ਕੀ ਤੁਹਾਡੀਆਂ ਕਿਡਨੀਜ਼ ਵੀ ਹੋ ਰਹੀਆਂ ਨੇ ਡੈਮੇਜ, ਜਾਣੋ ਇਸਦੇ ਲੱਛਣ

Health Tips

Health Tips

ਕਿਡਨੀਆਂ ਸਾਡੇ ਸਰੀਰ ਦਾ ਫਿਲਟਰ ਹਨ। ਸਰੀਰ ਵਿਚੋਂ ਮਲ ਤਿਆਗ ਰਾਹੀਂ ਬੇਲੋੜੇ ਰਸਾਇਣਾਂ ਨੂੰ ਬਾਹਰ ਕੱਢਣ ਵਿਚ ਕਿਡਨੀਆਂ ਮੁੱਖ ਭੂਮਿਕਾ ਅਦਾ ਕਰਦੀਆਂ ਹਨ। ਜੇਕਰ ਇਹ ਆਪਣਾ ਕੰਮ ਕਰਨੋਂ ਹਟ ਜਾਣ ਤਾਂ ਇਨਸਾਨ ਬਹੁਤਾ ਸਮਾਂ ਜਿਉਂਦਾ ਨਹੀਂ ਰਹਿ ਸਕਦਾ। ਬਦਲ ਰਹੀਆਂ ਜੀਵਨ ਹਾਲਤਾਂ ਦੇ ਕਾਰਨ ਕਿਡਨੀਆਂ ਦੀਆਂ ਬਿਮਾਰੀਆਂ ਲਗਾਤਾਰ ਵੱਧ ਰਹੀਆਂ ਹਨ। ਜਿਸ ਦੇ ਚਲਦਿਆਂ ਕਿਡਨੀ ਡੈਮੇਜ ਦੀ ਸਮੱਸਿਆ ਆਉਂਦੀ ਹੈ ਜੋ ਅੱਗੇ ਚੱਲਕੇ ਮੌਤ ਦਾ ਕਾਰਨ ਬਣਦੀ ਹੈ। ਪਰ ਕਿਡਨੀ ਜਾਂ ਸਰੀਰ ਦਾ ਕੋਈ ਵੀ ਅੰਗ ਅਚਾਨਕ ਹੀ ਬਰਬਾਦ (ਡੈਮੇਜ) ਨਹੀਂ ਹੋ ਜਾਂਦਾ, ਇਹ ਪ੍ਰਕਿਰਿਆ ਹੌਲੀ ਹੌਲੀ ਵਾਪਰਦੀ ਹੈ। ਇਸ ਵਿਚ ਵੱਧ ਜਾਂ ਘੱਟ ਸਮਾਂ ਲਗਦਾ ਹੈ। ਜਦ ਸਰੀਰ ਵਿਚ ਕੋਈ ਖ਼ਰਾਬੀ ਆਵੇ ਤਾਂ ਇਸ ਦੇ ਕੁਝ ਸੰਕੇਤ ਵੀ ਹੁੰਦੇ ਹਨ। ਇਉਂ ਹੀ ਜਦ ਸਾਡੀਆਂ ਕਿਡਨੀਆਂ ਖਰਾਬ ਹੋਣ ਲਗਦੀਆਂ ਹਨ ਤਾਂ ਇਸ ਦੇ ਕੁਝ ਇਕ ਪ੍ਰਮੁੱਖ ਸੰਕੇਤ ਸਾਡੇ ਸਰੀਰ ਉੱਤੇ ਝਲਕਦੇ ਹਨ। ਆਓ ਤੁਹਾਨੂੰ ਦੱਸੀਏ ਇਹ ਸੰਕੇਤ ਕੀ ਹਨ –

