Health Tips: ਕਾਲੀ ਮਿਰਚ ਨੂੰ ਆਯੂਰਵੈਦਿਕ ਇਲਾਜ ਪ੍ਰਣਾਲੀ ਵਿਚ ਇਕ ਔਸ਼ਧੀ ਦੇ ਰੂਪ ਵਿਚ ਗਿਣਿਆ ਗਿਆ ਹੈ। ਆਯੂਰਵੈਦਿਕ ਸਾਡੇ ਦੇਸ਼ ਦੀ ਇਕ ਰਵਾਇਤੀ ਚਿਕਿਤਸਾ ਪ੍ਰਣਾਲੀ ਹੈ। ਕਾਲੀ ਮਿਰਚ ਨੂੰ ਵਿਸ਼ੇਸ਼ ਗਿਣਨ ਦਾ ਕਾਰਨ ਹੈ ਕਿ ਇਸ ਵਿਚ ਵਿਟਾਮਿਨ ਏ ਤੇ ਸੀ, ਬੀਟਾ ਕੈਰੋਟੀਨ, ਪਿਪੇਰਿਨ, ਸੇਲੇਨੀਅਮ ਅਤੇ ਐਂਟੀ ਆਕਸੀਡੇਂਟ ਗੁਣ ਮੌਜੂਦ ਹੁੰਦੇ ਹਨ।
ਆਮ ਤੌਰ ਉਤੇ ਕਾਲੀ ਮਿਰਚ ਦਾ ਸੇਵਨ ਸਾਡੇ ਘਰਾਂ ਵਿਚ ਮਸਾਲੇ ਵਜੋਂ ਹੁੰਦਾ ਹੈ। ਇਸ ਨੂੰ ਹਾਜ਼ਮੇ ਲਈ ਚੰਗਾ ਮੰਨਿਆ ਜਾਂਦਾ ਹੈ। ਕਾਲੀ ਮਿਰਚ ਨੂੰ ਵਰਤਕੇ ਕਈ ਸਾਰੇ ਫਾਇਦੇ ਲਏ ਜਾ ਸਕਦੇ ਹਨ। ਜਿਨ੍ਹਾਂ ਵਿਚੋਂ ਇਕ ਹੈ ਕਿ ਇਸ ਨਾਲ ਕਬਜ਼ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਇਸ ਬਾਰੇ ਤੁਹਾਨੂੰ ਵਿਸਥਾਰ ਨਾਲ ਦੱਸੀਏ –
ਕਬਜ਼ ਤੋਂ ਛੁਟਕਾਰਾ
ਕਬਜ਼ ਦੀ ਸਮੱਸਿਆ ਨੇ ਬਹੁਤ ਵੱਡੀ ਗਿਣਤੀ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਇਹਨਾਂ ਦਿਨਾਂ ਵਿਚ ਸਰਦੀ ਦਾ ਮੌਸਮ ਹੈ, ਇਸ ਮੌਸਮ ਵਿਚ ਕਬਜ਼ ਦੀ ਸਮੱਸਿਆ ਵਧ ਜਾਂਦੀ ਹੈ। ਆਮ ਜੀਵਨ ਵਿਚ ਵੀ ਸਾਡੇ ਭੋਜਨ ਵਿਚ ਜੰਕ ਫੂਡ, ਚਾਹ, ਕੌਫੀ, ਸਮੋਕਿੰਗ ਆਦਿ ਦਾ ਸੇਵਨ ਵਧ ਗਿਆ ਹੈ, ਜਿਸ ਕਾਰਨ ਕਬਜ਼ ਦੀ ਸਮੱਸਿਆ ਆਉਂਦੀ ਹੈ। ਇਸ ਕਾਰਨ ਲੋਕਾਂ ਦਾ ਪੂਰਾ ਪੂਰਾ ਦਿਨ ਬਰਬਾਦ ਹੋ ਜਾਂਦਾ ਹੈ। ਸਰੀਰਕ ਪਰੇਸ਼ਾਨੀ ਨਾਲ ਕੰਮ ਕਾਜ ਉੱਤੇ ਵੀ ਅਸਰ ਪੈਂਦਾ ਹੈ। ਪਰ ਕਾਲੀ ਮਿਰਚ ਦੇ ਇਕ ਨੁਸਖੇ ਨਾਲ ਤੁਸੀਂ ਕਬਜ਼ ਤੋਂ ਛੁਟਕਾਰਾ ਪਾ ਸਕਦੇ ਹੋ।
ਕਬਜ਼ ਰਾਹਤ ਚੂਰਨ
