Ice-cube factory
ਪੈਸਾ ਕਮਾਉਣਾ ਜੀਵਨ ਜਿਉਣ ਲਈ ਜ਼ਰੂਰੀ ਹੈ। ਇਸ ਲਈ ਹਰ ਇਨਸਾਨ ਪੈਸਾ ਕਮਾਉਣ ਦਾ ਕੋਈ ਨਾ ਕੋਈ ਤਰੀਕਾ ਅਪਣਾਉਂਦਾ ਹੈ। ਹੋਰਨਾਂ ਬਹੁਤ ਸਾਰੇ ਤਰੀਕਿਆਂ ਸਮੇਤ ਪੈਸਾ ਕਮਾਉਣ ਦਾ ਇਕ ਢੰਗ ਆਪਣਾ ਕੋਈ ਕਾਰੋਬਾਰ ਕਰਨਾ ਹੈ। ਜੇਕਰ ਤੁਸੀਂ ਬੇਰੁਜ਼ਗਾਰ ਹੋ ਜਾਂ ਆਪਣੇ ਕਾਰੋਬਾਰ ਵਿਚ ਵਾਧਾ ਕਰਨਾ ਚਾਹੁੰਦੇ ਹੋ ਤੇ ਕੋਈ ਸਾਈਡ ਬਿਜਨੈੱਸ ਚਲਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਬਿਜਨੈੱਸ ਆਈਡੀਆ ਲੈ ਕੇ ਆਏ ਹਾਂ। ਹੁਣ ਸਰਦੀ ਦਾ ਮੌਸਮ ਜਾ ਚੁੱਕਿਆ ਹੈ ਤੇ ਗਰਮੀਆਂ ਸ਼ੁਰੂ ਹੋਣ ਜਾ ਰਹੀਆਂ ਹਨ। ਅਜਿਹੇ ਵਿਚ ਉਹ ਬਿਜਨੈੱਸ ਕਰਨ ਵਿਚ ਫਾਇਦਾ ਹੈ, ਜਿਸ ਦੀ ਮੰਗ ਹੋਵੇ। ਅਜਿਹਾ ਹੀ ਇਕ ਕਾਰੋਬਾਰ ਹੈ, ਆਈਸ-ਕਿਊਟ ਫੈਕਟਰੀ। ਇਹ ਇਕ ਛੋਟੇ ਪੈਮਾਨੇ ਦਾ ਵੱਡਾ ਕਾਰੋਬਾਰ ਹੈ। ਤੁਸੀਂ ਇਕ ਨਿੱਕੇ ਸ਼ਹਿਰ ਤੋਂ ਲੈ ਕੇ ਕਿਸੇ ਮਹਾਂਨਗਰ ਤੱਕ ਕਿਤੇ ਵੀ ਇਹ ਕਾਰੋਬਾਰ ਸ਼ੁਰੂ ਕਰ ਸਕਦੇ ਹੋ।
ਆਈਸ-ਕਿਊਬ ਫੈਕਟਰੀ ਲਗਾਉਣ ਲਈ ਪਹਿਲਾ ਕੰਮ ਆਪਣੇ ਨੇੜਲੇ ਪ੍ਰਸ਼ਾਸਨਿਕ ਦਫ਼ਤਰ ਵਿਚ ਰਜਿਸਟ੍ਰੇਸ਼ਨ ਦਾ ਹੈ। ਇਸ ਮਨਜ਼ੂਰੀ ਤੋਂ ਬਾਅਦ ਤੁਸੀਂ ਫੈਕਟਰੀ ਚਾਲੂ ਕਰ ਸਕਦੇ ਹੋ। ਇਸ ਤੋਂ ਅਗਲਾ ਕੰਮ ਸ਼ੁੱਧ ਪਾਣੀ ਤੇ ਬਿਜਲੀ ਦੀ ਸਪਲਾਈ ਦਾ ਪ੍ਰਬੰਧ ਕਰਨਾ ਹੈ। ਸਭ ਤੋਂ ਵੱਡਾ ਖਰਚ ਆਇਸ-ਕਿਊਬ ਮਸ਼ੀਨ ਦਾ ਹੈ।
