Hoshiarpur Vipassana Center
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਸ ਦਿਨਾਂ ਵਿਪਾਸਨਾ ਮੈਡੀਟੇਸ਼ਨ ਕੋਰਸ ਤੋਂ ਬਾਅਦ ਸ਼ਨੀਵਾਰ ਨੂੰ ਹੁਸ਼ਿਆਰਪੁਰ ਤੋਂ ਦਿੱਲੀ ਪਰਤ ਆਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਸਨ। ਕੇਜਰੀਵਾਲ 20 ਦਸੰਬਰ ਨੂੰ 10 ਦਿਨਾਂ ਦੀ ਵਿਪਾਸਨਾ ਲਈ ਹੁਸ਼ਿਆਰਪੁਰ ਪਹੁੰਚੇ ਸਨ।
21 ਦਸੰਬਰ ਨੂੰ ਈਡੀ ਨੇ ਕੇਜਰੀਵਾਲ ਨੂੰ ਦਿੱਲੀ ਵਿੱਚ ਸ਼ਰਾਬ ਘੁਟਾਲੇ ਦੇ ਸਬੰਧ ਵਿੱਚ ਪੁੱਛਗਿੱਛ ਲਈ ਪੇਸ਼ ਹੋਣ ਲਈ ਬੁਲਾਇਆ ਸੀ ਪਰ ਉਹ ਇੱਕ ਦਿਨ ਪਹਿਲਾਂ ਹੀ ਦਿੱਲੀ ਛੱਡ ਕੇ ਪੰਜਾਬ ਪਹੁੰਚ ਗਏ ਸਨ।
ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਵਿਪਾਸਨਾ ਮੈਡੀਟੇਸ਼ਨ ਤੋਂ ਬਾਅਦ ਆਪਣੀ ਪੋਸਟ ਵਿੱਚ ਲਿਖਿਆ ਕਿ ਉਹ 10 ਦਿਨਾਂ ਦੇ ਵਿਪਾਸਨਾ ਮੈਡੀਟੇਸ਼ਨ ਤੋਂ ਬਾਅਦ ਉੱਥੋਂ ਵਾਪਸ ਆਏ ਹਨ। ਇਹ ਸਾਧਨਾ ਅਪਾਰ ਸ਼ਾਂਤੀ ਪ੍ਰਦਾਨ ਕਰਦੀ ਹੈ। ਅੱਜ ਤੋਂ ਅਸੀਂ ਫਿਰ ਨਵੀਂ ਊਰਜਾ ਨਾਲ ਜਨਤਾ ਦੀ ਸੇਵਾ ਸ਼ੁਰੂ ਕਰਾਂਗੇ। ਸੱਭ ਕਾ ਮੰਗਲ ਹੋ!
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਦੀ ਹਰੀ ਝੰਡੀ ਤੋਂ ਬਾਅਦ ਅੰਮ੍ਰਿਤਸਰ ਤੋਂ ਦਿੱਲੀ ਲਈ ਪਹਿਲੀ ਵੰਦੇ ਭਾਰਤ ਰੇਲ ਰਵਾਨਾ
ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ 29 ਦਸੰਬਰ ਨੂੰ ਸੀਐਮ ਕੇਜਰੀਵਾਲ ਨੂੰ ਲੈਣ ਚੌਹਾਲ ਪਹੁੰਚੇ ਸਨ। ਪੰਜਾਬ ਦੇ ਮੁੱਖ ਮੰਤਰੀ ਨੇ 30 ਦਸੰਬਰ ਨੂੰ ਆਉਣਾ ਸੀ ਪਰ ਉਹ ਇਕ ਦਿਨ ਪਹਿਲਾਂ ਹੀ ਹੁਸ਼ਿਆਰਪੁਰ ਪਹੁੰਚ ਗਏ ਸਨ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਆਨੰਦਗੜ੍ਹ ਸਥਿਤ ਵਿਪਾਸਨਾ ਮੈਡੀਟੇਸ਼ਨ ਸੈਂਟਰ ਤੋਂ ਸਿੱਧੇ ਚੌਹਾਲ ਪੁੱਜੇ, ਜਿੱਥੇ ਸੀਐਮ ਮਾਨ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਧਿਆਨ ਯੋਗ ਹੈ ਕਿ ਦਿੱਲੀ ਦੇ ਸੀਐਮ ਨੂੰ ਵਿਪਾਸਨਾ ਜਾਣ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਸੀ। ਉਸ ਨੂੰ 21 ਦਸੰਬਰ ਨੂੰ ਈਡੀ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਸ ਦੇ ਜਵਾਬ ਵਿੱਚ, ਮੁੱਖ ਮੰਤਰੀ ਨੇ ਈਡੀ ਦੇ ਸੰਮਨ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਅਤੇ ਵਿਪਾਸਨਾ ਲਈ ਚਲੇ ਗਏ।
ਇਸ ਤੋਂ ਬਾਅਦ ਈਡੀ ਨੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਤੀਜੀ ਵਾਰ ਨੋਟਿਸ ਜਾਰੀ ਕੀਤਾ ਹੈ। ਤਾਜ਼ਾ ਨੋਟਿਸ ਵਿੱਚ, ਈਡੀ ਨੇ ਅਰਵਿੰਦ ਕੇਜਰੀਵਾਲ ਨੂੰ 3 ਜਨਵਰੀ, 2024 ਨੂੰ ਈਡੀ ਦਫ਼ਤਰ ਵਿੱਚ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। Hoshiarpur Vipassana Center