ਵਾਲਾਂ ਦੇ ਝੜਨ ਦਾ ਕਾਰਨ ਬਣਦੇ ਹਨ ਇਹ ਭੋਜਨ! ਅੱਜ ਹੀ ਕਰੋ ਤਿਆਗ, ਨਹੀਂ ਤਾਂ ਹੋ ਜਾਵੋਗੇ ਗੰਜੇ

HEALTH TIPS

HEALTH TIPS

ਬੁਢਾਪੇ ਵਿਚ ਵਾਲਾਂ ਸੰਬੰਧੀ ਸਮੱਸਿਆਵਾਂ ਹਰ ਇਕ ਨੂੰ ਆਉਂਦੀਆਂ ਹਨ। ਇਕ ਉਮਰ ਤੋਂ ਬਾਅਦ ਵਾਲ ਝੜਨ ਤੇ ਚਿੱਟੇ ਹੋਣ ਲੱਗਦੇ ਹਨ। ਪਰ ਅੱਜ ਕੱਲ੍ਹ ਵਾਲਾਂ ਦੀਆਂ ਸਮੱਸਿਆਵਾਂ ਨੌਜਵਾਨਾਂ ਵਿਚ ਵੀ ਦੇਖਣ ਨੂੰ ਮਿਲ ਰਹੀਆਂ ਹਨ। ਜ਼ਿਆਦਾਤਰ ਨੌਜਵਾਨਾਂ ਦੇ ਵਾਲ ਉਮਰ ਤੋਂ ਪਹਿਲਾਂ ਹੀ ਝੜ ਰਹੇ ਹਨ ਜਾਂ ਚਿੱਟੇ ਹੋ ਰਹੇ ਹਨ। ਵਾਲਾਂ ਦੇ ਵਧੇਰੇ ਝੜਨ ਕਰਕੇ ਉਹ ਗੰਜੇ ਹੋ ਰਹੇ ਹਨ। ਅੱਜ ਦੇ ਸਮੇਂ ਵਿਚ ਵਾਲਾਂ ਦੀ ਸਮੱਸਿਆ ਇਕ ਗੰਭੀਰ ਰੂਪ ਧਾਰ ਰਹੀ ਹੈ। ਇਸਦਾ ਪ੍ਰਮੁੱਖ ਕਾਰਨ ਸਾਡੀ ਬਦਲਦੀ ਜੀਵਨ ਸ਼ੈਲੀ ਹੈ। ਵਿਗਿਆਨਕ ਤੱਥਾਂ ਦੇ ਅਨੁਸਾਰ ਵਾਲਾਂ ਦੇ ਚਿੱਟੇ ਹੋਣ ਜਾਂ ਝੜਨ ਦਾ ਇਕ ਕਾਰਨ ਸਾਡੀ ਡਾਈਟ ਦਾ ਸਹੀ ਨਾ ਹੋਣਾ ਹੈ। ਸਾਡੀ ਖੁਰਾਕ ਵਿਚ ਮੌਜੂਦ ਪੌਸ਼ਟਿਕ ਤੱਤ ਸਾਡੇ ਪੂਰੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ। ਸਹੀ ਤੇ ਲੋੜੀਂਦੀ ਡਾਈਟ ਨਾ ਲੈਣ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੇ ਭੋਜਨ ਪਦਾਰਥ ਵਾਲਾਂ ਲਈ ਨੁਕਸਾਨਦਾਇਕ ਸਿੱਧ ਹੁੰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਤੁਹਾਡੇ ਵਾਲ ਸਮੇਂ ਤੋਂ ਪਹਿਲਾਂ ਹੀ ਝੜਨ ਤੇ ਚਿੱਟੇ ਹੋਣ ਲਗਦੇ ਹਨ –

