I have committed a lot of sins now I am ashamed
ਕੀਤੇ ਬੜੇ ਗੁਨਾਹ ਮੈਂ ਹੁਣ ਆਪ ਹਾਂ ਸ਼ਰਮਿੰਦਾ ..
ਇਹ ਸਤਰਾਂ ਵੀ ਉਸ ਔਖੀ ਘੜੀ ‘ਚ ਦਿਲ ‘ਚ ਆਉਂਦੀਆਂ ਨੇ ਜਦ ਅਸੀਂ ਸਭ ਲਈ ਸਾਰਾ ਕੁੱਝ ਕਰਕੇ ਵੀ ਖੁਦ ਹੀ ਇਕੱਲੇ ਹੋ ਜਾਂਦੇ ਹਾਂ ਤੇ ਸੋਚਦੇ ਹਾਂ ਕੇ ਅਸੀਂ ਸਭ ਦਾ ਕਰਕੇ ਦੇਖ ਲਿਆ ਪਰ ਸਾਡਾ ਤਾਂ ਆਪਣਾ ਹੀ ਕੋਈ ਇਸ ਦੁਨੀਆ ‘ਚ ਸਾਨੂੰ ਲੱਭਿਆ ਨਹੀਂ ਕਿਉਕਿ ਹਰ ਕਿਸੇ ਨੇ ਸਾਡੇ ਨਾਲ ਤਾਂ ਮਤਲਬ ਦਾ ਰਿਸ਼ਤਾ ਰੱਖਿਆ ਏ
ਬਜ਼ੁਰਗਾਂ ਨੇ ਕਦੇ ਆਖਿਆ ਸੀ ਕੇ ਮਰਨਾ ਸੱਚ ਹੈ ਅਤੇ ਜੀਉਣਾ ਝੂਠ ਹੈ ਪਰ ਸਾਰੀਆਂ ਗੱਲਾਂ ਓਦੋ ਸਮਝ ਆਉਣ ਲੱਗੀਆਂ ਜਦੋਂ ਪਰਿਵਾਰ , ਦੋਸਤ , ਰਿਸ਼ਤੇਦਾਰ ਅਤੇ ਪਿਆਰ ਹੋਣ ਦੇ ਬਾਵਜੂਦ ਵੀ ਅਸੀਂ ਇਸ ਦੁਨੀਆ ਦੀ ਭੀੜ ‘ਚ ਖੁਦ ਨੂੰ ਇੱਕਲਾ ਮਹਿਸੂਸ ਕਰ ਰਹੇ ਹਾਂ ਕਿਉਂ ?
ਪਤਾ ਹੈ ਕਿਸੇ ਨੂੰ !
ਸ਼ਾਇਦ ਇਸਦਾ ਜਵਾਬ ਸਾਡੇ ਦਿਲ ਚ ਤਾਂ ਹੈ ਪਰ ਤੁਹਾਡੀ ਜੁਬਾਨ ਤੇ ਕਦੇ ਵੀ ਨਹੀਂ ਆਵੇਗਾ ਕਿਉਂਕਿ ਅਸੀਂ ਆਪਣੀਆਂ ਸਾਰੀਆਂ ਖੁਸ਼ੀਆਂ ਚਾਹਤਾ ਸੁਪਨੇ ਸਭ ਕੁੱਝ ਆਪਣੇ ਪਰਿਵਾਰ ਤੋਂ ਵਾਰ ਦਿੱਤਾ ਪਰ ਮਿਲਿਆ ਅਖੀਰ ‘ਚ ?
