- ਸੈਟੇਲਾਈਟ ਟੀਵੀ ‘ਤੇ ਗੁਰਬਾਣੀ ਪ੍ਰਸਾਰਣ ਸਬੰਧੀ ਸ਼੍ਰੌਮਣੀ ਕਮੇਟੀ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕੀਤੀ ਪ੍ਰੈਸ ਕਾਨਫਰੰਸ
- ਗਰੇਵਾਲ ਨੇ ਕਿਹਾ ਯੂ ਟਿਊਬ ਚੈਨਲ ਸਥਾਪਿਤ ਕਰਨ ਦਾ ਪ੍ਰੋਗਰਾਮ ਸ਼ੁਰੂ ਹੋਣਾ ਸੀ ਉਸ ਨੂੰ ਲੈਕੇ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ
- 23 ਤਾਰੀਕ ਤਕ ਪੀਟੀਸੀ ਚੈਨਲ ਤੇ ਗੁਰਬਾਣੀ ਪ੍ਰਸਾਰਣ ਨਾਲ ਸਮਝੌਤਾ ਖ਼ਤਮ ਹੋਣ ਜਾ ਰਿਹਾ ਹੈ
- ਉਣਾ ਕਿਹਾ ਕਿ ਸੰਗਤ ਦੇ ਮਨ ਵਿਚ ਬੜੇ ਵਿਚਾਰ ਚੱਲ ਰਹੇ ਸਨ
- ਗਰੇਵਾਲ ਨੇ ਕਿਹਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੂਬੀਰ ਸਿੰਘ ਜੀ ਵੱਲੋ ਸ਼੍ਰੌਮਣੀ ਕਮੇਟੀ ਪ੍ਰਧਾਨ ਨੂੰ ਹੁਕਮ ਜਾਰੀ ਕੀਤਾ
- ਉਣਾ ਕਿਹਾ ਕਿ ਬਹੁਤ ਸਾਰੀ ਸੰਗਤ ਕੌਲ ਮੋਬਾਇਲ ਫ਼ੋਨ ਨਹੀਂ ਹਨ ਉਹ ਗੁਰਬਾਣੀ ਦੇ ਪ੍ਰਸਾਰਣ ਤੋਂ ਵਾਂਝੇ ਰਹਿ ਜਾਣਗੇ।
- ਉਣਾ ਕਿਹਾ ਕਿ ਦੇਸ਼ਾ ਵਿਦੇਸ਼ਾਂ ਤੋਂ ਗੁਰਬਾਣੀ ਪ੍ਰਸਾਰਣ ਨੂੰ ਲੈਕੇ ਜਾਣਕਾਰੀ ਮੰਗੀ ਜਾ ਰਹੀ ਸੀ
- ਜਿਸ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਨੇ ਕਿਹਾ ਕਿ ਜਿੰਨਾ ਚਿਰ ਤਕ ਸੈਟੇਲਾਈਟ ਚੈਨਲ ਸ਼ੁਰੁ ਨਹੀਂ ਹੁੰਦਾ ਉਂਨਾ ਚਿਰ ਤੱਕ ਇਸਦਾ ਪ੍ਰਸਾਰਣ ਪਹਿਲਾਂ ਵਾਂਗ ਪੀਟੀਸੀ ਚੈਨਲ ਤੇ ਚਲਦਾ ਰਹੇਗਾ
- ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਪਿੱਛਲੇ ਦਿਨੀਂ ਸੈਟੇਲਾਈਟ ਚੈਨਲ ਦੇ ਲਈ ਇੱਕ ਵਫਦ ਦਿੱਲੀ ਭੇਜ ਰਹੀਂ ਹੈ
- ਉਣਾ ਕਿਹਾ ਕਿ ਜੱਥੇਦਾਰ ਨੇ ਕਿਹਾ ਹੈ ਕਿ ਜਲਦ ਤੋਂ ਜਲਦ ਇੱਕ ਕਮੇਟੀ ਤਿਆਰ ਕਰ ਸੈਟੇਲਾਈਟ ਚੈਨਲ ਦੀ ਤਿਆਰੀ ਸ਼ੁਰੁ ਕੀਤੀ ਜਾਵੇ
- ਕਿਹਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਦੇ ਘਰ ਇੱਕ ਦੁਖਾਂਤ ਵਾਪਰਿਆ ਹੈ ਇੱਕ ਨੌਜਵਾਨ ਲੜਕੇ ਦੀ ਮੌਤ ਹੋ ਗਈ ਜਿਸ ਕਰਕੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਡੇ ਨਾਲ ਸ਼ਾਮਿਲ ਨਹੀਂ ਹੋਏ