ਆਈਸ-ਕਿਊਬ ਫੈਕਟਰੀ ਵਿਚ ਵੱਡਾ ਖਰਚ ਫਰੀਜਰ ਦਾ ਹੈ। ਇਸ ਦੀ ਕੀਮਤ 50 ਹਜ਼ਾਰ ਦੇ ਕਰੀਬ ਹੁੰਦੀ ਹੈ। ਇਕ ਡੀਪ ਫਰੀਜ਼ਰ ਖਰੀਦਣਾ ਪਵੇਗਾ, ਜੋ ਪਾਣੀ ਦੇ ਕਿਊਬ ਬਣਾ ਸਕੇ। ਇਸ ਦੇ ਨਾਲ ਕੁਝ ਇਕ ਉਪਕਰਣ ਹੋਰ ਵੀ ਖਰੀਦਣੇ ਪੈਂਦੇ ਹਨ। ਫੈਕਟਰੀ ਲਈ ਕਿਸੇ ਸ਼ੈੱਡ ਜਾਂ ਖੁੱਲ੍ਹੀ ਦੁਕਾਨ ਦਾ ਇੰਤਜ਼ਾਮ ਵੀ ਕਰਨਾ ਜ਼ਰੂਰੀ ਹੈ। ਇਸ ਸਭ ਕੁਝ ਲਈ 1 ਲੱਖ ਦੀ ਪੂੰਜੀ ਲੋੜੀਂਦੀ ਹੈ। ਤੁਸੀਂ ਇਸ ਵਿਚ ਸਰਕਾਰ ਦੁਆਰਾ ਛੋਟੇ ਉਦਯੋਗ ਚਲਾਉਣ ਲਈ ਦਿੱਤੇ ਜਾਂਦੇ ਲੋਨ ਆਦਿ ਦਾ ਸਹਾਰਾ ਵੀ ਲੈ ਸਕਦੇ ਹੋ।
ਆਈਸ ਕਿਊਬ ਦੇ ਬਿਜਨੈੱਸ ਵਿਚ ਕਮਾਈ ਦਾ ਪੈਮਾਨਾ ਤੁਹਾਡੀ ਪਹੁੰਚ ਹੈ। ਜਿਉਂ ਜਿਉਂ ਤੁਸੀਂ ਆਪਣੀ ਪਹੁੰਚ ਵਧਾਉਂਦੇ ਜਾਓਂਗੇ ਤੁਹਾਡਾ ਕਾਰੋਬਾਰ ਫੈਲੇਗਾ ਤੇ ਕਮਾਈ ਵਧਦੀ ਜਾਵੇਗੀ। ਸ਼ੁਰੂਆਤੀ ਦੌਰ ਵਿਚ ਤੁਸੀਂ ਪ੍ਰਤੀ ਮਹੀਨੇ 20 ਤੋਂ 30 ਹਜ਼ਾਰ ਰੁਪਏ ਦੀ ਕਮਾਈ ਆਸਾਨੀ ਨਾਲ ਕਰ ਸਕਦੇ ਹੋ। ਮੌਸਮ ਦੇ ਹਿਸਾਬ ਨਾਲ ਵਧਦੀ ਮੰਗ ਤੇ ਤੁਹਾਡੀ ਪਹੁੰਚ ਦੇ ਵਿਸਥਾਰ ਨਾਲ ਕਮਾਈ 50 ਹਜ਼ਾਰ ਪਲੱਸ ਤੱਕ ਪਹੁੰਚ ਜਾਂਦੀ ਹੈ।
READ ALSO: ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੋਟ ਪਾਉਣ ਦੀ ਅਪੀਲ
ਆਪਣਾ ਕਾਰੋਬਾਰ ਜਮਾਉਣ ਲਈ ਪਹਿਲੋ ਪਹਿਲ ਤੁਹਾਨੂੰ ਗ੍ਰਾਹਕਾਂ ਤੱਕ ਖ਼ੁਦ ਜਾਣਾ ਪੈਂਦਾ ਹੈ। ਇਸ ਲਈ ਵੱਡੇ ਗ੍ਰਾਹਕਾਂ ਨੂੰ ਜੋੜਨ ਦੀ ਕੋਸ਼ਿਸ਼ ਕਰੋ। ਇਸ ਵਿਚ ਤੁਸੀਂ ਆਫ਼ਰ ਦੇ ਸਕਦੇ ਹੋ। ਤੁਸੀਂ ਮੈਰਿਜ ਪੈਲੇਸ, ਫਲਾਂ ਦੀ ਸਟੋਰੇਜ਼ ਵਾਲੇ ਸੈਂਟਰਾਂ, ਗੋਲਗੱਪੇ ਵਾਲੇ, ਹੋਟਲਾਂ ਤੇ ਘਰਾਂ ਦੇ ਫੰਕਸ਼ਨਾਂ ਵਿਚ ਕੈਟਰਿੰਗ ਸੇਵਾ ਦੇਣ ਵਾਲਿਆਂ ਤੱਕ ਪਹੁੰਚ ਕਰੋ। ਇਕ ਵਾਰ ਤੁਹਾਡਾ ਨਾਮ ਬਣ ਗਿਆ ਤਾਂ ਅੱਗੇ ਦੀ ਅੱਗੇ ਗ੍ਰਾਹਕ ਜੁੜਦਾ ਹੈ ਤੇ ਕਮਾਈ ਵਧਦੀ ਜਾਂਦੀ ਹੈ।
Ice-cube factory