ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਨੇ 63 ਵੀਂ ਸਲਾਨਾ ਐਥਲੈਟਿਕ ਮੀਟ ਦਾ ਕੀਤਾ ਆਯੋਜਨ

Guru Nanak Dev Engineering College

Guru Nanak Dev Engineering College

ਲੁਧਿਆਣਾ(ਸੁਖਦੀਪ ਸਿੰਘ ਗਿੱਲ )ਸਪੋਰਟਸਮੈਨਸ਼ਿਪ ਅਤੇ ਇੱਕਜੁੱਟਤਾ ਨੂੰ ਇੱਕ ਕਦਮ ਹੋਰ ਅੱਗੇ ਵਧਾਉਂਦੇ ਹੋਏ, ਗੁਰੂ ਨਾਨਕ ਦੇਵ ਇੰਜੀਨਅਰਿੰਗ ਕਾਲਜ,ਗਿੱਲ ਪਾਰਕ, ਲੁਧਿਆਣਾ, ਨੇ 63 ਵੀਂ ਸਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ। ਇਹ ਆਯੋਜਨ 22 ਫਰਵਰੀ,2024 ਨੂੰ ਕਾਲਜ ਦੇ ਸਪੋਰਟਸ ਕੰਪਲੈਕਸ ਵਿਚ ਕੀਤਾ ਗਿਆ ਜੋ ਦੋ ਦਿਨ 23 ਫਰਵਰੀ ਤੱਕ ਚੱਲੇਗਾ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਅਤੇ ਉਲੰਪਿਕ ਟਾਰਚ ਜਗ੍ਹਾ ਕੇ ਕੀਤੀ ਗਈ।

ਪ੍ਰੋਗਰਾਮ ਵਿੱਚ ਸ.ਇੰਦਰਪਾਲ ਸਿੰਘ, ਚੀਫ਼ ਇੰਜੀਨੀਅਰ, ਸੈਂਟਰਲ ਲੁਧਿਆਣਾ, ਜੋ ਕਾਲਜ ਦੇ ਐਲੂਮਨੀ ਵੀ ਹਨ, ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਝੰਡਾ ਲਹਿਰਾ ਕੇ ਸਪੋਰਟਸ ਮੀਟ ਓਪਨ ਕੀਤੀ। ਓਹਨਾਂ ਨੇ ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਅਥਲੀਟਾਂ ਨੂੰ ਨਿਰਪੱਖ ਖੇਡ ਤਹਿਤ ਟੀਮ ਵਰਕ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਖੇਡ ਗਤੀਵਿਧੀਆਂ ਨੂੰ ਸ਼ਰੀਰਕ ਅਤੇ ਮਾਨਸਿਕ ਵਿਕਾਸ ਲਈ ਵੀ ਬਹੁਤ ਜ਼ਰੂਰੀ ਦੱਸਿਆ। ਇਸ ਮੌਕੇ ਉੱਤੇ ਕਾਲਜ ਦੇ 1997 ਬੈਚ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਖਿਡਾਰੀਆਂ ਨੂੰ ਟਰੈਕ ਸੂਟ ਦਿੱਤੇ ਗਏ ਅਤੇ 1987 ਬੈਚ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਤਕਰੀਬਨ 1.5 ਲੱਖ ਤੱਕ ਦੇ ਨਗਦ ਪੁਰਸਕਾਰ ਵੀ ਵੰਡੇ ਗਏ।ਇਸ ਦੌਰਾਨ ਕਾਲਜ ਭੰਗੜਾ ਟੀਮ ਨੇ ਇੱਕ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਸਭ ਦਾ ਮਨ ਮੋਹ ਲਿਆ।

ਸਪੋਰਟਸ ਮੀਟ ਦੇ ਪਹਿਲੇ ਦਿਨ 1500 ਮੀਟਰ, 100 ਮੀਟਰ, 110 ਮੀਟਰ ਹਰਡਲਜ਼, ਜੈਵਲਿਨ ਥਰੋਅ, ਹਾਈ ਜੰਪ, ਟਰਿਪਲ ਜੰਪ, 400 ਮੀਟਰ,5000 ਮੀਟਰ, ਰੱਸਾ ਕੱਸੀ,ਸ਼ਾਟ ਪੁੱਟ, 4×400 ਰੀਲੇਅ ਆਦਿ ਮੁਕਾਬਲੇ ਕਰਵਾਏ ਗਏ।