GURBANI TELECAST ਅੱਜ ਮਿਤੀ 21 ਜੁਲਾਈ 2023 ਨੂੰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਸੰਗਤਾਂ ਬਹੁਤ ਦੇਰ ਤੋਂ ਮੰਗ ਕਰ ਰਹੀਆਂ ਸਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਆਰੰਭ ਕਰੋ।ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ, ਇਸ ਮੌਕੇ ਸ਼੍ਰੌਮਣੀ ਕਮੇਟੀ ਦੇ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਮੀਡਿਆ ਨੂੰ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਯੂ ਟਿਊਬ ਚੈਨਲ ਸਥਾਪਿਤ ਕਰਨ ਦਾ ਪ੍ਰੋਗਰਾਮ ਸ਼ੁਰੂ ਹੋਣਾ ਸੀ ਉਸ ਨੂੰ ਲੈਕੇ ਅੱਜ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਅਤੇ ਅਰਦਾਸ ਕੀਤੀ ਗਈ ਉਨ੍ਹਾਂ ਨੇ ਕਿਹਾ ਕਿ 23 ਤਾਰੀਕ ਤਕ ਪੀਟੀਸੀ ਚੈਨਲ ਤੇ ਗੁਰਬਾਣੀ ਪ੍ਰਸਾਰਣ ਨਾਲ ਸਮਝੌਤਾ ਸੀ ਉਹ ਖ਼ਤਮ ਹੋਣ ਜਾ ਰਿਹਾ ਹੈ ਜਿਸ ਦੇ ਚੱਲਦੇ ਸੰਗਤਾਂ ਜੋਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਗੁਰਬਾਣੀ ਪ੍ਰਸਾਰਣ ਦੇਖ ਰਹੀਆਂ ਸਨ ਇਸ ਸਮਝੌਤੇ ਨੂੰ ਲੈਕੇ ਸੰਗਤ ਦੇ ਮਨ ਵਿਚ ਬੜੇ ਵਿਚਾਰ ਚੱਲ ਰਹੇ ਸਨGURBANI TELECAST
ਗਰੇਵਾਲ ਨੇ ਕਿਹਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੂਬੀਰ ਸਿੰਘ ਜੀ ਵੱਲੋ ਸ਼੍ਰੌਮਣੀ ਕਮੇਟੀ ਪ੍ਰਧਾਨ ਨੂੰ ਹੁਕਮ ਜਾਰੀ ਕੀਤਾਗਿਆ ਸੀ ਉਣਾ ਕਿਹਾ ਕਿ ਬਹੁਤ ਸਾਰੀ ਸੰਗਤ ਕੌਲ ਮੋਬਾਇਲ ਫ਼ੋਨ ਨਹੀਂ ਹਨ ਉਹ ਗੁਰਬਾਣੀ ਦੇ ਪ੍ਰਸਾਰਣ ਤੋਂ ਵਾਂਝੇ ਰਹਿ ਜਾਣਗੇ। ਜਿੱਸ ਦੇ ਚੱਲਦੇ ਜੱਥੇਦਾਰ ਵਲੌ ਜੌ ਆਦੇਸ਼ ਜਾਰੀ ਕੀਤੇ ਗਏ ਹਨ ਜੋ ਬੜੀ ਖੁਸ਼ੀ ਦੀ ਗੱਲ ਹੈ ਪਰੰਤੂ ਸੰਗਤਾਂ ਵੱਲੋਂ ਫੋਨ ਅਤੇ ਸ਼ੋਸ਼ਲ ਮੀਡੀਆ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਯੂ-ਟਿਊਬ ਰਾਹੀਂ ਸਾਰੀਆਂ ਸੰਗਤਾਂ ਦਰਸ਼ਨ ਦੀਦਾਰ ਅਤੇ ਕੀਰਤਨ ਸਰਵਣ ਨਹੀਂ ਕਰ ਸਕਣਗੀਆਂ ਕਿਉਂਕਿ ਸਭ ਜਗਾ ਇੰਟਰਨੈੱਟ ਦੀ ਸਹੂਲਤ ਨਹੀਂ ਹੈ।