ਵਾਇਰਲ ਇਨਫੈਕਸ਼ਨ ਤੋਂ ਬੱਚਣ ਦੇ ਲਈ ਅਪਣਾਓ ਇਹ ਲਾਭਕਾਰੀ ਨੁਸਖ਼ੇ

ਵਾਇਰਲ ਇਨਫੈਕਸ਼ਨ ਤੋਂ ਬੱਚਣ ਦੇ ਲਈ ਅਪਣਾਓ ਇਹ ਲਾਭਕਾਰੀ ਨੁਸਖ਼ੇ

HEALTH TIPS
HEALTH TIPS

HEALTH TIPS

ਬਦਲਦੇ ਮੌਸਮ ‘ਚ ਵਾਇਰਲ ਇਨਫੈਕਸ਼ਨ ਦਾ ਖ਼ਤਰਾ ਬਹੁਤ ਜ਼ਿਆਦਾ ਰਹਿੰਦਾ ਹੈ। ਇਨ੍ਹੀਂ ਦਿਨੀਂ ਇਮਿਊਨਿਟੀ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਮੌਸਮ ਨੂੰ ਹਲਕੇ ‘ਚ ਲੈ ਰਹੇ ਹੋ ਅਤੇ ਖਾਣ-ਪੀਣ ਦੀਆਂ ਆਦਤਾਂ ‘ਚ ਲਾਪਰਵਾਹੀ ਵਰਤ ਰਹੇ ਹੋ ਤਾਂ ਇਸ ਤੋਂ ਬਚਣ ਦੀ ਲੋੜ ਹੈ। ਜੇਕਰ ਘਰ ਦੇ ਇਕ ਮੈਂਬਰ ਨੂੰ ਵੀ ਵਾਇਰਲ ਇਨਫੈਕਸ਼ਨ ਹੋ ਜਾਵੇ ਤਾਂ ਇਹ ਪੂਰੇ ਘਰ ‘ਚ ਤੇਜ਼ੀ ਨਾਲ ਫੈਲਦਾ ਹੈ। ਅਜਿਹੇ ‘ਚ ਬਿਹਤਰ ਹੋਵੇਗਾ ਕਿ ਤੁਸੀਂ ਆਪਣੀ ਸਿਹਤ ਦਾ ਖਾਸ ਧਿਆਨ ਰੱਖੋ ਅਤੇ ਇਸ ਨਾਲ ਜੁੜੇ ਕੁਝ ਟਿਪਸ ਨੂੰ ਨੋਟ ਕਰੋ।

ਜੇਕਰ ਤੁਸੀਂ ਖੰਘ, ਜ਼ੁਕਾਮ ਜਾਂ ਬੁਖਾਰ ਤੋਂ ਪ੍ਰਭਾਵਿਤ ਹੋ ਜਾਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਲਸੀ ਦੀ ਵਰਤੋਂ ਜ਼ਰੂਰ ਕਰੋ। ਇਸ ਦਾ ਕਾੜ੍ਹਾ ਬਣਾ ਕੇ ਪੀ ਸਕਦੇ ਹੋ। ਇਸ ਦੇ ਲਈ ਤੁਲਸੀ ਦੇ 5-7 ਪੱਤੇ ਲੈ ਕੇ ਪਾਣੀ ‘ਚ ਉਬਾਲ ਲਓ। ਜੇਕਰ ਤੁਸੀਂ ਲੌਂਗ ਤੇ ਅਦਰਕ ਨੂੰ ਮਿਲਾ ਕੇ ਇਸ ਦਾ ਸੇਵਨ ਕਰਦੇ ਹੋ ਤਾਂ ਇਹ ਨਾ ਸਿਰਫ ਜ਼ੁਕਾਮ ਤੇ ਖਾਂਸੀ ਨੂੰ ਠੀਕ ਕਰੇਗਾ ਬਲਕਿ ਤੁਹਾਡੀ ਪ੍ਰਤੀਰੋਧਕ ਸ਼ਕਤੀ ਨੂੰ ਵੀ ਮਜ਼ਬੂਤ ​​ਕਰੇਗਾ।

also read :- ਹੌਲੀਵੁੱਡ ਦੇ ਪ੍ਰਸਿੱਧ ਅਦਾਕਾਰ ਗੈਰੀ ਸਿਨਿਸ ਦੇ ਬੇਟੇ ਦੀ ਕੈਂਸਰ ਕਾਰਨ ਅਚਾਨਕ ਹੋਈ ਮੌਤ

ਇਸਦੇ ਨਾਲ ਹੀ ਵਾਇਰਲ ਇਨਫੈਕਸ਼ਨ ਤੋਂ ਬਚਣ ਲਈ ਤੁਸੀਂ ਹਲਦੀ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕੋਸੇ ਪਾਣੀ ਦਾ ਸੇਵਨ ਕਰਨਾ ਹੋਵੇਗਾ, ਇਸ ‘ਚ ਇਕ ਚੱਮਚ ਸ਼ਹਿਦ ਮਿਲਾ ਕੇ ਰੋਜ਼ ਸਵੇਰੇ ਖਾਲੀ ਪੇਟ ਪੀਓ। ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਰਾਤ ਨੂੰ ਵੀ ਗਰਮ ਦੁੱਧ ਦੇ ਨਾਲ ਇਸ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਸਰੀਰ ਨੂੰ ਕਈ ਐਂਟੀਆਕਸੀਡੈਂਟ ਮਿਲਦੇ ਹਨ ਤੇ ਮੌਸਮੀ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।

ਅਦਰਕ ਦਾ ਸੇਵਨ ਤੁਹਾਨੂੰ ਖੰਘ, ਜ਼ੁਕਾਮ ਤੇ ਬਲਗਮ ਤੋਂ ਵੀ ਬਚਾਉਂਦਾ ਹੈ। ਤੁਸੀਂ ਇਸ ਦਾ ਸੇਵਨ ਕਾੜ੍ਹਾ ਬਣਾ ਕੇ ਜਾਂ ਚਾਹ ਤੇ ਗਰਮ ਪਾਣੀ ਨਾਲ ਕਰ ਸਕਦੇ ਹੋ। ਬਦਲਦੇ ਮੌਸਮਾਂ ਦੌਰਾਨ ਲੋਕ ਅਕਸਰ ਬੰਦ ਨੱਕ ਤੇ ਗਲੇ ਦੇ ਦਰਦ ਤੋਂ ਪੀੜਤ ਹੁੰਦੇ ਹਨ। ਅਜਿਹੀ ਸਥਿਤੀ ‘ਚ ਇਸ ਤੋਂ ਬਚਣ ਅਤੇ ਇਸ ਨੂੰ ਦੂਰ ਕਰਨ ਦੋਵਾਂ ਮਾਮਲਿਆਂ ‘ਚ ਇਹ ਬਹੁਤ ਕਾਰਗਰ ਚੀਜ਼ ਹੈ।

[wpadcenter_ad id='4448' align='none']