ਕੈਂਡੀ ਤੇ ਕੇਕ

ਅੱਜ ਦੇ ਸਮੇਂ ਵਿਚ ਹਰ ਕੋਈ ਕੈਂਡੀ, ਕੇਕ ਤੇ ਕੁਕੀਜ਼ ਖਾਣਾ ਪਸੰਦ ਕਰਦਾ ਹੈ। ਇਹ ਚੀਜ਼ਾਂ ਖੰਡ ਯਾਨੀ ਕਿ ਸਿੰਪਲ ਕਾਰਬੋਹਾਈਡ੍ਰੇਟ ਤੋਂ ਬਣੀਆਂ ਹੁੰਦੀਆਂ ਹਨ। ਖੰਡ ਸਾਡੀ ਸਿਹਤ ਲਈ ਬੈਡ ਸ਼ੂਗਰ ਹੈ। ਖੰਡ ਤੋਂ ਬਣੀਆਂ ਚੀਜ਼ਾਂ ਖਾਣ ਨਾਲ ਸਾਡੇ ਸਰੀਰ ਵਿਚ ਸੀਬਮ ਪ੍ਰੋਡਕਸ਼ਨ ਵਧ ਜਾਂਦਾ ਹੈ, ਜੋ ਕਿ ਸਾਡੇ ਵਾਲਾਂ ਲਈ ਬਹੁਤ ਨੁਕਸਾਨਦਾਇਕ ਹੈ। ਇਸ ਲਈ ਖੰਡ ਤੋਂ ਬਣੀਆਂ ਚੀਜ਼ਾਂ ਖਾਣ ਨਾਲ ਸਾਡੇ ਵਾਲ ਛੋਟੀ ਉਮਰ ਵਿਚ ਹੀ ਝੜਨ ਲੱਗਦੇ ਹਨ।

ਤਲੀਆਂ ਭੋਜਨ

ਤਲੇ ਹੋਏ ਭੋਜਨ ਨੂੰ ਸਿਹਤ ਲਈ ਬਹੁਤਾ ਚੰਗਾ ਨਹੀਂ ਮੰਨਿਆ ਜਾਂਦਾ। ਇਹ ਪੇਟ ਦੇ ਨਾਲ ਨਾਲ ਵਾਲਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਤਲਿਆ ਭੋਜਨ ਖਾਣ ਨਾਲ ਸਰੀਰ ਵਿਚ ਫ੍ਰੀ ਰੈਡੀਕਲਸ ਵਧ ਜਾਂਦੇ ਹਨ। ਜਿਸ ਕਰਕੇ ਡੀਹਾਈਡ੍ਰੋਟੈਸਟੋਸਟੀਰੋਨ ਹਾਰਮੋਨ ਦਾ ਪੱਧਰ ਵਧ ਜਾਂਦਾ ਹੈ। ਇਸ ਹਾਰਮੋਨ ਦੇ ਵਧ ਜਾਣ ਨਾਲ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਤੁਸੀਂ ਗੰਜੇ ਹੋ ਸਕਦੇ ਹੋ।

ਮਰਕਰੀ ਵਾਲੀ ਮੱਛੀ

ਮੱਛੀ ਨੂੰ ਸਕਿਨ ਤੇ ਵਾਲਾਂ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਮੱਛੀਆਂ ਵਾਲਾਂ ਨੂੰ ਨੁਕਸਾਨ ਕਰਦੀਆਂ ਹਨ। ਦਰਅਸਲ ਇਨ੍ਹਾਂ ਮੱਛੀਆਂ ਵਿਚ ਮਰਕਰੀ ਦੀ ਮਾਤਰਾਂ ਵਧੇਰੇ ਹੁੰਦੀ ਹੈ। ਵਧੇਰੇ ਮਰਕਰੀ ਵਾਲੀਆਂ ਮੱਛੀਆਂ ਖਾਣ ਨਾਲ ਸਾਡੇ ਸਰੀਰ ਵਿਚ ਮਰਕਰੀ ਦੀ ਮਾਤਰਾਂ ਵਧ ਜਾਂਦੀ ਹੈ। ਜਿਸ ਕਰਕੇ ਇਹ ਸਾਡੇ ਵਾਲਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।