ਬਹੁਤ ਸਾਰੀ ਸੰਗਤ ਅਜਿਹੀ ਹੈ ਜਿਸ ਕੋਲ ਨਾ ਤਾਂ ਸਮਾਰਟ ਫੋਨ ਹੈ ਅਤੇ ਨਾ ਹੀ ਸਮਾਰਟ ਟੀਵੀ ਜਿਸ ਕਰਕੇ ਬਹੁਤਾਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ, ਕੀਰਤਨ, ਗੁਰਬਾਣੀ ਦਾ ਪਾਠ ਆਦਿ ਤੋਂ ਵਾਂਝੀਆਂ ਰਹਿ ਜਾਣਗੀਆਂ।GURBANI TELECAST
also read : ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (21 ਜੁਲਾਈ, 2023)
ਇਸ ਲਈ ਸਿੰਘ ਸਾਹਿਬ ਜੀ ਨੇ ਸੰਗਤਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਯੂ-ਟਿਊਬ ਚੈਨਲ ਦੇ ਨਾਲ-ਨਾਲ ਕਿਸੇ ਚੈਨਲ ਰਾਹੀਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਨਿਰਵਿਘਨ ਗੁਰਬਾਣੀ ਪ੍ਰਸਾਰਣ ਜਾਰੀ ਰੱਖਿਆ ਜਾਵੇ ਤਾਂ ਜੋ ਕੋਈ ਵੀ ਸੰਗਤ ਗੁਰਬਾਣੀ ਕੀਰਤਨ ਸਰਵਣ ਕਰਨ ਅਤੇ ਦਰਸ਼ਨ ਦੀਦਾਰ ਕਰਨ ਤੋਂ ਵਾਂਝੀ ਨਾ ਰਹੇ ਜਿਸ ਕਰਕੇ ਹੁਨ ਪੀਟੀਸੀ ਚੈਨਲ ਤੋਂ ਪਿਹਲਾਂ ਵਾਂਗ ਗੁਰਬਾਣੀ ਪ੍ਰਸਾਰਣ ਚਲਦਾ ਰਹੇਗਾ। ਉਣਾ ਕਿਹਾ ਸ਼੍ਰੌਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਪਿੱਛਲੇ ਦਿਨੀਂ ਸੈਟੇਲਾਈਟ ਚੈਨਲ ਤਿਆਰ ਕਰਨ ਲਈ ਇੱਕ ਵਫਦ ਬਣਾਇਆ ਸੀ ਉਸ ਨੂੰ ਦਿੱਲੀ ਭੇਜੀਆ ਜਾਏਗਾ ਜੌ ਜਲਦੀ ਤੋਂ ਜਲਦੀ ਸੈਟੇਲਾਈਟ ਚੈਨਲ ਦੀ ਤਿਆਰੀ ਸ਼ੁਰੁ ਕਰ ਸਕੇ ਉਨ੍ਹਾਂ ਕਿਹਾ ਕਿ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਘਰ ਅੱਜ ਇੱਕ ਦੁਖਾਂਤ ਵਾਪਰਿਆ ਹੈ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਿੱਸ ਕਰਕੇ ਉਹ ਸਾਡੇ ਵਿੱਚ ਸ਼ਾਮਿਲ ਨਹੀ ਹੋ ਸਕੇ। GURBANI TELECAST