ਸਰਕਾਰ ਤੁਹਾਡੇ ਦੁਆਰ‘ ਤਹਿਤ ਲੋਕਾਂ ਦੀਆਂ ਸ਼ਿਕਾਇਤਾਂ ਦਾ ਕੀਤਾ ਜਾਵੇਗਾ ਨਿਪਟਾਰਾ: ਧੀਮਾਨ

ਫਿਰੋਜ਼ਪੁਰ 2 ਫਰਵਰੀ 2024.

            ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ਤੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦੇ ਉਦੇਸ਼ ਨਾਲ ਸ਼ੁਰੂ ਕੀਤੇ ਸਰਕਾਰ ਤੁਹਾਡੇ ਦੁਆਰ ਤਹਿਤ 5 ਫਰਵਰੀ ਤੋਂ ਜ਼ਿਲ੍ਹੇ ਦੀਆਂ ਤਿੰਨਾਂ ਸਬ-ਡਵੀਜ਼ਨਾਂ ਦੇ ਪਿੰਡਾਂ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦਿੱਤੀ।          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਰੋਜ਼ਪੁਰ ਸਬ-ਡਵੀਜ਼ਨ ਅਧੀਨ 5 ਫਰਵਰੀ 2024 ਨੂੰ ਪਿੰਡ ਬਾਜੀਦਪੁਰ, ਆਰਿਫ ਕੇ, ਦੋਨਾ ਮੱਤੜ ਅਤੇ ਤਲਵੰਡੀ ਭਾਈ ਦੇ ਵਾਰਡ ਨੰਬਰ 1,2,3 ਅਤੇ 4 ਵਿੱਚ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 6 ਫਰਵਰੀ 2024 ਨੂੰ ਪਿੰਡ ਸ਼ਕੂਰ, ਖਾਈ ਫੇਮੇ ਕੇ, ਦੋਨਾ ਮੱਤੜ ਹਿਠਾੜ ਅਤੇ ਤਲਵੰਡੀ ਭਾਈ ਦੇ ਵਾਰਡ ਨੰਬਰ 5,6,7,8 ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਸੁਵਿਧਾ ਮੁਹੱਇਆ ਕਰਵਾਈ ਜਾਵੇਗੀ।          ਉਨ੍ਹਾਂ ਦੱਸਿਆ ਕਿ ਸਬ-ਡਵੀਜ਼ਨ ਜ਼ੀਰਾ ਵਿਖੇ 5 ਫਰਵਰੀ ਨੂੰ ਪਿੰਡ ਕਟੋਰਾ, ਅਮਰਗੜ੍ਹ, ਬਾਂਡੀਆਂ, ਝੰਡਾ ਬੱਘਾ ਪੁਰਾਣਾ, ਵਾਰਡ ਨੰ: 1 ਤੋਂ 4 ਵਿੱਚ ਸੁਵਿਧਾ ਕੈਂਪ ਲਗਾਇਆ ਜਾਵੇਗਾ ਅਤੇ 6 ਫਰਵਰੀ ਨੂੰ ਪਿੰਡ ਬੱਘੇਵਾਲਾ, ਮੱਲੂਵਾਲਾ, ਮੁਹਾਰ, ਵਾਰਡ ਨੰਬਰ 5 ਤੋਂ 8 ਜ਼ੀਰਾ ਸ਼ਹਿਰ ਵਿੱਚ ਕੈਂਪ ਲਗਾਇਆ ਜਾਵੇਗਾ। ਇਸੇ ਤਰ੍ਹਾਂ ਹੀ ਸਬ-ਡਵੀਜ਼ਨ ਗੁਰੂਹਰਸਹਾਏ ਵਿਖੇ 5 ਫਰਵਰੀ ਨੂੰ ਪਿੰਡ ਮੋਹਨ ਕੇ ਉਤਾੜ, ਵਿਰਕ ਖੁਰਦ, ਚੱਕ ਸ਼ਿਕਾਰ ਗਾਹ ਅਤੇ ਵਾਰਡ ਨੰਬਰ 1,2,3,4,11 ਗੁਰੂਹਰਸਹਾਏ ਵਿੱਚ ਕੈਂਪ ਲੱਗੇਗਾ ਅਤੇ 6 ਫਰਵਰੀ ਨੂੰ ਪਿੰਡ ਫਤਿਹਗੜ੍ਹ, ਚੁੱਘਾ, ਚੱਕ ਕੰਧੇ ਸ਼ਾਹ ਅਤੇ ਚੱਕ ਮਾਦੀ ਕੇ ਵਿਖੇ ਕੈਂਪ ਲਗਾਇਆ ਜਾਵੇਗਾ।        ਸ੍ਰੀ ਧੀਮਾਨ ਨੇ ਕਿਹਾ ਕਿ ਇਨ੍ਹਾਂ ਸੁਵਿਧਾ ਕੈਂਪਾਂ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ ਅਤੇ ਮੌਕੇ ਤੇ ਸ਼ਿਕਾਇਤਾਂ ਦੇ ਹੱਲ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਵਿਜ਼ਿਟ ਦੌਰਾਨ ਲੋਕਾਂ ਦੀਆਂ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸਮੱਸਿਆਵਾਂ ਸੁਣੀਆਂ ਜਾਣਗੀਆਂ ਤੇ ਸਮੱਸਿਆਵਾਂ ਸੁਣਨ ਉਪਰੰਤ ਤੁਰੰਤ ਹੀ ਸਬੰਧਿਤ ਵਿਭਾਗੀ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਨਿਪਟਾਰੇ ਦੇ ਨਿਰਦੇਸ਼ ਦਿੱਤੇ ਜਾਣਗੇ ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਸਰਕਾਰੀ ਸਕੀਮਾਂ ਦਾ ਲਾਭ ਜ਼ਰੂਰ ਪ੍ਰਾਪਤ ਕਰਨ।

[wpadcenter_ad id='4448' align='none']