ਰੈੱਡ ਮੀਟ

ਵਾਲਾਂ ਦੀਆਂ ਸਮੱਸਿਆਵਾਂ ਸੰਬੰਧੀ ਹੋਈਆਂ ਕੁਝ ਖੋਜਾਂ ਵਿਚ ਪਾਇਆ ਗਿਆ ਹੈ ਕਿ ਰੈੱਡ ਮੀਟ ਵਾਲਾਂ ਲਈ ਠੀਕ ਨਹੀਂ ਹੈ। ਰੈੱਡ ਮੀਟ ਦਾ ਲਗਾਤਾਰ ਸੇਵਨ ਕਰਨ ਨਾਲ ਵਾਲਾਂ ਦੀਆਂ ਜੜ੍ਹਾਂ ਕਮਜੋਰ ਹੋ ਜਾਂਦੀਆਂ ਹਨ। ਜਿਸ ਕਰਕੇ ਵਾਲ ਵਧੇਰੇ ਮਾਤਰਾ ਵਿਚ ਝੜਨ ਲੱਗਦੇ ਹਨ ਅਤੇ ਤੁਸੀਂ ਜਵਾਨੀ ਵਿਚ ਹੀ ਗੰਜੇ ਹੋ ਸਕਦੇ ਹੋ।

READ ALSO:ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਤਹਿਤ ਡੀ.ਐਮ. ਕਾਲਜ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ

ਨਿਯਮਿਤ ਭੋਜਨ ਨਾ ਖਾਣਾ

ਚੰਗੀ ਡਾਈਟ ਦੇ ਨਾਲੋ ਨਾਲ ਤੁਹਾਡੀ ਡਾਈਟ ਵਿਚ ਬੈਲੈਂਸ ਹੋਣਾ ਵੀ ਲਾਜ਼ਮੀ ਹੈ। ਤੁਹਾਨੂੰ ਪੋਸ਼ਕ ਤੱਤਾਂ ਦੀ ਮਾਤਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਭੋਜਨ ਖਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਨੂੰ ਤੁਹਾਡੀ ਡਾਈਟ ਰਾਹੀਂ ਸਰੀਰ ਲਈ ਲੋੜੀਂਦੀ ਸਾਰੇ ਪੋਸ਼ਕ ਤੱਤ ਸਹੀ ਮਾਤਰਾ ਵਿਚ ਮਿਲਣਗੇ। ਤੁਹਾਨੂੰ ਆਪਣੀ ਡਾਈਟ ਵਿਚ ਤਾਜੇ ਫ਼ਲ ਸਬਜ਼ੀਆਂ, ਅੰਡੇ, ਸੁੱਕੇ ਮੇਵੇ ਆਦਿ ਲਾਜ਼ਮੀ ਤੌਰ ‘ਤੇ ਸ਼ਾਮਿਲ ਕਰਨੇ ਚਾਹੀਦੇ ਹਨ। ਇਸਦੇ ਨਾਲ ਹੀ ਤੁਹਾਨੂੰ ਰੋਜ਼ਾਨਾ ਚੰਗੀ ਨੀਂਦ ਵੀ ਲੈਂਣੀ ਚਾਹੀਦੀ ਹੈ।

HEALTH TIPS

NOTE:ਇਹ ਆਮ ਜਾਣਕਾਰੀ ਹੈ ਨਾ ਕਿ ਨਿੱਜੀ ਸਲਾਹ। ਹਰ ਵਿਅਕਤੀ ਦੀਆਂ ਜ਼ਰੂਰਤਾਂ ਵੱਖਰੀਆਂ ਹੁੰਦੀਆਂ ਹਨ, ਇਸ ਲਈ ਕਿਸੇ ਵੀ ਚੀਜ਼ ਦੀ ਵਰਤੋਂ ਡਾਕਟਰਾਂ ਦੀ ਸਲਾਹ ਤੋਂ ਬਾਅਦ ਹੀ ਕਰੋ।

[wpadcenter_ad id='4448' align='none']