ਆਯੂਰਵੈਦਿਕ ਔਸ਼ਧੀ ਹੈ ਇਹ ਰੁੱਖ! ਹਰ ਹਿੱਸੇ ਦੇ ਹਨ ਆਪਣੇ ਲਾਭ

Date:

HEALTH TIPS

ਸਾਡੇ ਚੌਗਿਰਦੇ ਵਿਚ ਵੰਨ-ਸੁਵੰਨੇ ਰੁੱਖ ਬੂਟੇ ਹਨ। ਕੁਦਰਤ ਦੀਆਂ ਹੋਰਨਾਂ ਹਜ਼ਾਰਾਂ ਨਿਆਮਤਾਂ ਵਾਂਗ ਰੁੱਖ ਵੀ ਸਾਨੂੰ ਕਈ ਤਰ੍ਹਾਂ ਨਾਲ ਜੀਵਨ ਬਖਸ਼ਦੇ ਹਨ। ਅਜਿਹੇ ਬਹੁਤ ਸਾਰੇ ਰੁੱਖ ਹਨ, ਜਿਨ੍ਹਾਂ ਦਾ ਧਾਰਮਿਕ ਮਹੱਤਵ ਵੀ ਹੈ। ਅਜਿਹਾ ਹੀ ਇਕ ਪੌਦਾ ਹੈ, ਬੇਲ ਪੱਤਰ। ਬੇਲ ਪੱਤਰ ਦਾ ਪੌਦਾ ਧਾਰਮਿਕ ਤੇ ਆਯੂਰਵੈਦਿਕ ਦੋਨਾਂ ਤਰ੍ਹਾਂ ਨਾਲ ਹੀ ਅਹਿਮ ਹੈ। ਇਸ ਰੁੱਖ ਦਾ ਸੰਬੰਧ ਭਗਵਾਨ ਸ਼ਿਵ ਜੀ ਨਾਲ ਹੈ। ਜਦ ਸ਼ਿਵਰਾਤਰੀ ਦਾ ਦਿਨ ਹੁੰਦਾ ਹੈ ਤਾਂ ਇਸ ਸ਼ੁੱਭ ਦਿਹਾੜੇ ਉੱਤੇ ਬੇਲਪੱਤਰ ਦੇ ਪੱਤੇ ਤੇ ਫਲ ਭਗਵਾਨ ਸ਼ਿਵ ਜੀ ਨੂੰ ਅਰਪਿਤ ਕੀਤੇ ਜਾਂਦੇ ਹਨ। ਇਸ ਤੋਂ ਸਿਵਾ ਆਯੂਰਵੈਦਿਕ ਚਿਕਿਤਸਾ ਪ੍ਰਣਾਲੀ ਵਿਚ ਬੇਲਪੱਤਰ ਦੇ ਕਈ ਸਾਰੇ ਫਾਇਦੇ ਦੱਸੇ ਗਏ ਹਨ। ਆਓ ਤੁਹਾਡੇ ਨਾਲ ਇਹ ਫਾਇਦੇ ਸਾਂਝੇ ਕਰੀਏ –

