Thursday, December 26, 2024

ਪੰਜਾਬ ਆਰਮਡ ਪੁਲਿਸ ਦੀਆਂ ਵਿਰਾਸਤੀ ਤੋਪਾਂ ਚੋਰੀ ਕਰਨ ਵਾਲੇ ਗ੍ਰਿਫ਼ਤਾਰ

Date:

ਸਕੂਟਰ ’ਤੇ ਆਏ ਸਨ 250 ਕਿਲੋ ਵਜ਼ਨ ਵਾਲੀ ਤੋਪ ਨੂੰ ਚੋਰੀ ਕਰਨ

Heritage Cannon Theft Case: ਚੰਡੀਗੜ੍ਹ ਦੇ ਸਭ ਤੋਂ ਪੌਸ਼ ਮੰਨੇ ਜਾਂਦੇ ਸੈਕਟਰ-1 ਤੋਂ ਚੋਰੀ ਹੋਈ ਪੰਜਾਬ ਆਰਮਡ ਪੁਲਿਸ (ਪੀਏਪੀ) ਦੀ ਵਿਰਾਸਤੀ ਤੋਪ 4 ਮਹੀਨਿਆਂ ਬਾਅਦ ਮਿਲੀ ਹੈ। ਪੀਏਪੀ ਦੀ 82 ਬਟਾਲੀਅਨ ਦੇ ਜੀਓ ਮੈਸ ਦੇ ਗੇਟ ‘ਤੇ ਰੱਖੀ ਇਸ ਤੋਪ ਨੂੰ ਚੋਰੀ ਕਰਨ ਵਾਲੇ 3 ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਬਟਾਲੀਅਨ ਦਾ ਰਸੋਈਆ ਵੀ ਇਨ੍ਹਾਂ ਵਿੱਚ ਸ਼ਾਮਲ ਹੈ। ਰਸੋਈਏ ਨੇ ਇਸ ਤੋਪ ਨੂੰ ਚੋਰੀ ਕਰਨ ਦੀ ਪੂਰੀ ਯੋਜਨਾ ਬਣਾਈ ਸੀ।

ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ 3 ਫੁੱਟ ਲੰਬੀ ਅਤੇ 250 ਕਿਲੋ ਵਜ਼ਨ ਵਾਲੀ ਇਸ ਤੋਪ ਨੂੰ ਲਿਜਾਣ ਲਈ ਸਕੂਟਰ ’ਤੇ ਆਏ ਸਨ। ਹਾਲਾਂਕਿ ਇਸ ਦੇ ਭਾਰੀ ਵਜ਼ਨ ਕਾਰਨ ਉਹ ਤੋਪ ਨੂੰ ਸਕੂਟਰ ‘ਤੇ ਜ਼ਿਆਦਾ ਦੂਰ ਨਹੀਂ ਲੈ ਜਾ ਸਕਿਆ। ਇਸ ਤੋਂ ਬਾਅਦ ਤੋਪ ਨੂੰ ਵੱਖ-ਵੱਖ ਟੁਕੜਿਆਂ ‘ਚ ਕੱਟ ਕੇ ਲਿਜਾਇਆ ਗਿਆ। Heritage Cannon Theft Case:

ਵਿਰਾਸਤੀ ਸ਼੍ਰੇਣੀ ਦੀ ਇਹ ਬਰਤਾਨਵੀ ਯੁੱਗ ਦੀ ਤੋਪ ਚੰਡੀਗੜ੍ਹ ਦੇ ਸੈਕਟਰ-1 ਸਥਿਤ ਪੰਜਾਬ ਆਰਮਡ ਪੁਲਿਸ (ਪੀ.ਏ.ਪੀ.) ਦੀ 82 ਬਟਾਲੀਅਨ ਦੇ ਜੀਓ ਮੈਸ ਦੇ ਗੇਟ ‘ਤੇ ਕਰੀਬ 10 ਸਾਲਾਂ ਤੋਂ ਰੱਖੀ ਗਈ ਸੀ। ਇਸ ਸਾਲ 5 ਅਤੇ 6 ਮਈ ਦੀ ਰਾਤ ਨੂੰ ਇਹ ਤੋਪ ਅਚਾਨਕ ਗਾਇਬ ਹੋ ਗਈ ਸੀ। ਹਾਲਾਂਕਿ, ਇਹ ਗੱਲ ਪੀਏਪੀ ਅਧਿਕਾਰੀਆਂ ਦੇ ਧਿਆਨ ਵਿੱਚ ਤੋਪ ਦੇ ਲਾਪਤਾ ਹੋਣ ਤੋਂ 15 ਦਿਨਾਂ ਬਾਅਦ ਆਈ। ਇਸ ਤੋਂ ਬਾਅਦ ਪੀਏਪੀ ਦੀ 82 ਬਟਾਲੀਅਨ ਦੇ ਕਮਾਂਡੈਂਟ ਅਤੇ ਪੀਪੀਐਸ ਅਧਿਕਾਰੀ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਸੈਕਟਰ-3 ਥਾਣੇ ਦੀ ਪੁਲੀਸ ਨੇ ਆਈਪੀਸੀ ਦੀ ਧਾਰਾ 379 ਤਹਿਤ ਕੇਸ ਦਰਜ ਕੀਤਾ ਸੀ।

ਇਹ ਵੀ ਪੜ੍ਹੋ: ਪੰਜਾਬ ਦੇ 10 ਅਧਿਕਾਰੀਆਂ ਨੂੰ ਕੀਤਾ ਦਿੱਲੀ ਤਲਬ

ਤੋਪ ਚੋਰੀ ਹੋਣ ਦਾ ਖੁਲਾਸਾ ਕਰੀਬ 15 ਦਿਨਾਂ ਬਾਅਦ ਹੋਇਆ। ਚੋਰੀ ਦੀ ਇਹ ਘਟਨਾ 5 ਅਤੇ 6 ਮਈ ਦੀ ਰਾਤ ਨੂੰ ਵਾਪਰੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਬ ਇੰਸਪੈਕਟਰ ਦੇਵੇਂਦਰ ਕੁਮਾਰ ਨੂੰ ਕਰੀਬ 15 ਦਿਨ ਪਹਿਲਾਂ ਤੋਪ ਚੋਰੀ ਹੋਣ ਦਾ ਪਤਾ ਲੱਗਾ ਸੀ। ਉਨ੍ਹਾਂ ਤੁਰੰਤ ਇਸ ਦੀ ਸੂਚਨਾ 82 ਬਟਾਲੀਅਨ ਦੇ ਕਮਾਂਡੈਂਟ ਬਲਵਿੰਦਰ ਸਿੰਘ ਨੂੰ ਦਿੱਤੀ, ਜੋ ਪੀ.ਪੀ.ਐਸ.

ਇਹ ਵਿਰਾਸਤੀ ਤੋਪ ਪੰਜਾਬ ਆਰਮਡ ਪੁਲਿਸ ਦੀ ਬਹੁਤ ਹੀ ਮਹੱਤਵਪੂਰਨ ਵਿਰਾਸਤ ਸੀ। ਇਸ ਨੂੰ ਕਰੀਬ ਡੇਢ ਸਾਲ ਪਹਿਲਾਂ 82 ਬਟਾਲੀਅਨ ਦੇ ਸਟੋਰ ਰੂਮ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਇੱਕ ਵਾਰ ਫਿਰ ਇਸਨੂੰ ਲੋਕਾਂ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ। ਇਸ ਤੋਪ ਨੂੰ ਦੇਖਣ ਲਈ ਦੂਰ-ਦੁਰਾਡੇ ਤੋਂ ਲੋਕ ਆਉਂਦੇ ਸਨ। ਇਹ ਬਹੁਤ ਮਹੱਤਵਪੂਰਨ ਤੋਪ ਸੀ। Heritage Cannon Theft Case:

Share post:

Subscribe

spot_imgspot_img

Popular

More like this
Related