ ਐਲਬਮ ‘ਦਿਸ ਮੋਮੈਂਟ’ ਰਿਲੀਜ਼ ਕੀਤੀ।

READ ALSO:ਪੰਜਾਬ ਸਰਕਾਰ ਬੁਨਿਆਦੀ ਢਾਂਚੇ ਦੀ ਮਜਬੂਤੀ ਵੱਲ ਦੇ ਰਹੀ ਹੈ ਵਿਸ਼ੇਸ਼ ਧਿਆਨ- ਈਟੀਓ

ਇਹ ਤੀਜੀ ਵਾਰ ਹੈ ਜਦੋਂ ਭਾਰਤ ਦੇ ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਨੇ ਗ੍ਰੈਮੀ ਜਿੱਤਿਆ ਹੈ। ਇਸ ਤੋਂ ਪਹਿਲਾਂ ਉਹ ਐਲਬਮ ‘ਪਲੈਨੇਟ ਡਰੱਮਸ’ ਲਈ ਟੀ.ਐਚ. ‘ਵਿੱਕੂ’ ਵਿਨਾਇਕਰਾਮ ਨਾਲ ਗ੍ਰੈਮੀ ਜਿੱਤਿਆ। 2008 ਵਿੱਚ, ਉਸ ਨੇ ‘ਗਲੋਬਲ ਡਰੱਮ ਪ੍ਰੋਜੈਕਟ’ ਲਈ ਗ੍ਰੈਮੀ ਪ੍ਰਾਪਤ ਕੀਤੀ। ‘ਸ਼ਕਤੀ’ ਦੀ ਜਿੱਤ ਨਾਲ ਜ਼ਾਕਿਰ ਦੇ ਖਾਤੇ ‘ਚ ਇਹ ਤੀਜਾ ਗ੍ਰੈਮੀ ਜੁੜ ਗਿਆ ਹੈ।

Grammy Awards 2024

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...