ਪੰਜਾਬ ਸਰਕਾਰ ਦੀਆਂ ਸਿੱਖਿਆ ਨੂੰ ਬੜਾਵਾ ਦੇਣ ਵਾਲੀ ਨੀਤੀਆਂ ਵਿਚਕਾਰ ਹੀ ਸੂਬੇ ਦੇ 241 ਸਕੂਲਾਂ ਨੂੰ ਕੇਂਦਰ ਸਰਕਾਰ ਦੀ ਬਹੁਮੰਤਵੀ ਯੋਜਨਾ ‘ਪੀ. ਐੱਮ. ਸ਼੍ਰੀ’ ਅਧੀਨ ਚੁਣ ਲਿਆ ਗਿਆ ਹੈ। ਯੋਜਨਾ ਤਹਿਤ ਚੁਣੇ ਗਏ ਇਨ੍ਹਾਂ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਮਿਲ ਕੇ ਖ਼ਾਕਾ ਤਿਆਰ ਕਰ ਰਹੇ ਹਨ ਤਾਂ ਜੋ ‘ਪੀ. ਐੱਮ. ਸ਼੍ਰੀ’ ਯੋਜਨਾ ਤਹਿਤ ਮਿਲਣ ਵਾਲੇ ਫੰਡਾਂ ਦੀ ਭਰਪੂਰ ਵਰਤੋਂ ਕੀਤੀ ਜਾ ਸਕੇ। ਇਸ ਯੋਜਨਾ ਦਾ ਮੁੱਖ ਫੋਕਸ ਐਜੂਕੇਸ਼ਨ ਇੰਪਰੂਵਮੈਂਟ ’ਤੇ ਰਹੇਗਾ, ਹਾਲਾਂਕਿ ਪੰਜਾਬ ਦੀ ਕੋਸ਼ਿਸ਼ ਰਹੇਗੀ ਕਿ ਇਨੋਵੇਟਿਵ ਆਰੀਡੀਆਜ਼ ਲਈ ਫੰਡ ਲੈਣ ਦੇ ਨਾਲ-ਨਾਲ ਇੰਫਰਾਸਟ੍ਰੱਕਚਰ ਨੂੰ ਮਜ਼ਬੂਤ ਕਰਨ ਲਈ ਵੀ ਪਲਾਨਿੰਗ ਨੂੰ ਮਨਜ਼ੂਰੀ ਹਾਸਲ ਹੋ ਜਾਵੇ।Great news for schools
ਸੂਬੇ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਹਾਲਾਂਕਿ ਸੂਬੇ ‘ਚ ਕਈ ਤਰ੍ਹਾਂ ਦੀਆਂ ਸਕੀਮਾਂ ਚਲਾ ਕੇ ਸਿੱਖਿਆ ਦੇ ਮਾਹੌਲ ਨੂੰ ਬਿਹਤਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਜਿਨ੍ਹਾਂ ‘ਚ ਸਕੂਲ ਆਫ ਐਮੀਨੈਂਸ, ਆਦਰਸ਼ ਸਕੂਲ, ਮਾਡਲ ਸਕੂਲ ਸ਼ਾਮਲ ਹਨ ਪਰ ਇਨ੍ਹਾਂ ਸਾਰੀਆਂ ਸਕੀਮਾਂ ਜ਼ਿਆਦਾਤਰ ਸੂਬਾ ਸਰਕਾਰ ਦੀ ਫੰਡਿੰਗ ’ਤੇ ਹੀ ਨਿਰਭਰ ਰਹਿੰਦੀਆਂ ਹਨ। ‘ਪੀ. ਐੱਮ. ਸ਼੍ਰੀ’ ਯੋਜਨਾ ਤਹਿਤ ਸੂਬਾ ਸਰਕਾਰ ਨੂੰ ਸਿੱਧੇ ਕੇਂਦਰ ਸਰਕਾਰ ਦੇ ਫੰਡ ਨਾਲ ਸਕੂਲਾਂ ਨੂੰ ਅਪਗ੍ਰੇਡ ਕਰਨ ਦਾ ਮੌਕਾ ਹਾਸਲ ਹੋਇਆ ਹੈ ਅਤੇ ਸੂਬਾ ਸਰਕਾਰ ਨੇ ਇਸ ਦਾ ਭਰਪੂਰ ਫ਼ਾਇਦਾ ਚੁੱਕਣ ਦੀ ਤਿਆਰੀ ਕੀਤੀ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ ‘ਚ ਚੁਣੇ ਹੋਏ 241 ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਕਈ ਦੌਰ ਦੀਆਂ ਬੈਠਕਾਂ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ-ਆਪਣੇ ਸਕੂਲਾਂ ‘ਚ ਕਰਵਾਏ ਜਾਣ ਵਾਲੇ ਵਿੱਦਿਅਕ, ਢਾਂਚਾਗਤ ਅਤੇ ਇਨੋਵੇਟਿਵ ਕੰਮਾਂ ਦਾ ਖ਼ਾਕਾ ਤਿਆਰ ਕਰ ਕੇ ਰੱਖਣ ਲਈ ਕਿਹਾ ਗਿਆ ਹੈ।Great news for schools
