Friday, December 27, 2024

ਪ੍ਰਧਾਨ ਮੰਤਰੀ ਨੇ ਵਿਸ਼ਵਕਰਮਾ ਜਯੰਤੀ ਮੌਕੇ ਪਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਲਈ ‘ਪੀਐੱਮ ਵਿਸ਼ਵਕਰਮਾ’ ਕੀਤੀ ਲਾਂਚ

Date:

Hardeep Singh Puri:

ਅੰਮ੍ਰਿਤਸਰ।

19 ਸਤੰਬਰ 2023

ਕਵਲਜੀਤ ਵਾਂ ਦੀ ਖ਼ਾਸ ਰਿਪੋਰਟ

  • ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਜੀ.ਐਨ.ਡੀ.ਯੂ. ਅੰਮ੍ਰਿਤਸਰ ‘ਚ ਸ਼ਿਰਕਤ ਕਰ ਵਰਚੁਅਲੀ ਵੇਖਿਆ ਪ੍ਰੋਗਰਾਮ
  • ਪੀਐੱਮ ਵਿਸ਼ਵਕਰਮਾ ਸਕੀਮ ਗੈਰ ਰਸਮੀ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਦੇ ਸਕਿੱਲ ਅੱਪਗ੍ਰੇਡੇਸ਼ਨ ਵਿੱਚ ਅਹਿਮ ਭੂਮਿਕਾ ਅਦਾ ਕਰੇਗੀ – ਹਰਦੀਪ ਸਿੰਘ ਪੁਰੀ
  • ਪੀਐੱਮ ਵਿਸ਼ਵਕਰਮਾ 18 ਸ਼ਿਲਪਾਂ ਨੂੰ ਕਵਰ ਕਰੇਗੀ, ਜਿਸ ਤਹਿਤ ਕ੍ਰੈਡਿਟ ਸਹਾਇਤਾ ਅਤੇ ਕੌਸ਼ਲ ਅਪਗ੍ਰੇਡ ਕਰਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ

*ਅੰਮ੍ਰਿਤਸਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵਕਰਮਾ ਜਯੰਤੀ ਦੇ ਮੌਕੇ ’ਤੇ ਐਤਵਾਰ ਨੂੰ ਪਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਲਈ “ਪੀਐੱਮ ਵਿਸ਼ਵਕਰਮਾ” ਯੋਜਨਾ ਦੀ ਸ਼ੁਰਆਤ ਕੀਤੀ। ਇਹ ਯੋਜਨਾ ਇੰਨਾ ਲੋਕਾਂ ਨੂੰ ਕ੍ਰੈਡਿਟ ਸਹਾਇਤਾ ਦੇਣ ਦੇ ਨਾਲ ਸਕਿੱਲ ਅਪਗਰੇਡੇਸ਼ਨ ਵਿੱਚ ਵੀ ਮਦਦ ਕਰੇਗੀ।

“ਪੀਐੱਮ ਵਿਸ਼ਵਕਰਮਾ” ਦੇ ਲਾਂਚ ਮੌਕੇ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ
ਭਾਰਤ ਸਰਕਾਰ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਦੇ ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਪਰੰਪਰਾਗਤ ਕਾਰੀਗਰਾਂ ਅਤੇ ਸ਼ਿਲਪਕਾਰਾਂ ਸਣੇ ਸ਼ਿਰਕਤ ਕੀਤੀ। ਮੰਚ ਤੋਂ ਸੰਬੋਧਨ ਕਰਦਿਆਂ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਗੈਰ ਰਸਮੀ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਲਈ ਪੀਐੱਮ ਵਿਸ਼ਵਕਰਮਾ ਯੋਜਨਾ ਬਹੁਤ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਵਿੱਤੀ ਸਹਾਇਤਾ ਦੇਣ ਦੇ ਨਾਲ – ਨਾਲ ਇਹ ਯੋਜਨਾ ਲੋਕਾਂ ਦੇ ਸਕਿੱਲ ਨੂੰ ਵੀ ਅਪਗ੍ਰੇਡ ਕਰੇਗੀ। ਪ੍ਰੋਗਰਾਮ ਵਿੱਚ ਮੌਜੂਦ ਮੁੱਖ ਮਹਿਮਾਨ ਸਣੇ ਹੋਰਨਾਂ ਪਤਵੰਤਿਆਂ ਦਾ ਸੁਆਗਤ ਕਰਦਿਆਂ ਡਾ. ਜਸਪਾਲ ਸਿੰਘ, ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ “ਪੀਐੱਮ ਵਿਸ਼ਵਕਰਮਾ” ਦੇ ਆਗਾਜ਼ ਲਈ ਮਾਣਯੋਗ ਮੰਤਰੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਆਗਾਜ਼ ਉਨ੍ਹਾਂ ਨੂੰ ਦੀਨ ਦਿਆਲ ਉਪਾਧਿਆਏ ਕੋਸ਼ਲ ਯੋਜਨਾ ਦੀ ਸ਼ੁਰੁਆਤ ਦੀ ਯਾਦ ਦਿਲਵਾਉਂਦਾ ਹੈ।

