Guru Nanak Dev Engineering College
ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਪਾਰਕ,ਲੁਧਿਆਣਾ,(ਸੁਖਦੀਪ ਸਿੰਘ ਗਿੱਲ )ਵਿਖੇ ‘’ਭਾਰਤ ਦੇ ਸੈਮੀਕੰਡਕਟਰ ਉਦਯੋਗ ਨੂੰ ਭਵਿੱਖ-ਪ੍ਰਮਾਣਿਤ ਕਰਨ: ਇੱਕ ਸਕਿਲਡ ਵਰਕਪਲੇਸ ਦਾ ਨਿਰਮਾਣ’’ ਵਿਸ਼ੇ ਉੱਤੇ 6 ਦਿਨਾਂ ਦੇ ATAL ਅਕੈਡਮੀ ਸਪਾਂਸਰਡ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦਘਾਟਨ ਇੰਜੀਨੀਅਰ ਐਚ.ਐਸ. ਜਟਾਣਾ, ਸਾਬਕਾ ਡਿਜ਼ਾਈਨ ਮੁਖੀ ਐੱਸਸੀਐਲ, ਮੋਹਾਲੀ ਅਤੇ ਸਾਬਕਾ ਸੰਯੁਕਤ ਮੁਖੀ, ਇਸਰੋ ਵੱਲੋਂ ਕੀਤਾ ਗਿਆ। ਇਸ ਮੌਕੇ ‘ਤੇ ਬੋਲਦੇ ਹੋਏ, ਇੰਜੀਨੀਅਰ ਜਟਾਣਾ ਨੇ ਕਿਹਾ ਕਿ ਇੰਡੀਆ ਸੈਮੀਕੰਡਕਟਰ ਮਿਸ਼ਨ ਦਾ ਦ੍ਰਿਸ਼ਟੀਕੋਣ ਇੱਕ ਅਜੇਹੀ ਸੈਮੀਕੰਡਕਟਰ ਅਤੇ ਡਿਸਪਲੇ ਡਿਜ਼ਾਈਨ ਅਤੇ ਨਵੀਨਤਾ ਵਾਤਾਵਰਣ ਪ੍ਰਣਾਲੀ ਬਣਾਉਣਾ ਹੈ ਤਾਂ ਜੋ ਭਾਰਤ ਨੂੰ ਇੱਕ ਗਲੋਬਲ ਹੱਬ ਵਜੋਂ ਉਬਰ ਸਕੇ।
ਡਾ. ਸਹਿਜਪਾਲ ਸਿੰਘ, ਪ੍ਰਿੰਸੀਪਲ,ਜੀਐਨਡੀਈਸੀ, ਨੇ ਇਸ ਮੌਕੇ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਸੂਚਨਾ ਤਕਨਾਲੋਜੀ ਵਿਭਾਗ ਨੂੰ ਇੱਕ ਸਾਲ ਵਿੱਚ ਤੀਜੀ ਵਾਰ ਪੂਰੀ ਤਰ੍ਹਾਂ ਸਪਾਂਸਰਡ ਪ੍ਰੋਗਰਾਮ ਕਰਵਾਉਣ ਲਈ ਵਧਾਈ ਵੀ ਦਿੱਤੀ। ਉਹਨਾਂ ਇਹ ਵੀ ਕਿਹਾ ਕਿ ਜੀਐਨਡੀਈਸੀ ਆਪਣੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਸੈਮੀਕੰਡਕਟਰ ਅਤੇ ਡਿਸਪਲੇ ਡੋਮੇਨ ਵਿੱਚ ਪੂਰਨ ਤੌਰ ਉੱਤੇ ਸਮਰੱਥ ਬਣਾਉਣ ਵਿਚ ਇਸ ਤਰਾਂ ਦੇ ਉਪਰਾਲੇ ਭਵਿੱਖ ਵਿਚ ਵੀ ਕਰਦਾ ਰਹੇਗਾ।ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਡਾਇਰੈਕਟਰ ਸ. ਇੰਦਰਪਾਲ ਸਿੰਘ,ਨੇ ਭਾਗੀਦਾਰਾਂ ਨਾਲ ਟਰੱਸਟ ਦੇ ਇਤਿਹਾਸ ਨੂੰ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਐਫਡੀਪੀ ਦਾ ਹਿੱਸਾ ਬਣਨ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਐਫਡੀਪੀ ਦੇ ਕੋਆਰਡੀਨੇਟਰ ਡਾ. ਅਮਿਤ ਕਾਮਰਾ,ਨੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਏਆਈਸੀਟੀਈ ਦੁਆਰਾ ਫੰਡਿਡ ਪ੍ਰੋਗਰਾਮ ਹੈ ਜਿਸ ਵਿੱਚ ਵੱਖ-ਵੱਖ ਤਕਨੀਕੀ ਸੰਸਥਾਵਾਂ ਦੇ ਲਗਭਗ 55 ਭਾਗੀਦਾਰ ਹਿੱਸਾ ਲੈ ਰਹੇ ਹਨ। ਗੈਸਟ ਆਫ ਆਨਰ ਵੱਜੋਂ ਪਹੁੰਚੇ ਕਰਨਲ ਡਾ. ਡੀ. ਐਸ. ਗਰੇਵਾਲ ਨੇ ਭਾਗੀਦਾਰਾਂ ਨੂੰ ਇਹ ਵੀ ਦੱਸਿਆ ਕਿ ਕੇਂਦਰੀ ਕੈਬਨਿਟ ਨੇ 2026 ਤੱਕ ਇੱਕ ਟਿਕਾਊ ਸੈਮੀਕੰਡਕਟਰ ਅਤੇ ਡਿਸਪਲੇ ਈਕੋਸਿਸਟਮ ਦੇ ਵਿਕਾਸ ਲਈ 76,000 ਕਰੋੜ ਰੁਪਏ ਦੇ ਵਿੱਤੀ ਖਰਚੇ ਨਾਲ ਵਿਆਪਕ ਸੈਮੀਕੋਨ ਇੰਡੀਆ ਪ੍ਰੋਗਰਾਮ ਨੂੰ ਮਨਜ਼ੂਰੀ ਦੇ ਦਿੱਤੀ ਹੈ।
Read Also ; ਨਹੀਂ ਸੁਧਰ ਰਿਹਾ ਚੀਨ , LAC ‘ਤੇ ਨਵੀਂ ਹਰਕਤ, ਅਮਰੀਕਾ ਨੇ ਖੋਲ੍ਹੀ ਚੀਨ ਦੀ ਪੋਲ
ਮਾਹਰ ਬੁਲਾਰੇ ਡਾ. ਸੁਖਵਿੰਦਰ ਸਿੰਘ ,ਨੇ ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਐਨਈਪੀ 2020 ਬਾਰੇ ਜਾਣਕਾਰੀ ਸਾਂਝਾ ਕੀਤੀ। ਆਈ.ਟੀ ਵਿਭਾਗ ਦੇ ਮੁਖੀ ਡਾ. ਕੇ. ਐਸ. ਮਾਨ ,ਨੇ ਸਾਰੇ ਮਹਿਮਾਨਾਂ ਦੀ ਜਾਣ-ਪਛਾਣ ਕਰਵਾਈ ਅਤੇ ਭਾਗੀਦਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੇ ਹਮੇਸ਼ਾ ਸਾਰੇ ਫੰਡਿੰਗ ਮੌਕਿਆਂ ਨੂੰ ਹਾਸਲ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਹੈ।
Guru Nanak Dev Engineering College