also read ;- ਡਾਕੂ ਹਸੀਨਾ’ ਨੂੰ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ, ਹਰ ਕੋਈ ਰਹਿ ਜਾਵੇਗਾ ਹੈਰਾਨ
ਪਤਾ ਚੱਲਿਆ ਹੈ ਕਿ ਅਗਲੇ ਪਖਵਾੜੇ ਦੌਰਾਨ ਕੇਂਦਰ ਸਰਕਾਰ ਦੇ ਸਬੰਧਿਤ ਅਧਿਕਾਰੀਆਂ ਨਾਲ ਚੁਣੇ ਹੋਏ 241 ਸਕੂਲਾਂ ਦੇ ਪ੍ਰਿੰਸੀਪਲ ਅਤੇ ਪੰਜਾਬ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਬੈਠਕ ਹੋਣ ਵਾਲੀ ਹੈ, ਜਿਸ ਤੋਂ ਬਾਅਦ ਸਕੂਲ ਵਾਈਜ਼ ਪਲਾਨਿੰਗ ’ਤੇ ਚਰਚੇ ਤੋਂ ਬਾਅਦ ਅਪਗ੍ਰੇਡੇਸ਼ਨ ਦੀ ਮਨਜ਼ੂਰੀ ਦਿੱਤੀ ਜਾਵੇਗੀ।
ਪੰਜਾਬ ਦੇ ਇਸ ਯੋਜਨਾ ਲਈ ਚੁਣੇ ਗਏ ਜ਼ਿਆਦਾਤਰ ਸਕੂਲਾਂ ਨੂੰ ਇੰਫਰਾਸਟ੍ਰੱਕਚਰ ਅਪਗ੍ਰੇਡੇਸ਼ਨ ਦੀ ਲੋੜ ਹੈ, ਜਿਸ ‘ਚ ਬਾਗਲ ਦਾ ਨਿਰਮਾਣ, ਜਮਾਤ ਕਮਰਿਆਂ ਦੀ ਮੁਰੰਮਤ, ਮੁੜ ਨਿਰਮਾਣ, ਮਲਟੀਮੀਡੀਆ ਟੀਚਿੰਗ ਇਕਵਿਪਮੈਂਟਸ ਅਤੇ ਟਾਇਲਟਸ ਬਲਾਕ ਸ਼ਾਮਲ ਹਨ। ਯੋਜਨਾ ਤਹਿਤ ਇਸ ਤਰ੍ਹਾਂ ਦੇ ਇੰਫਰਾਸਟ੍ਰੱਕਚਰ ਦੀ ਅਪਗ੍ਰੇਡੇਸ਼ਨ ਦੇ ਨਾਲ-ਨਾਲ ਸਕੂਲਾਂ ‘ਚ ਲੈਬਜ਼ ਸਥਾਪਿਤ ਕਰਨ, ਖੇਡ ਗਤੀਵਿਧੀਆਂ ਲਈ ਸਮਾਨ ਉਪਲੱਬਧ ਕਰਵਾਉਣ ਤੋਂ ਲੈ ਕੇ ਸਮਾਰਟ ਕਲਾਸ ਇੰਸਟਾਲੇਸ਼ਨ ਵਰਗੀਆਂ ਵਿਵਸਥਾਵਾਂ ਵੀ ਸ਼ਾਮਲ ਹਨ। ਇਸ ਲਈ ਸੂਬੇ ਦੇ ਸਕੂਲਾਂ ‘ਚ ਇਸ ਤਰ੍ਹਾਂ ਦੇ ਹੋਣ ਵਾਲੇ ਸਾਰੇ ਕੰਮਾਂ ਦਾ ਖ਼ਾਕਾ ਤਿਆਰ ਰੱਖਣ ਲਈ ਕਿਹਾ ਗਿਆ ਹੈ ਤਾਂ ਕਿ ਅਗਲੀ ਹੋਣ ਵਾਲੀ ਮੀਟਿੰਗ ਦੌਰਾਨ ਕੇਂਦਰ ਵਲੋਂ ਦਿੱਤੀ ਜਾਣ ਵਾਲੀਆਂ ਹਦਾਇਤਾਂ ਦੇ ਫਰੇਮਵਰਕ ਮੁਤਾਬਕ ਕੰਮਾਂ ਦੀ ਮਨਜ਼ੂਰੀ ਹਾਸਲ ਕੀਤੀ ਜਾ ਸਕੇ।Great news for schoolsGreat news for schools