ਅਸੀਂ ਤੁਹਾਨੂੰ ਦੱਸਿਆ ਹੈ ਕਿ ਕਾਲੀ ਮਿਰਚ ਵਿਚ ਐਂਟੀਆਕਸੀਡੇਂਟ ਅਤੇ ਐਂਟੀ ਇੰਨਫਲਾਮੇਟਰੀ ਗੁਣ ਮੌਜੂਦ ਹੁੰਦੇ ਹਨ। ਇਹਨਾਂ ਗੁਣਾ ਸਦਕਾ ਕਾਲੀ ਮਿਰਚ ਦੇ ਸੇਵਨ ਨਾਲ ਪੇਟ ਵਿਚ ਹਾਈਡ੍ਰੋਕਲੋਰਿਕ ਐਸਿਡ ਦਾ ਰਿਸਾਵ ਹੁੰਦਾ ਹੈ ਜੋ ਸਾਡੇ ਪਾਚਣ ਤੰਤਰ ਨੂੰ ਬੇਹਤਰ ਬਣਾ ਦਿੰਦਾ ਹੈ।
ਇਸ ਨਾਲ ਕਬਜ਼ ਅਤੇ ਅਲਸਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਕਾਲੀ ਮਿਰਚ ਦਾ ਚੂਰਨ ਤਿਆਰ ਕਰਨ ਲਈ ਬਾਜ਼ਾਰ ਤੋਂ ਸਾਬਤ ਕਾਲੀ ਮਿਰਚ ਖਰੀਦ ਕੇ ਲਿਆਓ। ਸਾਬਤ ਕਾਲੀਆਂ ਮਿਰਚਾਂ ਨੂੰ ਕੂੰਡੇ ਘੋਟੇ ਜਾਂ ਮਿਕਸਰ ਗ੍ਰਾਈਂਡਰ ਦੀ ਮੱਦਦ ਨਾਲ ਪੀਸ ਕੇ ਚੂਰਨ ਤਿਆਰ ਕਰ ਲਵੋ। ਇਸ ਚੂਰਨ ਦੀ ਇਕ ਚੂੰਡੀ ਆਪਣੇ ਖਾਣੇ ਵਿਚ ਪਾਓ। ਤੁਹਾਡੀ ਕਬਜ਼ ਦੀ ਸਮੱਸਿਆ ਕੁਝ ਹੀ ਦਿਨਾਂ ਵਿਚ ਛੂ-ਮੰਤਰ ਹੋ ਜਾਵੇਗੀ।

READ ALSO:ਜ਼ਿਲ੍ਹਾ ਰੋਜ਼ਗਾਰ ਬਿਊਰੋ ਮੋਗਾ ਵਿਖੇ ਰੋਜ਼ਗਾਰ ਕੈਂਪ 18 ਜਨਵਰੀ ਨੂੰ
ਇਸ ਨਾਲ ਕਬਜ਼ ਅਤੇ ਅਲਸਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਕਾਲੀ ਮਿਰਚ ਦਾ ਚੂਰਨ ਤਿਆਰ ਕਰਨ ਲਈ ਬਾਜ਼ਾਰ ਤੋਂ ਸਾਬਤ ਕਾਲੀ ਮਿਰਚ ਖਰੀਦ ਕੇ ਲਿਆਓ। ਸਾਬਤ ਕਾਲੀਆਂ ਮਿਰਚਾਂ ਨੂੰ ਕੂੰਡੇ ਘੋਟੇ ਜਾਂ ਮਿਕਸਰ ਗ੍ਰਾਈਂਡਰ ਦੀ ਮੱਦਦ ਨਾਲ ਪੀਸ ਕੇ ਚੂਰਨ ਤਿਆਰ ਕਰ ਲਵੋ। ਇਸ ਚੂਰਨ ਦੀ ਇਕ ਚੂੰਡੀ ਆਪਣੇ ਖਾਣੇ ਵਿਚ ਪਾਓ। ਤੁਹਾਡੀ ਕਬਜ਼ ਦੀ ਸਮੱਸਿਆ ਕੁਝ ਹੀ ਦਿਨਾਂ ਵਿਚ ਛੂ-ਮੰਤਰ ਹੋ ਜਾਵੇਗੀ।
Health Tips
ਇਹ ਆਮ ਜਾਣਕਾਰੀ ਹੈ ਨਾ ਕਿ ਨਿੱਜੀ ਸਲਾਹ। ਹਰ ਵਿਅਕਤੀ ਦੀਆਂ ਜ਼ਰੂਰਤਾਂ ਵੱਖਰੀਆਂ ਹੁੰਦੀਆਂ ਹਨ, ਇਸ ਲਈ ਕਿਸੇ ਵੀ ਚੀਜ਼ ਦੀ ਵਰਤੋਂ ਡਾਕਟਰਾਂ ਦੀ ਸਲਾਹ ਤੋਂ ਬਾਅਦ ਹੀ ਕਰੋ।