Friday, December 27, 2024

ਹਰਿਮੰਦਰ ਸਾਹਿਬ ਨਤਮਸਤਕ ਹੌਣ ਪਹੁੰਚੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਰਾਹੁਲ ਗਾਂਧੀ ਨੂੰ ਲੈਕੇ ਕਹਿ ਦਿੱਤੀ ਇਹ ਵੱਡੀ ਗੱਲ

Date:

Harsimrat Kaur Badal:

ਅੰਮ੍ਰਿਤਸਰ:- ਅੱਜ ਸ੍ਰੋਮਣੀ ਅਕਾਲੀ ਦਲ ਸਾਂਸਦ ਬੀਬੀ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੌਣ ਲਈ ਪਹੁੰਚੇ ਜਿਥੇ ਉਹਨਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਮਥਾ ਟੇਕਿਆ ਉਥੇ ਹੀ ਰਸ ਭੀਣੀ ਬਾਣੀ ਦਾ ਆਨੰਦ ਵੀ ਮਾਣਿਆ।

ਇਸ ਮੌਕੇ ਗਲਬਾਤ ਕਰਦੀਆ ਉਹਨਾ ਕਿਹਾ ਕਿ ਇਹ ਦਰ ਜਿਥੇ ਸਾਰੀ ਦੁਨੀਆ ਝੋਲੀਆ ਭਰ ਕੇ ਜਾਂਦੀ ਹੈ ਉਥੇ ਵਾਹਿਗੁਰੂ ਨੇ ਚਰਨਾ ਨਾਲ ਲਾਇਆ ਉਸਦਾ ਸ਼ੁਕਰਾਨਾ ਕਰਨ ਪਹੁੰਚੇ ਹਾਂ।

ਇਹ ਵੀ ਪੜ੍ਹੋ: ਮਨਪ੍ਰੀਤ ਬਾਦਲ ਦੀ ਭਾਲ ‘ਚ ਪੰਜਾਬ ਵਿਜੀਲੈਂਸ ਵੱਲੋਂ 6 ਸੂਬਿਆਂ ‘ਚ…

ਰਾਹੁਲ ਗਾਂਧੀ ਦੇ ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ਅਤੇ ਸੇਵਾ ਕਰਨ ਦੇ ਸੰਬਧੀ ਸਵਾਲ ਤੇ ਉਹਨਾ ਕਿਹਾ ਕਿ ਇਹ ਗੁਰੂ ਰਾਮਦਾਸ ਦਾ ਦਰ ਚਾਰੇ ਵਰਨਾ ਦਾ ਸਾਂਝਾ ਹੈ ਜਿਥੇ ਹਰ ਕੋਈ ਨਤਮਸਤਕ ਹੋਣ ਆਉਦਾ ਹੈ।ਬਾਕੀ ਅਜ ਪੰਜਾਬ ਵਿਚ ਰਾਹੁਲ ਗਾਂਧੀ ਅਤੇ ਕੇਜਰੀਵਾਲ ਦਾ ਪਹੁੰਚਣਾ ਮਿਲੀਭੁਗਤ ਦਾ ਪ੍ਰਤੀਕ ਹੈ ਜੋ ਕਿ ਇਹ ਦੋਵੇ ਪਾਰਟੀਆ ਪਿਛਲੇ 13 ਸਾਲਾ ਤੋ ਨੂਰਾ ਕੁਸ਼ਤੀ ਖੇਡ ਰਹੀਆ ਹਨ ਅਤੇ ਕੇਜਰੀਵਾਲ ਵਾਲ ਨੇ ਪੰਜਾਬ ਦੇ ਚਹੇਤੇ ਮੁਖ ਮੰਤਰੀ ਦੇ ਚਾਅ ਪੂਰੇ ਕਰਨ ਲਈ ਪੰਜਾਬ ਨੂੰ ਹੌਰ ਕਰਜਾਈ ਕਰ ਬੈੜਾ ਕਰ ਦਿਤਾ ਹੈ। Harsimrat Kaur Badal:
ਰਾਹੁਲ ਗਾਂਧੀ ਜੀ ਪੰਜਾਬ ਫੇਰੀ ਤੇ ਉਹਨਾ ਕਿਹਾ ਕਿ ਜੋ ਅਜ ਪੰਜਾਬ ਵਿਚ ਨਤਮਸਤਕ ਹੋਣ ਪਹੁੰਚ ਰਹੇ ਹਨ ਉਹ ਯਾਦ ਕਰਨ ਕੀ ਉਹਨਾ ਦੀ ਦਾਦੀ ਨੇ ਇਥੇ ਕੀ ਕੁਫਰ ਘੋਲੀਆ ਸੀ ਅਤੇ ਪਿਤਾ ਨੇ ਸਿਖ ਕੌਮ ਤੇ ਕਿਸ ਤਰਾ ਕਹਿਰ ਢਾਹਿਆ ਉਹਨਾ ਕਿਹਾ ਕਿ ਅਜ ਲੋਕਾ ਨੂੰ ਜਾਗਰੂਕ ਹੋਣ ਦੀ ਲੋੜ ਹੈ

ਉਹ ਅਜਿਹੀ ਪਾਰਟੀ ਦਾ ਸਾਥ ਦੇਣ ਜੋ ਪੰਜਾਬ ਹਿਤੈਸ਼ੀ ਸੀ ਅਤੇ ਪੰਜਾਬ ਦੇ ਹਕਾ ਦੀ ਰਾਖੀ ਹੈ ਅਤੈ ਜਿਸ ਲਈ ਬਾਦਲ ਸਾਬ ਨੇ ਕਈ ਵਾਰ ਜੇਲਾ ਵੋ ਕਟਿਆ ਹਨ। Harsimrat Kaur Badal:

Share post:

Subscribe

spot_imgspot_img

Popular

More like this
Related