ਇਹ ਵੀ ਪੜ੍ਹੋ: ਪਿੰਡ ਰਾਜੌਕੇ ਪਲੋ ਪੱਤੀ ਤੋਂ ਸਰਚ ਦੌਰਾਨ ਹੋਇਆ ਡਰੋਨ ਬਰਾਮਦ

ਇਹ ਯੋਜਨਾ ਦਾ ਉਦੇਸ਼ ਗੁਰੂ-ਚੇਲੇ ਦੀ ਪਰੰਪਰਾ ਜਾਂ ਆਪਣੇ ਹੱਥਾਂ ਅਤੇ ਔਜ਼ਾਰਾਂ ਨਾਲ ਕੰਮ ਕਰਨ ਵਾਲੇ ਵਿਸ਼ਵਕਰਮਾਂ ਦੁਆਰਾ ਪਰੰਪਰਾਗਤ ਕੌਸ਼ਲ ਦੇ ਪਰਿਵਾਰ-ਅਧਾਰਿਤ ਪ੍ਰਥਾ ਨੂੰ ਮਜ਼ਬੂਤ ਬਣਾਉਣਾ ਅਤੇ ਪੋਸ਼ਿਤ ਕਰਨਾ ਹੈ। ਪੀਐੱਮ ਵਿਸ਼ਵਕਰਮਾ ਦਾ ਮੁੱਖ ਫੋਕਸ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਪਹੁੰਚ ਦੇ ਨਾਲ-ਨਾਲ ਗੁਣਵੱਤਾ ਵਿੱਚ ਸੁਧਾਰ ਕਰਨਾ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਉਹ ਘਰੇਲੂ ਅਤੇ ਗਲੋਬਲ ਵੈਲਿਊ ਚੇਨਸ ਦੇ ਨਾਲ ਏਕੀਕ੍ਰਿਤ ਹੋਣ। ਪੀਐੱਮ ਵਿਸ਼ਵਕਰਮਾ ਨੂੰ 13,000 ਕਰੋੜ ਰੁਪਏ ਦੇ ਖਰਚ ਦੇ ਨਾਲ ਕੇਂਦਰ ਸਰਕਾਰ ਦੁਆਰਾ ਪੂਰੀ ਤਰ੍ਹਾਂ ਨਾਲ ਵਿੱਤ ਪੋਸ਼ਿਤ ਕੀਤਾ ਜਾਵੇਗਾ। ਇਸ ਯੋਜਨਾ ਦੇ ਤਹਿਤ, ਬਾਇਓਮੀਟ੍ਰਿਕ ਅਧਾਰਿਤ ਪੀਐੱਮ ਵਿਸ਼ਵਕਰਮਾ ਪੋਰਟਲ ਦਾ ਉਪਯੋਗ ਕਰਕੇ ਕੌਮਨ ਸਰਵਿਸ ਸੈਂਟਰ ਦੇ ਜ਼ਰੀਏ ਵਿਸ਼ਵਕਰਮਾ ਦੀ ਫ੍ਰੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਉਨ੍ਹਾਂ ਨੂੰ ਪੀਐੱਮ ਵਿਸ਼ਵਕਰਮਾ ਸਰਟੀਫਿਕੇਟ ਅਤੇ ਪਹਿਚਾਣ-ਪੱਤਰ, ਮੂਲਭੂਤ ਅਤੇ ਅਡਵਾਂਸ ਟ੍ਰੇਨਿੰਗ ਨਾਲ ਜੁੜੇ ਸਕਿੱਲ ਅੱਪਗ੍ਰੇਡੇਸ਼ਨ, 15,000 ਰੁਪਏ ਦਾ ਟੂਲਕਿਟ ਪ੍ਰੋਤਸਾਹਨ, 5 ਫ਼ੀਸਦ ਦੀ ਰਿਆਇਤੀ ਵਿਆਜ ਦਰ ’ਤੇ 1 ਲੱਖ ਰੁਪਏ (ਪਹਿਲੀ ਕਿਸ਼ਤ) ਅਤੇ 2 ਲੱਖ ਰੁਪਏ (ਦੂਸਰੀ ਕਿਸ਼ਤ) ਤੱਕ ਕੋਲੈਟਰਲ ਫ੍ਰੀ ਕ੍ਰੈਡਿਟ ਸਹਾਇਤਾ, ਡਿਜੀਟਲ ਲੈਣ-ਦੇਣ ਦੇ ਲਈ ਪ੍ਰੋਤਸਾਹਨ ਅਤੇ ਮਾਰਕੀਟਿੰਗ ਸਹਾਇਤਾ ਦੇ ਜ਼ਰੀਏ ਮਾਨਤਾ ਪ੍ਰਦਾਨ ਕੀਤੀ ਜਾਵੇਗੀ। Hardeep Singh Puri:

ਇਹ ਯੋਜਨਾ ਪੂਰੇ ਭਾਰਤ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਹਾਇਤਾ ਪ੍ਰਦਾਨ ਕਰੇਗੀ। ਪੀਐੱਮ ਵਿਸ਼ਵਕਰਮਾ ਦੇ ਤਹਿਤ 18 ਪਰੰਪਰਾਗਤ ਸ਼ਿਲਪਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਵਿੱਚ (i) ਤਰਖਾਣ; (ii) ਕਿਸ਼ਤੀ ਬਣਾਉਣ ਵਾਲੇ; (iii) ਹਥਿਆਰਸਾਜ਼; (iv) ਲੁਹਾਰ; (v) ਹਥੌੜਾ ਅਤੇ ਟੂਲ ਕਿੱਟ ਨਿਰਮਾਤਾ; (vi) ਤਾਲਾ ਬਣਾਉਣ ਵਾਲਾ; (vii) ਸੁਨਿਆਰ; (viii) ਕੁਮਹਾਰ; (ix) ਮੂਰਤੀਕਾਰ, ਪੱਥਰ ਤੋੜਨ ਵਾਲਾ; (x) ਮੋਚੀ (ਜੁੱਤਾ/ਜੁੱਤਾ ਕਾਰੀਗਰ); (xi) ਰਾਜਮਿਸਤਰੀ; (xii) ਟੋਕਰੀ/ਚਟਾਈ/ਝਾੜੂ ਬਣਾਉਣ ਵਾਲੇ/ਕੌਇਰ ਬੁਣਕਰ; (xiii) ਗੁੱਡੀਆਂ ਅਤੇ ਖਿਡੌਣੇ ਨਿਰਮਾਤਾ (ਪਰੰਪਰਾਗਤ); (xiv) ਨਾਈ; (xv) ਮਾਲਾ ਬਣਾਉਣ ਵਾਲਾ; (xvi) ਧੋਬੀ; (xvii) ਦਰਜੀ; ਅਤੇ (xviii) ਮੱਛੀ ਫੜਨ ਦਾ ਜਾਲ ਬਣਾਉਣ ਵਾਲਾ ਸ਼ਾਮਲ ਹਨ।
ਉਣਾ ਕਿਹਾ ਕਿ ਚਾਈਨਾ ਦੀ ਚੀਜਾ ਦੇਸ਼ ਵਿੱਚ ਆਉਣ ਕਾਰਨ ਇਹ ਸੱਭ ਲ਼ੋਕ ਪਿੱਛੇ ਹੁੰਦੇ ਜਾ ਰਹੇ ਸਨ। ਇਸ ਪ੍ਰੋਗਰਾਮ ਦੇ ਨਾਲ ਹੁਣ ਇਨ੍ਹਾਂ ਲੋਕਾਂ ਨੂੰ ਮਦਦ ਮਿਲੇਗੀ ਇਹ ਪ੍ਰੋਗਰਾਮ ਘਰ ਘਰ ਤਕ ਪੁਹੰਚਾਉਂਨ ਦਾ ਕੰਮ ਵੀ ਕੀਤਾ ਜਾਏਗਾ। ਉਣਾ ਕਿਹਾ ਕਿ ਤੁਹਾਡੇ ਸੱਭ ਦੇ ਸਾਥ ਦੀ ਲੋੜ ਹੈ ਤਾਂ ਹੀ ਸਾਡਾ ਦੇਸ਼ ਇੱਕ ਨੰਬਰ ਤੇ ਆ ਸਕੇਗਾ।13000 ਕਰੋੜ ਦੀ ਯੋਜਨਾ ਹੈ ਜਿਸਦਾ ਪੰਜ ਸਾਲ ਵਿੱਚ ਸੱਭ ਲੋਕਾਂ ਨੂੰ ਲਾਭ ਮਿਲੇਗਾ। ਇਸ ਵਿੱਚ ਹੱਥ ਦੇ ਕਾਰੀਗਰ ਦੀ ਪਹਿਚਾਣ ਬਣੇਗੀ। Hardeep Singh Puri:

Share post:

Subscribe

spot_imgspot_img

Popular

More like this
Related

ਫਾਜ਼ਿਲਕਾ ਦੇ ਵਿਧਾਇਕ ਵੱਲੋਂ ਵਿਕਾਸ ਕਾਰਜਾਂ ਦੇ ਨੀਂਹ ਪੱਥਰ

 ਫਾਜ਼ਿਲਕਾ 27 ਦਸੰਬਰ  ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ...

ਅਮਨ ਅਰੋੜਾ ਵੱਲੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਬੇਮਿਸਾਲ ਸ਼ਹਾਦਤ ਨੂੰ ਸਿਜਦਾ

ਚੰਡੀਗੜ੍ਹ/ ਸ੍ਰੀ ਫ਼ਤਹਿਗੜ੍ਹ ਸਾਹਿਬ, 27 ਦਸੰਬਰ:ਪੰਜਾਬ ਦੇ ਨਵੀਂ ਅਤੇ...