ਡਾ.ਸਹਿਜਪਾਲ ਸਿੰਘ , ਪ੍ਰਿੰਸੀਪਲ, ਜੀਐਨਡੀਈਸੀ, ਨੇ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਪੁੱਜੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਇਸ ਦੇ ਨਾਲ-2 ਓਹਨਾਂ ਨੇ ਪ੍ਰਬੰਧਕੀ ਕਮੇਟੀ ਜਿੰਨਾ ਵਿਚ ਡਾ. ਜਸਮਨਿੰਦਰ ਸਿੰਘ ਗਰੇਵਾਲ, ਡਾ. ਗੁੰਜਨ ਭਾਰਦਵਾਜ, ਸ਼ਮਿੰਦਰ ਸਿੰਘ ਦਾ ਐਥਲੈਟਿਕ ਮੀਟ ਦਾ ਸਫ਼ਲਤਾ ਪੂਰਵਕ ਆਯੋਜਨ ਕਰਵਾਉਣ ਲਈ ਸ਼ਲਾਘਾ ਕੀਤੀ।

READ ALSO:ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ, ਵਿਖੇ ਅੰਤਰਰਾਸ਼ਟਰੀ ਪੰਜਾਬੀ ਮਾਤ ਭਾਸ਼ਾ ਦਿਹਾੜਾ ਮਨਾਇਆ ਗਿਆ

ਸ. ਇੰਦਰਪਾਲ ਸਿੰਘ, ਡਾਇਰੈਕਟਰ, ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ, ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਖੇਡਾਂ ਦੇ ਅਹਿਮ ਯੋਗਦਾਨ ਬਾਰੇ ਚਾਨਣਾ ਪਾਇਆ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਨਿੱਜੀ ਜੀਵਨ ਵਿੱਚ ਵੀ ਖੇਡ ਭਾਵਨਾ ਨੂੰ ਅਪਨਾਉਣ ਦਾ ਸੁਨੇਹਾ ਦਿੱਤਾ।
ਈਵੈਂਟ:- 1500 ਮੀਟਰ ਲੜਕੇ

 1. ਪਵਨ ਸੀਐਸਈ
  2.ਦਵਿੰਦਰ ਕੁਮਾਰ ਬੀ.ਸੀ.ਏ.
 2. ਗੁਰਪ੍ਰੀਤ ਸਿੰਘ ਐਮ.ਈ

ਈਵੈਂਟ:- ਉੱਚੀ ਛਾਲ ਲੜਕੇ
1.ਮਨਬੀਰ ਸਿੰਘ ਐਮ. ਈ

 1. ਦਵਿੰਦਰ ਕੁਮਾਰ ਬੀਸੀਏ
  3.ਸੌਰਵ ਭਾਰਦਵਾਜ ਐਮ. ਈ

ਇਵੈਂਟ:- ਜੈਵਲਿਨ ਥਰੋ ਕੁੜੀਆਂ

 1. ਸਮਰੂਪ ਕੌਰ ਸੀਐਸਈ
 2. ਸਿਮਰਨਜੀਤ ਕੌਰ ਸੀਐਸੀ
 3. ਤਰਨਵੀਰ ਕੌਰ ਸੀਐਸੀ
  ਈਵੈਂਟ:- 100 ਮੀਟਰ ਹਰਡਲਜ਼ ਲੜਕੀਆਂ
 4. ਸਿਮਰਨਪ੍ਰੀਤ ਕੌਰ ਈਈ
 5. ਸੁਖਮਨ ਗਿੱਲ ਸੀਐਸੀ
 6. ਪ੍ਰਿਆ ਰਾਣੀ ਆਈਟੀ

ਈਵੈਂਟ:- 1500 ਮੀਟਰ ਲੜਕੀਆਂ

 1. ਅਨੂ ਗਰੇਵਾਲ ਆਈ.ਟੀ.
 2. ਪ੍ਰਭਜੋਤ ਕੌਰ ਈ.ਈ.
 3. ਦੀਪਾ ਸੀਐਸੀ

ਈਵੈਂਟ:- ਹਾਈ ਜੰਪ ਲੜਕੀਆਂ

 1. ਅਨੂ ਗਰੇਵਾਲ ਆਈ.ਟੀ.
 2. ਸੁਖਮਨ ਗਿੱਲ ਸੀਐਸੀ
 3. ਪੁਨੀਤ ਗਰੇਵਾਲ ਬੀਬੀਏ

Guru Nanak Dev Engineering College

[wpadcenter_ad id='4448' align='none']