ਚੇਨਈ ਨੇ ਖ਼ਿਤਾਬੀ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ

 ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਦਾ ਫਾਈਨਲ ਮੈਚ ਅੱਜ ਰਿਜ਼ਰਵ ਡੇਅ ‘ਤੇ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ।

: ਚੇਨਈ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

GT vs CSK ipl CSK ਦੇ ਕਪਤਾਨ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਹਾਰਦਿਕ ਪੰਡਯਾ ਵੀ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੁੰਦੇ ਸਨ। ਪਰ ਹੁਣ ਗੁਜਰਾਤ ਨੂੰ ਪਹਿਲਾਂ ਬੱਲੇਬਾਜ਼ੀ ਕਰਨੀ ਪਵੇਗੀ। ਸੀਐਸਕੇ ਦੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਗੁਜਰਾਤ ਨੇ ਵੀ ਫਾਈਨਲ ਮੈਚ ਲਈ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।

 ਜੇਕਰ ਮੀਂਹ ਕਾਰਨ ‘ਰਿਜ਼ਰਵ ਡੇਅ’ ਵੀ ਪ੍ਰਭਾਵਿਤ ਹੁੰਦਾ ਹੈ ਅਤੇ ਮੈਚ ਨਹੀਂ ਹੋ ਸਕਿਆ ਤਾਂ ਇਹ ਚੇਨਈ ਲਈ ਨੁਕਸਾਨ ਹੋਵੇਗਾ। ਇੰਡੀਆ ਟੂਡੇ ਦੇ ਅਨੁਸਾਰ, ਜੇਕਰ ਮੈਚ ਨਹੀਂ ਖੇਡਿਆ ਗਿਆ ਤਾਂ ਪੁਆਇੰਟ ਟੇਬਲ ਵਿੱਚ ਟਾਪ ਦੀ ਟੀਮ ਯਾਨੀ ਗੁਜਰਾਤ ਟਾਈਟਨਸ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ। ਇਸ ਕਰਕੇ CSK ਨੂੰ ਭਾਰੀ ਨੁਕਸਾਨ ਹੋਵੇਗਾ। ਫਾਈਨਲ ‘ਚ ਮੀਂਹ ਨਾਲ ਪ੍ਰਭਾਵਿਤ ਹੋਣ ਵਾਲੇ ਮੈਚਾਂ ‘ਚ ਓਵਰ ਘੱਟ ਕਰਨ ਦਾ ਵੀ ਨਿਯਮ ਹੈ। ਕਟੌਤੀ ਸਮੇਂ ਦੇ ਨਾਲ ਸ਼ੁਰੂ ਹੁੰਦੀ ਹੈ। ਪਹਿਲਾ ਇੱਕ ਓਵਰ ਘਟਾਇਆ ਜਾਂਦਾ ਹੈ।

also read : ਇਸ ਲਈ ਹਰ ਜ਼ਿਲ੍ਹੇ ’ਚ ਬਣਨਗੇ 75 ਅੰਮ੍ਰਿਤ ਸਰੋਵਰ : PM ਮੋਦੀ

 IPL ਦੇ 16ਵੇਂ ਸੀਜ਼ਨ ਦਾ ਫਾਈਨਲ ਮੈਚ ਅੱਜ ਚੇਨਈ ਸੁਪਰ ਕਿੰਗਜ਼ (CSK) ਅਤੇ ਗੁਜਰਾਤ ਟਾਈਟਨਸ (GT) ਵਿਚਾਲੇ ਖੇਡਿਆ ਜਾਵੇਗਾ। ਚੇਨਈ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਇਹ ਆਖਰੀ ਮੈਚ ਵੀ ਹੋ ਸਕਦਾ ਹੈ। ਇਸ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਲਗਾਤਾਰ ਚਰਚਾ ਸੀ ਕਿ ਧੋਨੀ ਇਸ ਸੀਜ਼ਨ ਤੋਂ ਬਾਅਦ ਆਈਪੀਐਲ ਨੂੰ ਅਲਵਿਦਾ ਕਹਿ ਦੇਣਗੇ। GT vs CSK ipl

ਧੋਨੀ ਨੇ ਕਿਹਾ ਕਿ ਇਸ ਬਾਰੇ ਫੈਸਲਾ ਕਰਨ ਲਈ ਅਜੇ ਕਾਫੀ ਸਮਾਂ ਹੈ
ਜਦੋਂ ਧੋਨੀ ਤੋਂ ਇਸ ਸੀਜ਼ਨ ਦੌਰਾਨ ਸੰਨਿਆਸ ਲੈਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਸਪੱਸ਼ਟ ਕਿਹਾ ਕਿ ਇਸ ਫੈਸਲੇ ਲਈ ਉਨ੍ਹਾਂ ਕੋਲ ਅਜੇ ਕਾਫੀ ਸਮਾਂ ਹੈ। ਧੋਨੀ ਨੇ ਇਹ ਬਿਆਨ ਕੁਆਲੀਫਾਇਰ 1 ਮੈਚ ਜਿੱਤਣ ਤੋਂ ਬਾਅਦ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ। ਮੇਰੇ ਕੋਲ ਫੈਸਲਾ ਲੈਣ ਲਈ ਅਜੇ 8-9 ਮਹੀਨੇ ਹਨ। ਮਿੰਨੀ ਨਿਲਾਮੀ ਦਸੰਬਰ ਦੇ ਆਸਪਾਸ ਹੋਵੇਗੀ। ਇਸ ਲਈ ਹੁਣ ਇਸ ਲਈ ਟੈਨਸ਼ਨ ਕਿਉਂ ਲਓ? ਮੇਰੇ ਕੋਲ ਹੁਣ ਇਸ ਲਈ ਕਾਫ਼ੀ ਸਮਾਂ ਹੈ। GT vs CSK ipl

[wpadcenter_ad id='4448' align='none']