ਜੇਲ੍ਹ ਚੋਂ ਬਿਨਾ ਕਾਗਜ਼, ਬਗੈਰ ਕੰਪਿਊਟਰ ਕਿਵੇਂ ਦਿੱਤਾ ਪ੍ਰਿੰਟਿਡ ਹੁਕਮ ?

ਜੇਲ੍ਹ ਚੋਂ ਬਿਨਾ ਕਾਗਜ਼, ਬਗੈਰ ਕੰਪਿਊਟਰ ਕਿਵੇਂ ਦਿੱਤਾ ਪ੍ਰਿੰਟਿਡ ਹੁਕਮ ?

How to order

How to order
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਘੁਟਾਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਹਿਰਾਸਤ ‘ਚ ਹਨ। ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਹੈ ਤੇ ਪਾਰਟੀ ਦਾ ਕਹਿਣਾ ਹੈ ਕਿ ਉਹ ਜੇਲ ਤੋਂ ਹੀ ਸਰਕਾਰ ਚਲਾਉਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਇਕ ਆਦੇਸ਼ ਜਾਰੀ ਕੀਤਾ। ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਜੇਲ ਤੋਂ ਹੁਕਮ ਦਿੱਤਾ ਹੈ ਕਿ ਰਾਜਧਾਨੀ ‘ਚ ਨਿਰਵਿਘਨ ਪਾਣੀ ਦੀ ਸਪਲਾਈ ਹੋਣੀ ਚਾਹੀਦੀ ਹੈ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ।

ਕੇਜਰੀਵਾਲ ਨੇ ਕਿਵੇਂ ਦਿੱਤਾ ਪ੍ਰਿੰਟਿਡ ਆਰਡਰ ?
ਹੁਣ ਇਸ ‘ਚ ਅਹਿਮ ਗੱਲ ਇਹ ਹੈ ਕਿ ਆਤਿਸ਼ੀ ਵਲੋਂ ਦਿਖਾਇਆ ਗਿਆ ਆਰਡਰ ਪ੍ਰਿੰਟਿਡ ਹੈ। ਅਜਿਹੇ ‘ਚ ਇਕ ਵੱਡਾ ਸਵਾਲ ਇਹ ਉੱਠਦਾ ਹੈ ਕਿ ਜੇਕਰ ਅਰਵਿੰਦ ਕੇਜਰੀਵਾਲ ਈ. ਡੀ. ਦੀ ਹਿਰਾਸਤ ‘ਚ ਹਨ ਤਾਂ ਉਨ੍ਹਾਂ ਨੇ ਪ੍ਰਿੰਟ ਆਰਡਰ ਕਿਵੇਂ ਦਿੱਤਾ ਕਿਉਂਕਿ ਨਾ ਤਾਂ ਉਨ੍ਹਾਂ ਨੂੰ ਕੋਈ ਕੰਪਿਊਟਰ ਦਿੱਤਾ ਗਿਆ ਹੈ ਤੇ ਨਾ ਹੀ ਕੋਈ ਕਾਗਜ਼ ਮੁਹੱਈਆ ਕਰਵਾਇਆ ਗਿਆ ਹੈ ਤੇ ਪ੍ਰਿੰਟ ਆਰਡਰ ‘ਤੇ ਕੇਜਰੀਵਾਲ ਦੇ ਦਸਤਖ਼ਤ ਵੀ ਹਨ।

also read :- ਨਹੀਂ ਜੁੜਿਆ ਨਹੁੰ ਮਾਸ ਦਾ ਰਿਸ਼ਤਾ,BJP ਇਕੱਲੀ ਲੜੇਗੀ ਪੰਜਾਬ ‘ਚ ਚੋਣਾਂ

ਈ. ਡੀ. ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਆਪਣੀ ਜਾਂਚ ਵੀ ਸ਼ੁਰੂ ਕਰ ਸਕਦੀ ਹੈ। ਈ. ਡੀ. ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਹੁਕਮਾਂ ਦੀ ਕਾਪੀ ਮੀਡੀਆ ‘ਚ ਕਿਵੇਂ ਆਈ ਤੇ ਜਦੋਂ ਕੇਜਰੀਵਾਲ ਕੋਲ ਕੋਈ ਕਾਗਜ਼ ਜਾਂ ਕੰਪਿਊਟਰ ਨਹੀਂ ਹੈ ਤਾਂ ਇਸ ਦੀ ਛਪਾਈ ਕਿਵੇਂ ਹੋਈ?

