ਕਿਵੇਂ ਜਿੱਤੇਗੀ ਕਾਂਗਰਸ ? ਲੀਡਰਾਂ ਦੀ ਗੱਲ ਸੁਣਨ ਦੀ ਥਾਂ ਵਰਕਰ ਚਾਹ ਪੀਣ ‘ਚ ਮਸਰੂਫ਼

An angry Ashu left the meeting

How will Congress win?
ਲੁਧਿਆਣਾ ਵਿੱਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਵਿੱਚ ਹੋਈ ਕਾਂਗਰਸ ਲੀਡਰਾਂ ਦੀ ਮੀਟਿੰਗ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਇਸ ਦੌਰਾਨ ਸਾਬਕਾ ਮੰਤਰੀ ਭਰਤ ਭੂਸ਼ਣ ਆਸ਼ੂ ਕਾਫੀ ਤੱਤੇ ਨਜ਼ਰ ਆਏ ਤੇ ਮੀਟਿੰਗ ਅੱਧਵਾਟੇ ਛੱਡਕੇ ਚਲੇ ਗਏ।  ਕਾਂਗਰਸੀ ਵਰਕਰਾਂ ਵਿੱਚ ਅਨੁਸ਼ਾਸਨਹੀਨਤਾ ਦੇਣ ਕੇ ਉਹ ਕਾਫ਼ੀ ਭੜਕੇ ਕਿਉਂਕਿ ਕਾਂਗਰਸੀ ਵਰਕਰ ਲੀਡਰਾਂ ਦੀ ਗੱਲ ਸੁਣਨ ਦੀ ਬਜਾਏ ਚਾਹ, ਕੌਫੀ ਪੀਣ ਵਿੱਚ ਮਸਰੂਫ ਸਨ। ਇਸ ਮੌਕੇ ਬਿੱਟੂ ਤੇ ਆਸ਼ੂ ਵਿਚਾਲੇ ਵੀ ਟਕਰਾਅ ਵਾਲੀ ਸਥਿਤੀ ਬਣੀ।

ਕਿਵੇਂ ਹੋਇਆ ਸਾਰਾ ਵਿਵਾਦ

ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜਗਰਾਓਂ ਤੋਂ ਕੁਝ ਕਾਂਗਰਸੀ ਵਰਕਰ ਆਏ ਸੀ ਤੇ ਉਹ ਚੰਗੀ ਤਰ੍ਹਾਂ ਮੀਟਿੰਗ ਵਿੱਚ ਹਿੱਸਾ ਲੈ ਰਹੇ ਸਨ ਪਰ ਇਸ ਦੌਰਾਨ ਸ਼ਹਿਰ ਵਿੱਚੋਂ ਕੁਝ ਵਰਕਰ ਆਏ ਤੇ ਉਨ੍ਹਾਂ ਵੱਲੋਂ ਮੀਟਿੰਗ ਦਾ ਮਾਹੌਲ ਖ਼ਰਾਬ ਕੀਤਾ ਗਿਆ ਜਿਸ ਤੋਂ ਬਾਅਦ ਆਸ਼ੂ ਮੀਟਿੰਗ ਵਿਚਾਲੇ ਛੱਡ ਚਲੇ ਗਏ।How will Congress win?

also read :- ਤਰਨਤਾਰਨ ਵਿਚ ਆਮ ਆਦਮੀ ਪਾਰਟੀ ਦੇ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ

5 ਮਾਰਚ ਨੂੰ ਗ੍ਰਿਫ਼ਤਾਰੀ ਦੇਣਗੇ ਰਵਨੀਤ ਬਿੱਟੂ

ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਉਹ 5 ਮਾਰਚ ਨੂੰ ਗ੍ਰਿਫ਼ਤਾਰੀ ਦੇਣਗੇ। ਦਰਅਸਲ ਥਾਣਾ ਕੋਤਵਾਲੀ ਪੁਲਿਸ ਨੇ ਨਗਰ ਨਿਗਮ ਦੇ ਕੰਮਾਂ ਵਿੱਚ ਰੁਕਾਵਟ ਪਾਉਣ ਨੂੰ ਲੈ ਕੇ ਇੱਕ ਐਫਆਈਆਰ ਦਰਜ ਕੀਤੀ ਹੈ ਜਿਸ ਵਿੱਚ ਸੰਸਦ ਮੈਂਬਰ ਰਵਨੀਤ ਬਿੱਟੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਲੁਧਿਆਣਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾੜ ਸਮੇਤ 60 ਕਾਂਗਰਸੀ ਵਰਕਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਅੱਜ ਪੁਲਿਸ ਵੱਲੋਂ ਦਰਜ ਕੀਤੇ ਗਏ ਗ਼ਲਤ ਕੇਸ ਖ਼ਿਲਾਫ਼ ਅਗਲੀ ਰਣਨੀਤੀ ਬਣਾਈ ਜਾ ਰਹੀ ਹੈ। ਲੋਕਾਂ ਦੇ ਹੱਕਾਂ ਦੀ ਗੱਲ ਕਰਨ ‘ਤੇ ਐਫਆਈਆਰ ਦਰਜ ਕੀਤੀ ਗਈ ਹੈ। ਆਪ ਸਰਕਾਰ ਘਬਰਾਹਟ ਵਿੱਚ ਹੈ। ਬਿੱਟੂ ਨੇ ਕਿਹਾ ਕਿ ਵਰਕਰਾਂ ਦੇ ਕਹਿਣ ’ਤੇ ਹੀ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ। ਕਾਂਗਰਸੀ ਵਰਕਰ ਸਾਰੀਆਂ ਗ੍ਰਿਫਤਾਰੀਆਂ ਕਰਨ ਲਈ ਤਿਆਰ ਹਨ।How will Congress win?

[wpadcenter_ad id='4448' align='none']