ਕੀ ਤੁਹਾਡੇ ਪੈਰਾਂ ਦੀਆਂ ਤਲੀਆਂ ‘ਚ ਵੀ ਰਹਿੰਦੀ ਹੈ ਦਰਦ? ਇਹ ਘਰੇਲੂ ਨੁਸਖ਼ੇ ਅਪਣਾ ਕੇ ਪਾ ਸਕਦੇ ਹੋ ਇਸ ਤੋਂ ਰਾਹਤ

Health Tips
Health Tips

Health Tips

ਸਰੀਰ ਵਿੱਚ ਦਰਦ ਜਾਂ ਸੋਜ ਕਿਸੇ ਵੱਡੀ ਬਿਮਾਰੀ ਦਾ ਸੰਕੇਤ ਵੀ ਹੋ ਸਕਦੀ ਹੈ। ਜੇਕਰ ਅਸੀਂ ਇਨ੍ਹਾਂ ਛੋਟੇ-ਛੋਟੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਦੇ ਹਾਂ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਸ ਦੇ ਵੱਡੇ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਦੇ ਲਈ ਤੁਸੀਂ ਕੁਝ ਘਰੇਲੂ ਉਪਾਅ ਵੀ ਅਪਣਾ ਸਕਦੇ ਹੋ। ਬਹੁਤ ਸਾਰੇ ਲੋਕਾਂ ਨੂੰ ਆਪਣੇ ਪੈਰਾਂ ਦੇ ਤਲਵਿਆਂ ‘ਚ ਸੋਜ ਤੇ ਝਰਨਾਹਟ ਵੀ ਮਹਿਸੂਸ ਹੁੰਦੀ ਰਹਿੰਦੀ ਹੈ।

ਜੇਕਰ ਪੈਰਾਂ ਦੇ ਤਲਵਿਆਂ ‘ਚ ਦਰਦ, ਕੰਬਣੀ, ਸੋਜ ਹੋਵੇ ਤਾਂ ਇਹ ਸਰੀਰ ‘ਚ ਵਿਟਾਮਿਨ ਬੀ-12 ਦੀ ਘਾਟ ਹੋ ਸਕਦੀ ਹੈ। ਵਿਟਾਮਿਨ ਬੀ-12 ਦੀ ਕਮੀ ਨਾਲ ਮਾਸਪੇਸ਼ੀਆਂ ‘ਚ ਦਰਦ ਜਾਂ ਕੜਵੱਲ ਵੀ ਆ ਜਾਂਦੇ ਹਨ। ਇਸ ਲਈ ਤੁਹਾਨੂੰ ਆਪਣੀ ਖੁਰਾਕ ‘ਚ ਵਿਟਾਮਿਨ ਬੀ ਨਾਲ ਭਰਪੂਰ ਦੁੱਧ, ਪਨੀਰ, ਫਲ ਆਦਿ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ।

ਪੈਰਾਂ ਦੇ ਤਲ਼ਿਆਂ ‘ਚ ਜਲਣ ਜਾਂ ਦਰਦ ਥਾਇਰਾਇਡ ਕਾਰਨ ਵੀ ਹੋ ਸਕਦਾ ਹੈ। ਇਸ ਤੋਂ ਬਚਣ ਲਈ ਇਕ ਵਾਰ ਆਪਣਾ ਥਾਇਰਾਈਡ ਟੈਸਟ ਕਰਵਾਓ ਤੇ ਡਾਕਟਰ ਦੀ ਸਲਾਹ ਅਨੁਸਾਰ ਹੀ ਦਵਾਈ ਲੈਣੀ ਚਾਹੀਦੀ ਹੈ। ਤਲ਼ਿਆਂ ‘ਚ ਜਲਣ ਤੇ ਝਰਨਾਹਟ ਦੀ ਸਮੱਸਿਆ ਵੀ ਸ਼ੂਗਰ ਕਾਰਨ ਹੋ ਸਕਦੀ ਹੈ। ਸਰੀਰ ‘ਚ ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਰੱਖੋ।

also read :- ਆਪਣੀ ਰੋਜ਼ਾਨਾ ਡਾਇਟ ‘ਚ ਮੌਜੂਦ ਕਰੋ ਅਜਿਹੇ ਚਮਤਕਾਰੀ ਡ੍ਰਿੰਕਸ ਜੋ ਤੇਜ਼ੀ ਨਾਲ ਘੱਟਾ ਦੇਣਗੇ ਤੁਹਾਡਾ ਵਜ਼ਨ

ਜੇਕਰ ਬਲੱਡ ਪ੍ਰੈਸ਼ਰ ਲਗਾਤਾਰ ਉੱਚਾ ਰਹਿੰਦਾ ਹੈ ਤਾਂ ਇਸ ਨਾਲ ਪੈਰਾਂ ‘ਚ ਦਰਦ ਜਾਂ ਜਲਣ ਹੋ ਸਕਦੀ ਹੈ। ਹਾਈ ਬਲੱਡ ਪ੍ਰੈਸ਼ਰ ਕਾਰਨ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵੀ ਰਹਿੰਦਾ ਹੈ। ਅਜਿਹੀ ਸਥਿਤੀ ‘ਚ ਬਹੁਤ ਜ਼ਿਆਦਾ ਚਰਬੀ ਵਾਲੇ ਭੋਜਨ ਜਾਂ ਤਲੇ ਹੋਏ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਸ਼ਰਾਬ ਅਤੇ ਸਿਗਰਟ ਪੀਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ।

ਤਲੀਆਂ ‘ਚ ਜਲਣ ਤੋਂ ਰਾਹਤ ਪਾਉਣ ਲਈ ਠੰਢੇ ਪਾਣੀ ‘ਚ ਸੇਂਧਾ ਨਮਕ ਮਿਲਾ ਕੇ ਪੈਰਾਂ ਨੂੰ ਕੁਝ ਦੇਰ ਲਈ ਡੁਬੋ ਕੇ ਰੱਖੋ। ਇਸ ਤੋਂ ਇਲਾਵਾ ਤੁਸੀਂ ਨਾਰੀਅਲ ਦੇ ਤੇਲ ਨਾਲ ਪੈਰਾਂ ਦੀ ਮਾਲਿਸ਼ ਵੀ ਕਰ ਸਕਦੇ ਹੋ। ਚਾਹੋ ਤਾਂ ਨਾਰੀਅਲ ਦੇ ਤੇਲ ‘ਚ ਹਲਦੀ ਵੀ ਮਿਲਾ ਸਕਦੇ ਹੋ। ਤਲੀਆਂ ‘ਚ ਹੋਣ ਵਾਲੀ ਜਲਣ ਸ਼ਾਂਤ ਕਰਨ ਲਈ ਐਲੋਵੇਰਾ ਦੀ ਮਾਲਿਸ਼ ਵੀ ਕਰ ਸਕਦੇ ਹੋ। ਪੈਰਾਂ ਨੂੰ ਠੰਢਾ ਕਰਨ ਲਈ ਐਲੋਵੇਰਾ ਜੈੱਲ ਵਿੱਚ ਕੈਂਫਰ ਅਤੇ ਨਾਰੀਅਲ ਤੇਲ ਵੀ ਮਿਲਾਇਆ ਜਾ ਸਕਦਾ ਹੈ।

[wpadcenter_ad id='4448' align='none']