ਪੀਲਾ ਰੰਗ ਤੇ ਖਾਰਸ਼
ਸਿਹਤ ਮਾਹਿਰ ਦੱਸਦੇ ਹਨ ਕਿ ਜਦ ਕਿਡਨੀਆਂ ਖਰਾਬ ਹੋਣ ਲਗਦੀਆਂ ਹਨ ਤਾਂ ਇਹ ਸਾਡੇ ਖੂਨ ਨੂੰ ਠੀਕ ਢੰਗ ਨਾਲ ਸਾਫ ਨਹੀਂ ਕਰ ਪਾਉਂਦੀਆਂ। ਇਸ ਦਾ ਸਿੱਧਾ ਅਸਰ ਸਾਡੀ ਸਕਿਨ ਉੱਤੇ ਨਜ਼ਰ ਆਉਂਦਾ ਹੈ। ਇਸ ਹਾਲਤ ਵਿਚ ਸਕਿਨ ਦਾ ਰੰਗ ਪੀਲਾ ਪੈਣ ਲਗਦਾ ਹੈ। ਜੇਕਰ ਤੁਹਾਡੀ ਵੀ ਸਕਿਨ ਪੀਲੀ ਪੈ ਰਹੀ ਹੈ ਤਾਂ ਇਹ ਕਿਡਨੀਆਂ ਦੀ ਖਰਾਬੀ ਦਾ ਸੰਕੇਤ ਹੈ। ਇਸ ਦੇ ਨਾਲ ਸਰੀਰ ਦੇ ਵੱਖ ਵੱਖ ਥਾਵਾਂ ਉੱਤੇ ਲਗਾਤਾਰ ਖਾਰਸ਼ ਹੋਣ ਲਗਦੀ ਹੈ। ਰਾਤ ਦੇ ਸਮੇਂ ਇਹ ਖਾਰਸ਼ ਵਧੇਰੇ ਤੀਬਰ ਹੁੰਦੀ ਹੈ। ਅਜਿਹੇ ਵਿਚ ਤੁਰੰਤ ਕਿਡਨੀਆਂ ਦੀ ਜਾਂਚ ਕਰਵਾ ਲਵੋ।

READ ALSO:ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਬਦਲਾਅ, ਜਾਣੋ ਆਪਣੇ ਸ਼ਹਿਰ ਦੇ ਰੇਟ…

ਪੀਲੇ ਰੰਗ ਦਾ ਕਾਰਨ
ਕਿਡਨੀਆਂ ਵਿਚ ਕੋਈ ਖਰਾਬੀ ਹੋਣ ਕਾਰਨ ਸਕਿਨ ਦੇ ਰੰਗ ਬਦਲਣ ਦਾ ਕਾਰਨ ਟਾਕਸਿਨ ਹੈ। ਜਦ ਕਿਡਨੀਆਂ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੀਆਂ ਤਾਂ ਇਹ ਟਾਕਸਿਨ ਸਾਡੇ ਖੂਨ ਵਿਚ ਜਮ੍ਹਾ ਹੋਣ ਲੱਗ ਜਾਂਦਾ ਹੈ। ਇਸ ਕਾਰਨ ਸਕਿਨ ਦਾ ਰੰਗ ਬਦਲਦਾ ਹੈ। ਇਹ ਪੀਲਾ ਹੀ ਨਹੀਂ ਕੁਝ ਇਕ ਮਾਮਲਿਆਂ ਵਿਚ ਭੂਰਾ ਜਾਂ ਕਾਲਾ ਵੀ ਹੋਣ ਲਗਦਾ ਹੈ। ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਨਜ਼ਦੀਕੀ ਨੂੰ ਅਜਿਹੇ ਲੱਛਣ ਦਿਖਦੇ ਹਨ ਤਾਂ ਤੁਰੰਤ ਹੀ ਡਾਕਟਰੀ ਸਹਾਇਤਾ ਲੈਣੀ ਇਕ ਵੱਡੀ ਸਿਆਣਪ ਹੈ।

Health Tips

[wpadcenter_ad id='4448' align='none']