ਸੀ. ਐੱਮ. ਕੇਜਰੀਵਾਲ ਨੇ ਆਪਣੇ ਆਦੇਸ਼ ‘ਚ ਲਿਖਿਆ ਸੀ, ‘ਮੈਨੂੰ ਪਤਾ ਲੱਗਾ ਹੈ ਕਿ ਦਿੱਲੀ ਦੇ ਇਲਾਕਿਆਂ ‘ਚ ਪਾਣੀ ਤੇ ਸੀਵਰੇਜ ਦੀ ਬਹੁਤ ਸਮੱਸਿਆ ਹੈ। ਮੈਂ ਇਸ ਬਾਰੇ ਚਿੰਤਤ ਹਾਂ। ਮੈਂ ਜੇਲ ‘ਚ ਹਾਂ, ਇਸ ਕਾਰਨ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ, ਗਰਮੀਆਂ ਵੀ ਆ ਰਹੀਆਂ ਹਨ ਤੇ ਜਿਥੇ ਪਾਣੀ ਦੀ ਕਮੀ ਹੈ, ਉਚਿਤ ਗਿਣਤੀ ‘ਚ ਟੈਂਕਰਾਂ ਦਾ ਪ੍ਰਬੰਧ ਕਰੋ। ਮੁੱਖ ਸਕੱਤਰ ਤੇ ਹੋਰ ਅਧਿਕਾਰੀਆਂ ਨੂੰ ਯੋਗ ਆਦੇਸ਼ ਦੇਣ ਤਾਂ ਜੋ ਜਨਤਾ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਲੋੜ ਪੈਣ ‘ਤੇ ਲੈਫਟੀਨੈਂਟ ਗਵਰਨਰ ਤੋਂ ਵੀ ਮਦਦ ਲਓ। ਉਹ ਵੀ ਤੁਹਾਡੀ ਮਦਦ ਜ਼ਰੂਰ ਕਰਨਗੇ।”How to order

Latest

ਲੈਫਟੀਨੈਂਟ ਜਨਰਲ ਚਾਂਦਪੁਰੀਆ ਨੇ ਪੇਸਕੋ ਕਰਮਚਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ
ਸਰਬੱਤ ਦਾ ਭਲਾ ਇਕੱਤਰਤਾ: ਆਪ ਆਗੂਆਂ ਨੇ "ਹਿੰਦ ਦੀ ਚਾਦਰ" ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਕੀਤੀ ਭੇਟ
ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਸੂਬਾ ਪੱਧਰੀ ਖ਼ੂਨਦਾਨ ਅਤੇ ਅੰਗਦਾਨ ਮੁਹਿੰਮ ਦੀ ਸ਼ੁਰੂਆਤ
ਯੁੱਧ ਨਸ਼ਿਆਂ ਵਿਰੁੱਧ’: 269ਵੇਂ ਦਿਨ, ਪੰਜਾਬ ਪੁਲਿਸ ਨੇ 81 ਨਸ਼ਾ ਤਸਕਰਾਂ ਨੂੰ 1.5 ਕਿਲੋ ਹੈਰੋਇਨ, 5.52 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੜੀਵਾਰ ਸਮਾਗਮਾਂ ਦੀ ਸੰਪੂਰਨਤਾ ਮੌਕੇ ਰਾਜ ਪੱਧਰੀ ਸਮਾਗਮ ਵਿੱਚ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸੰਗਤ ਨਾਲ ਕੀਤੀ ਸ਼ਿਰਕਤ