CM ਮਾਨ ਦੇ ਘਰ ਆਈ ਵੱਡੀ ਖੁਸ਼ਖ਼ਬਰੀ ,ਪਤਨੀ ਡਾ. ਗੁਰਪ੍ਰੀਤ ਕੌਰ ਨੇ ਧੀ ਨੂੰ ਦਿੱਤਾ ਜਨਮ..

Gurpreet Kaur Pregnancy Update

Gurpreet Kaur Pregnancy Update

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਆਈ ਵੱਡੀ ਖੁਸ਼ਖਬਰੀ । CM ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਧੀ ਨੂੰ ਦਿੱਤਾ ਜਨਮ
ਇਹ ਵੱਡੀ ਖੁਸ਼ਖਬਰੀ ਮੁੱਖ ਮੰਤਰੀ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਸਾਂਝੀ ਕੀਤੀ ਹੈ

ਉਹਨਾਂ ਨੇ ਲਿਖਿਆ -“ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖ਼ਸ਼ੀ ਹੈ..ਜੱਚਾ-ਬੱਚਾ ਦੋਵੇਂ ਤੰਦਰੁਸਤ ਨੇ..”

ਤਾਂ ਦੱਸ ਦੇਈਏ ਕੇ ਬੀਤੀ ਰਾਤ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ CM ਮਾਨ ਦੀ ਪਤਨੀ ਨੂੰ ਭਰਤੀ ਕਰਵਾਇਆ ਗਿਆ ਸੀ ,ਦਰਅਸਲ ਡਾ. ਗੁਰਪ੍ਰੀਤ ਕੌਰ ਗਰਭਵਤੀ ਸਨ । ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੁੱਦ ਦਿੱਤੀ ਸੀ।

CM ਮਾਨ ਨੇ 26 ਜਨਵਰੀ ਮੌਕੇ ਲੁਧਿਆਣਾ ਵਿੱਚ ਰੱਖੇ ਸੂਬਾ ਪੱਧਰੀ ਸਮਾਗਮ ਵਿੱਚ ਨਿੱਜੀ ਖੁਸ਼ੀ ਸਾਂਝੇ ਕਰਦੇ ਹੋਏ ਕਿਹਾ ਸੀ ਕਿ ਉਹਨਾਂ ਦੇ ਘਰ ਮਾਰਚ ਮਹੀਨੇ ਤੱਕ ਖੁਸ਼ੀਆਂ ਆਉਣ ਵਾਲੀਆਂ ਹਨ। ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ 7ਵੇਂ ਮਹੀਨੇ ਦੀ ਗਰਭਵਤੀ ਹੈ ਅਤੇ ਮਾਰਚ ਵਿਚ ਉਨ੍ਹਾਂ ਦੇ ਘਰ ਮਹਿਮਾਨ ਆਉਣ ਵਾਲਾ ਹੈ। ਉਨ੍ਹਾਂ ਅੱਗੇ ਕਿਹਾ ਕਿ- ਮੈਂ ਦੱਸਣਾ ਚਾਹੁਦਾ ਹਾਂ ਕਿ ਸਾਨੂੰ ਇਹ ਨਹੀਂ ਪਤਾ ਕਿ ਸਾਡੇ ਘਰ ਮੁੰਡਾ ਹੋਵੇਗਾ ਜਾਂ ਕੁੜੀ। ਜੋ ਵੀ ਆਵੇ ਤੰਦਰੁਸਤ ਆਵੇ। ਹਰ ਕੋਈ ਇਹ ਅਰਦਾਸ ਕਰੇ।ਹੁਣ ਉਹਨਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਬੁੱਧਵਾਰ ਰਾਤ ਮੁਹਾਲੀ ਦੇ ਫੋਰਟਿਸ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦਾ ਵਿਆਹ ਜੁਲਾਈ 2023 ਵਿੱਚ ਹੋਇਆ ਸੀ। ਇਹ ਮੁੱਖ ਮੰਤਰੀ ਦਾ ਦੂਜਾ ਵਿਆਹ ਸੀ, ਪਹਿਲੇ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਹਨ, ਜੋ ਕਿ ਵਿਦੇਸ਼ ਵਿਚ ਰਹਿੰਦੇ ਹਨ। ਡਾ. ਗੁਰਪ੍ਰੀਤ ਕੌਰ ਹਰਿਆਣਾ ਦੇ ਰਹਿਣ ਵਾਲੇ ਹਨ।

ਸੀਐਮ ਭਗਵੰਤ ਮਾਨ ਨੇ ਖੁਦ ਸੀਐਮ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਗਰਭ ਅਵਸਥਾ ਦੀ ਜਾਣਕਾਰੀ ਆਮ ਲੋਕਾਂ ਨਾਲ ਸਾਂਝੀ ਕੀਤੀ ਸੀ। ਮੁੱਖ ਮੰਤਰੀ 26 ਜਨਵਰੀ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਗਏ ਸਨ। ਇਸ ਦੌਰਾਨ ਉਹ ਸਟੇਜ ‘ਤੇ ਕਹਿ ਰਹੇ ਸਨ ਕਿ ਧੀਆਂ ਨੂੰ ਕੁੱਖ ‘ਚ ਨਹੀਂ ਮਾਰਨਾ ਚਾਹੀਦਾ। ਅੱਜ ਧੀਆਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ।

READ ALSO:ਚੰਡੀਗੜ੍ਹ ‘ਚ ਸ਼ੁਰੂ ਹੋਈ ਭਾਜਪਾ ਕੋਰ ਕਮੇਟੀ ਦੀ ਮੀਟਿੰਗ

CM ਭਗਵੰਤ ਮਾਨ ਹੁਣ ਤੀਜੀ ਵਾਰ ਪਿਤਾ ਬਣਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਹਿਲੀ ਪਤਨੀ ਤੋਂ ਦੋ ਬੱਚੇ ਸਨ। ਇਨ੍ਹਾਂ ‘ਚ ਬੇਟਾ ਦਿਲਸ਼ਾਨ ਅਤੇ ਬੇਟੀ ਸੀਰਤ ਸ਼ਾਮਲ ਹਨ। ਇਹ ਦੋਵੇਂ ਭਗਵੰਤ ਮਾਨ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ‘ਤੇ ਆਯੋਜਿਤ ਸਮਾਗਮ ‘ਚ ਸ਼ਾਮਲ ਹੋਏ ਸਨ।

Gurpreet Kaur Pregnancy Update

[wpadcenter_ad id='4448' align='none']