ਹੁਸ਼ਿਆਰਪੁਰ ਕੇਂਦਰੀ ਜੇਲ ‘ਚ 2 ਕੈਦੀਆਂ ਨੇ ਕੀਤੀ ਖੁਦਕੁਸ਼ੀ

Hoshiarpur Jail Prisoner Suicide

Hoshiarpur Jail Prisoner Suicide

ਪੰਜਾਬ ਦੇ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਦੋ ਕੈਦੀਆਂ ਨੇ ਖੁਦਕੁਸ਼ੀ ਕਰ ਲਈ। ਦੋਵਾਂ ਕੈਦੀਆਂ ਨੇ ਤੜਕੇ 3 ਵਜੇ ਬਾਥਰੂਮ ਵਿੱਚ ਫਾਹਾ ਲੈ ਲਿਆ। ਇਸ ਸਬੰਧੀ ਸੂਚਨਾ ਮਿਲਣ ‘ਤੇ ਥਾਣਾ ਸਿਟੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ।

ਮ੍ਰਿਤਕਾਂ ਦੀ ਪਛਾਣ ਟੀਟੂ ਵਾਸੀ ਬਦਾਉਂ (ਯੂ.ਪੀ.) ਹਾਲ ਬੱਸੀ ਪਿੰਡ ਮਾਨਾ ਅਤੇ ਓਮਕਾਰ ਚੰਦ ਉਰਫ ਕਾਲਾ ਵਾਸੀ ਵਾਰਡ ਨੰਬਰ 16 (ਹੁਸ਼ਿਆਰਪੁਰ) ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਰਾਮ ਮੰਦਰ ਟਰੱਸਟ ਵਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਣੇਂ ਸੋਨੀਆ-ਖੜਗੇ ਨੂੰ ਸੱਦਾ

ਇਨ੍ਹਾਂ ਮਾਮਲਿਆਂ ਵਿੱਚ ਦੋਵੇਂ ਮੁਲਜ਼ਮਾਂ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ

ਜਾਣਕਾਰੀ ਮੁਤਾਬਕ ਟੀਟੂ ਖਿਲਾਫ ਥਾਣਾ ਸਦਰ ‘ਚ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਉਸ ਨੂੰ ਗ੍ਰਿਫ਼ਤਾਰ ਕਰਕੇ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਸੀ। ਓਮਕਾਰ ਖ਼ਿਲਾਫ਼ ਥਾਣਾ ਮਟਿਆਣਾ ਵਿੱਚ ਐਨਡੀਪੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। Hoshiarpur Jail Prisoner Suicide

[wpadcenter_ad id='4448' align='none']