Happy Mother’s Day (Reetkaur )
ਮਾਂ ਸ਼ਬਦ ਦੀ ਮੈਂ ਕੀ ਸਿਫਤ ਕਰਾਂ ਉਹ ਤਾਂ ਖੁਦ ਹੀ ਦੂਜਾ ਰੱਬ ਏ ਜੋ ਜਿੰਦਗੀ ਦੀਆਂ ਲੱਖਾਂ ਔਕੜਾਂ ਸਹਾਰ ਕੇ ਮੈਨੂੰ ਇਸ ਦੁਨੀਆਂ ‘ਚ ਲੈਕੇ ਆਈ ਏ
ਮਾਂ ਸ਼ਬਦ ਓਹਦਾ ਲਿਖਣ ‘ਚ ਤਾਂ ਦੋ ਹੀ ਅੱਖਰਾਂ ਦਾ ਸੁਮੇਲ ਹੈ ਪਰ ਇਸ ਦੀ ਵਿਆਖਿਆ ਕਰਦਿਆਂ ਸਾਰੀ ਉਮਰ ਬੀਤ ਜਾਏਗੀ ਪਰ ਕਦੇ ਪੂਰੀ ਨਹੀਂ ਹੋਣੀ ਕਿਉਕਿ ਮਾਂ ਬਾਰੇ ਬੋਲਣ ਲਈ ਕੋਈ ਅਜਿਹੇ ਸ਼ਬਦ ਅੱਜ ਤੱਕ ਬਣੇ ਹੀ ਨਹੀਂ ਜਿੰਨਾ ਨਾਲ ਮੈਂ ਮਾਂ ਦੀ ਤਾਰੀਫ ਕਰ ਸਕਾ।
ਮਾਂ ਜੋ ਜਨਮ ਤੋਂ ਲੈਕੇ ਹੁਣ ਤੱਕ ਸਾਡਾ ਖਿਆਲ ਕਰਦੀ ਆਈ ਹੈ ਬਿਨਾ ਕਿਸੇ ਲਾਲਚ ਤੋਂ ਉਸ ਵਾਸਤੇ ਇਸ ਦੁਨੀਆਂ ‘ਚ ਕੋਈ ਸ਼ਬਦ ਬਣੇ ਹੀ ਨਹੀਂ ਜਿਸ ਨਾਲ ਮਾਂ ਦੀ ਤਾਰੀਫ ਹੋ ਸਕੇ
ਜਦ ਵੀ ਮੈਂ ਘਰੋਂ ਕੰਮ ਤੇ ਆਉਣ ਲਈ ਤਿਆਰ ਹੁੰਦੀ ਹਾਂ ਤਾਂ ਨਾ ਮੈਨੂੰ ਕੋਈ ਰੋਟੀ ਦੀ ਫਿਕਰ ਹੁੰਦੀ ਹੈ ਨਾ ਕੱਪੜੇ ਬੈਗ ਚ ਪਾਉਣ ਦੀ ਨਾ ਕਿਸੇ ਚੀਜ ਦੇ ਭੁੱਲਣ ਦੀ ਕਿਉਕਿ ਮੇਰੀ ਮਾਂ ਸਭ ਜਾਣਦੀ ਏ ਕੇ ਮੈਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਘਰੋਂ ਬਾਹਰ ਰਹਿ ਕੇ ਪੈਣ ਵਾਲੀ ਏ। ਇਸੇ ਕਰਕੇ ਤਾਂ ਕਿਹਾ ਜਾਂਦਾ ਹੈ ਕੇ ਮਾਂ ਵਰਗਾ ਪਿਆਰ ਇਸ ਦੁਨੀਆ ਚ ਕੋਈ ਹੋਰ ਨਹੀਂ ਕਰ ਸਕਦਾ। ……..
ਵੈਸੇ ਤਾਂ ਮਾਂ ਦਿਵਸ ਵਾਲੇ ਦਿਨ ਹੀ ਅਸੀਂ ਅਜਿਹੀਆਂ ਗੱਲਾਂ ਕਰਦੇ ਹਾਂ ਤੇ ਮਾਵਾਂ ਨੂੰ ਮਹਿੰਗੇ ਮਹਿੰਗੇ ਤੋਹਫੇ ਦਿੰਦੇ ਹਾਂ ਪਰ ਜੇਕਰ ਹਰ ਰੋਜ ਹੀ ਅਸੀਂ ਆਪਣੀਆਂ ਲਈ ਕੁੱਝ ਖਾਸ ਕਰੀਏ ਤਾਂ ਸ਼ਾਇਦ ਉਹ ਜਿੰਦਗੀ ‘ਚ ਕਦੇ ਵੀ ਉਦਾਸ ਨਹੀਂ ਹੋਣਗੀਆਂ
Happy Mother’s Day
Reet kaur