Gurpreet Singh died at a young age
ਪੰਜਾਬੀ ਮਨੋਰੰਜਨ ਜਗਤ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ।ਉਹ ਇਹ ਹੈ ਕਿ ਦਿਲਜੀਤ ਦੋਸਾਂਝ (Diljit Dosanjh) ਤੇ ਨੀਰੂ ਬਾਜਵਾ (Neeru Bajwa) ਦੇ ਨਾਲ ਸਕਰੀਨ ਸ਼ੇਅਰ ਕਰਨ ਵਾਲੇ ਗੁਰਪ੍ਰੀਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਪ੍ਰੀਤ ਸਿਆਂ ਨੇ ਸਾਂਝੀ ਕੀਤੀ ਹੈ ।
ਪ੍ਰੀਤ ਸਿਆਂ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ‘ਕੋਈ ਕਹਿ ਸਕਦਾ ਵੀ ਆਹ ਬੰਦਾ ਦੁਨੀਆਂ ਤੋਂ ਜਾ ਸਕਦਾ ।ਇਹਨੇ ਤਾਂ ਹਾਲੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਜਿਉਂ ਹੀ ਵੀ ਨਹੀਂ ਸੀ ਦੁਨੀਆਂ ਨੂੰ ਹਸਾਉਂਦਾ ਹਸਾਉਂਦਾ ਸਾਰਿਆਂ ਨੂੰ ਰੁਵਾ ਕੇ ਚਲਿਆ ਗਿਆ ਆ ਜੋ ਸਾਰੀਆਂ ਫੋਟੋਆਂ ਵਿੱਚ ਐਕਸ਼ਨ ਕਰਦਾ ਸੀ।Gurpreet Singh died at a young age
also read :- ਨਿੱਝਰ ਕਤਲਕਾਂਡ ‘ਚ ਹੁਣ ਅਮਰੀਕਾ ਨੇ ਭਾਰਤ ਨੂੰ ਦਿੱਤੀ ਧਮਕੀ
ਨਾ ਸਾਨੂੰ ਦੱਸਦਾ ਹੁੰਦਾ ਸੀ ਬਈ ਐ ਕਰਕੇ ਐ ਕਰੀਏ ਅਸੀਂ ਹੱਸਣ ਲੱਗ ਜਾਣਾ । ਆਹ ਜਿਹੜੀਆਂ ਫੋਟੋਆਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਨਾ ਸਾਰੀਆਂ ਇਹਨੇ ਆਪਣੇ ਆਪ ਦੇ ਹਿਸਾਬ ਨਾਲ ਕਰਾਈਆਂ ਹੋਈਆਂ ਨੇ। ਸਾਡੀ ਬੇਬੇ ਬਾਪੂ ਦਾ ਕੱਲਾ ਕੱਲਾ ਪੁੱਤ ਦੁਨੀਆਂ ਤੋਂ ਚਲਾ ਗਿਆ ਯਾਰ ।ਬਾਪੂ ਨਾਲ ਗੱਲ ਹੋਈ ਬਾਪੂ ਦਾ ਹੌਸਲਾ ਟੁੱਟ ਗਿਆ ।ਉਸ ਪਿਓ ਤੇ ਕੀ ਬੀਤਦੀ ਹੋਊ ਜਿਸਦਾ ਕੱਲਾ ਕੱਲਾ ਪੁੱਤ ਛੋਟੀ ਉਮਰ ਚ ਦੁਨੀਆਂ ਤੋਂ ਚਲਿਆ ਜਾਵੇ। ਇਸ ਤੋਂ ਚੰਗਾ ਰੱਬਾ ਦਿਆ ਨਾ ਕਰ ਕਿਸੇ ਨੂੰ’। ਜਿਉਂ ਹੀ ਪ੍ਰੀਤ ਨੇ ਇਸ ਖ਼ਬਰ ਨੂੰ ਆਪਣੇ ਫੇਸਬੁੱਕ ਪੇਜ ‘ਤੇ ਸਾਂਝਾ ਕੀਤਾ ਤਾਂ ਹਰ ਕੋਈ ਹੈਰਾਨ ਰਹਿ ਗਿਆ ਅਤੇ ਉਸ ਦੇ ਦਿਹਾਂਤ ਤੇ ਸੋਗ ਪ੍ਰਗਟ ਕਰ ਰਿਹਾ ਹੈ।Gurpreet Singh died at a young age