ਇੰਟਰਨੈੱਟ ਨੂੰ ਲੈਕੇ ਪੰਜਾਬ ਦੀ ਵੱਡੀ ਖਬਰ , ਜਾਣੋ ਕਦੋਂ ਚਾਲੂ ਹੋਣਗੀਆਂ ਸੇਵਾਵਾਂ

Great news about running the Internet

ਪੰਜਾਬ ਦੇ ਮੌਜੂਦਾ ਮਾਹੌਲ ਦੌਰਾਨ ਸੂਬੇ ਦੇ ਗ੍ਰਹਿ ਵਿਭਾਗ ਵੱਲੋਂ ਇੰਟਰਨੈੱਟ ਚਲਾਉਣ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ 6 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ‘ਚ ਮੰਗਲਵਾਰ ਮਤਲਬ ਕਿ ਅੱਜ ਦੁਪਹਿਰ 12 ਵਜੇ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ 4 ਜ਼ਿਲ੍ਹਿਆਂ ਤਰਨਤਾਰਨ, ਫਿਰੋਜ਼ਪੁਰ, ਮੋਗਾ ਅਤੇ ਸੰਗਰੂਰ ‘ਚ ਇੰਟਰਨੈੱਟ ਪੂਰਨ ਤੌਰ ‘ਤੇ ਬੰਦ ਰਹੇਗਾ, ਜਦੋਂ ਕਿ ਅੰਮ੍ਰਿਤਸਰ ਦੇ ਅਜਨਾਲਾ ‘ਚ ਵੀ ਇੰਟਰਨੈੱਟ ਬੰਦ ਰਹੇਗਾ। Great news about running the Internet
ਇਸ ਤੋਂ ਇਲਾਵਾ ਮੋਹਾਲੀ ਦੇ ਵਾਈ. ਪੀ. ਐੱਸ. ਚੌਂਕ ਅਤੇ ਏਅਰਪੋਰਟ ‘ਤੇ ਵੀ ਇੰਟਰਨੈੱਟ ‘ਤੇ ਪਾਬੰਦੀ ਜਾਰੀ ਰਹੇਗੀ। ਇਨ੍ਹਾਂ ਜ਼ਿਲ੍ਹਿਆਂ ‘ਚ 23 ਮਾਰਚ ਦੁਪਹਿਰ 12 ਵਜੇ ਤੱਕ ਇੰਟਰਨੈੱਟ ਸੇਵਾਵਾਂ ਠੱਪ ਰਹਿਣਗੀਆਂ। Great news about running the Internet
ਦੱਸ ਦਈਏ ਕੇ ਬੀਤੇ ਸ਼ਨੀਵਾਰ ਯਾਨੀਕਿ 18 ਮਾਰਚ ਨੂੰ ਪੰਜਾਬ ਪੁਲਸ ਵੱਲੋਂ ਪੂਰੇ ਸੂਬੇ ‘ਚ ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸੂਬੇ ‘ਚ ਅਫ਼ਵਾਹਾਂ ਅਤੇ ਮਾਹੌਲ ਨੂੰ ਵਿਗੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਮੋਬਾਇਲ ਇੰਟਰਨੈੱਟ ਸੇਵਾਵਾਂ ‘ਤੇ ਰੋਕ ਲਾ ਦਿੱਤੀ ਗਈ ਸੀ

ਪਰ ਕੁੱਝ ਹੀ ਮਿੰਟਾਂ ਚ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਜਾਣਗੀਆਂ ਹਾਲਾਂਕਿ ਇੰਟਰਨੈੱਟ ਬੰਦ ਹੋਣ ਕਰਕੇ ਆਮ ਲੋਕਾਂ ਨੂੰ ਕਾਫੀ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਦੂਜੇ ਹੀ ਪਾਸੇ ਸਰਕਾਰ ਦੇ ਵਲੋਂ ਪੰਜਾਬ ਦੇ ਵਿਚ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਇਹ ਸਭ ਕੁੱਝ ਕੀਤਾ ਜਾ ਰਿਹਾ ਹੈ ਤਾ ਜੋ ਪੰਜਾਬ ਦਾ ਮਾਹੌਲ ਵਿਗੜ ਨਾ ਸਕੇ ਇਸ ਲਈ ਪਿਛਲੇ ਦਿਨਾਂ ਤੋਂ ਇੰਟਰਨੈੱਟ ਸੇਵਾਵਾਂ ਬੰਦ ਰੱਖੀਆਂ ਗਈਆਂ ਹਨ Great news about running the Internet

[wpadcenter_ad id='4448' align='none']