ਸਿਰਫ ਇਕੱਲਾਪਣ
ਜਿੰਨਾ ਉਪਰੋਂ ਅਸੀਂ ਇਹ ਸਭ ਕੁੱਝ ਵਾਰਿਆ ਹੈ ਖੁਸ਼ ਤਾਂ ਉਹ ਵੀ ਨਹੀਂ ਹੈ ਕਿਉਕਿ ਅਸੀਂ ਓਹਨਾ ਦੀ ਉਮੀਦ ਮੁਤਾਬਿਕ ਤਾਂ ਓਹਨਾ ਦਾ ਕਰਤਾ ਪਰ ਅਸੀਂ ਓਨਾ ਦੇ ਲਾਲਚ ਜਿੰਨਾ ਕਦੇ ਵੀ ਨਹੀਂ ਕਰ ਸਕਦੇ …
ਕਿਉਕਿ ਉਹਨਾਂ ਦੀ ਉਮੀਦ ਹੁਣ ਲੋੜ ਤੱਕ ਉਪਰ ਹੋ ਚੁੱਕੀ ਹੈ ‘ਤੇ ਲਾਲਚ ਤੱਕ ਆ ਗਈ ਹੈ
ਉਹ ਜਾਣਦੇ ਨੇ ਕੇ ਇਹ ਸਾਡੇ ਲਈ ਕਰ ਰਿਹਾ ਹੈ ਤੇ ਹੁਣ ਅਸੀਂ ਉਸਤੋਂ ਲੈ ਲੈ ਅਸੀਂ ਆਉਣ ਵਾਲੇ ਸਮੇਂ ਲਈ ਸਾਂਭ ਕੇ ਰੱਖ ਲਵਾਂਗੇ ਪਰ ਇਥੇ ਕਿਸੇ ਨੇ ਇਹ ਨਹੀਂ ਸੋਚਿਆ ਕੇ ਜਿਸਦੀ ਮਿਹਨਤ ਨੂੰ ਬਚਾ ਕੇ ਤੁਸੀਂ ਆਪਣੇ ਆਉਣ ਵਾਲੇ ਸਮੇਂ ਲਈ ਸਾਂਭ ਰਹੇ ਹੋ
ਓਹਨੇ ਤਾਂ ਆਪਣਾ ਅੱਜ ਖਰਾਬ ਕਰਕੇ ਦਿੱਤਾ ‘ਤੇ ਆਪਣੇ ਫਿਊਚਰ ਬਾਰੇ ਵੀ ਕੁੱਝ ਸੋਚਿਆ ਨਹੀਂ ਸਿਰਫ ਇਸ ਲਈ ਕੇ ਇੰਨਾ ਦੀਆਂ ਲੋੜਾਂ ਪੂਰੀਆਂ ਹੋ ਜਾਣ ‘ਮੇਰਾ ਕੀ ਏ ‘……..
ਅੰਤ ‘ਚ ਬੰਦਾ ਖੁਦ ਨੂੰ ਬਿਲਕੁਲ ਇਕੱਲਾ ਮਹਿਸੂਸ ਕਰਨ ਲੱਗਦਾ ਹੈ ‘ਤੇ ਸੋਚਦਾ ਹੈ ਕੀ ਖੱਟਿਆ ਮੈਂ ਦੁਨੀਆਂ ‘ਚ ਆਕੇ
ਸਭ ਨੂੰ ਖੁਸ਼ ਰੱਖਦਾ ਰੱਖਦਾ ਆਪਣਾ ਸਕੂਨ ਗੁਆ ਬੈਠਾ
ਪਰ ਇਹ ਦੁਨੀਆ ਨੇ ਜੀਉਂਦੇ ਜੀਅ ਕਦੇ ਵੀ ਸਾਡੇ ‘ਤੇ ਨਾ ਇਤਬਾਰ ਕੀਤਾ ਨਾ ਇੱਜਤ ਦਿੱਤੀ
ਮਰਿਆਂ ਮਗਰੋਂ ਕੀ ਫਾਇਦਾ ਇਹ ਕਹਿਣ ਦਾ ਕੇ ਬੰਦਾ ਚੰਗਾ ਸੀ …..I have committed a lot of sins now I am ashamed
Reet Kaur