ਪੇਟ ਲਈ ਫਾਇਦੇਮੰਦ
ਬੇਲਪੱਤਰ ਦੇ ਰੁੱਖ ਨੂੰ ਪੇਟ ਦੀਆਂ ਸਮੱਸਿਆਵਾਂ ਦੇ ਖਾਤਮੇ ਲਈ ਕਾਰਗਰ ਦੱਸਿਆ ਗਿਆ ਹੈ। ਇਸ ਰੁੱਖ ਦੀ ਛਾਲ ਯਾਨੀ ਸੱਕ ਨੂੰ ਉਤਾਰ ਕੇ ਇਸ ਦਾ ਕਾੜ੍ਹਾ ਤਿਆਰ ਕੀਤਾ ਜਾਂਦਾ ਹੈ। ਬੇਲਪੱਤਰ ਦੇ ਸੱਕ ਨੂੰ ਪਾਣੀ ਵਿਚ ਪਾ ਕੇ ਗਰਮ ਕਰੋ, ਲੰਮਾ ਸਮਾਂ ਗਰਮ ਕਰਦੇ ਰਹੋ ਤੇ ਜਦ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਕਾੜ੍ਹੇ ਨੂੰ ਪੀ ਲਵੋ। ਇਸ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਬੇਲਪੱਤਰ ਦੇ ਪੱਤੇ ਖਾਣੇ ਵੀ ਲਾਭਕਾਰੀ ਹਨ। ਇਹ ਪੱਤੇ ਦਸਤ ਸੰਬੰਧੀ ਸਮੱਸਿਆ ਨੂੰ ਹੱਲ ਕਰਦੇ ਹਨ।

ਕੌਲੈਸਟ੍ਰੋਲ ਕੰਟਰੋਲ
ਅੱਜਕਲ੍ਹ ਦੇ ਸਮੇਂ ਕੌਲੈਸਟ੍ਰੋਲ ਦੀ ਸਮੱਸਿਆ ਨੇ ਵੱਡੀ ਗਿਣਤੀ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਇਸ ਤੋਂ ਰਾਹਤ ਲਈ ਬੇਲਪੱਤਰ ਦੇ ਪੱਤੇ ਕੰਮ ਆਉਂਦੇ ਹਨ। ਇਸ ਦੇ ਪੱਤਿਆਂ ਦਾ ਅਰਕ ਯਾਨੀ ਰਸ ਕੱਢ ਲਵੋ। ਇਹ ਅਰਕ ਕੌਲੈਸਟ੍ਰੌਲ ਕੰਟਰੋਲ ਕਰਨ ਵਿਚ ਸਹਾਇਤਾ ਕਰਦਾ ਹੈ। ਇਹੀ ਨਹੀਂ, ਇਸ ਅਰਕ ਦੀ ਮੱਦਦ ਨਾਲ ਕਈ ਤਰ੍ਹਾਂ ਦੀਆਂ ਵਾਇਰਲ ਬਿਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ।

READ ALSO:ਕ੍ਰੈਡਿਟ ਸਕੋਰ ਵਿਗੜ ਗਿਆ ਹੈ ਤਾਂ ਚਿੰਤਾ ਨਾ ਕਰੋ, ਸੁਧਾਰਨ ਲਈ ਕਰੋ ਇਹ ਕੰਮ

ਬੇਲਪੱਤਰ ਦਾ ਇਕ ਨੁਸਖਾ ਹੈ ਕਿ ਇਸ ਦੇ ਫਲ ਤੇ ਘਿਉ ਨੂੰ ਇਕ ਸਾਥ ਮਿਲਾ ਕੇ ਸੇਵਨ ਕਰੋ। ਇਸ ਨਾਲ ਦਿਲ ਦੀ ਸਿਹਤ ਚੰਗੀ ਰਹਿੰਦੀ ਹੈ। ਇਸ ਸਦਕਾ ਹਾਰਟ ਅਟੈਕ, ਬੀਪੀ ਆਦਿ ਦੀ ਸਮੱਸਿਆ ਨਹੀਂ ਆਉਂਦੀ। ਬੇਲਪੱਤਰ ਵਿਚ ਕਈ ਸਾਰੇ ਤੱਤ ਜਿਵੇਂ ਕੈਲਸ਼ੀਅਮ, ਵਿਟਾਮਿਨ ਏ ਤੇ ਸੀ, ਖਣਿਜ ਪਦਾਰਥ ਬੀ1, ਬੀ2, ਫਾਇਬਰ ਮੌਜੂਦ ਹੁੰਦੇ ਹਨ। ਇਸ ਸਾਡੀ ਸਿਹਤ ਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾਉਂਦੇ ਹਨ।

HEALTH TIPS

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...