ਜਿੰਨਾ ਨੇ ਸਿਖਾਇਆ ਜੀਉਣ ਦਾ ਸਲੀਕਾ ਉਹਨਾਂ ਨਾਲ ਚਲਾਕੀਆਂ ਕਿਉਂ ?

Why tricks with themselves?

Why tricks with themselves?

ਅੱਜ ਦੀ ਇਸ ਦੁਨੀਆਂ ਦੇ ਵਿੱਚ ਤੁਹਾਨੂੰ ਅਜਿਹਾ ਮਾਹੌਲ ਦੇਖਣ ਨੂੰ ਮਿਲੇਗਾ ਜਿੱਥੇ ਜੇਕਰ ਤੁਸੀਂ ਕਿਸੇ ਤੇ ਅੱਖਾਂ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹੋ ਤਾਂ ਤੁਸੀਂ ਜਰੂਰ ਵੱਡੇ ਧੋਖੇ ਦਾ ਸ਼ਿਕਾਰ ਹੋਵੋਗੇ ! ਅਜਿਹਾ ਇਸ ਲਈ ਨਹੀਂ ਹੁੰਦਾ ਕੇ ਤੁਸੀਂ ਗ਼ਲਤ ਹੋ ਬਲਕਿ ਅਜਿਹਾ ਇਸ ਲਈ ਹੁੰਦਾ ਹੈ ਕਿਉਕਿ ਤੁਸੀਂ ਅਗਲੇ ਬੰਦੇ ਨੂੰ ਇਹ ਦਿਖਾ ਚੁੱਕੇ ਹੋ ਕੇ ਅਸੀਂ ਤੁਹਾਡੇ ਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਲਿਆ ਹੈ ਤੁਸੀਂ ਸਾਡੇ ਲਈ ਜੋ ਵੀ ਸੋਚੋਗੇ ਕਰੋਗੇ ਉਹ ਸਭ ਸਹੀ ਹੀ ਹੋਵੇਗਾ ਪਰ ਏਥੇ ਅਸੀਂ ਖੁਦ ਹੀ ਗ਼ਲਤ ਹੁੰਦੇ ਹਾਂ ਕਿਉਕਿ ਸਾਨੂੰ ਭਰੋਸਾ ਵੀ ਕਿਸੇ ਹੱਦ ਚ ਰਹਿ ਕੇ ਹੀ ਕਰਨਾ ਚਾਹੀਦਾ ਹੈ ਕੀ ਪਤਾ ਕਿਸੇ ਦੇ ਦਿਲ ਚ ਕਦੋਂ ਚੋਰ ਆ ਜਾਵੇ !

ਅਸੀਂ ਅਕਸਰ ਦੇਖਦੇ ਹਾਂ ਕੇ ਸਭ ਨੂੰ ਆਪਣਾ ਸਮਝਣ ਵਾਲੇ ਸਭ ਦਾ ਦਿਲੋਂ ਸਾਥ ਦੇਣ ਵਾਲੇ ਹਮੇਸ਼ਾ ਕੱਲੇ ਹੀ ਰਹਿ ਜਾਂਦੇ ਨੇ
also read :- ਹਰਿਆਣਾ ਦੇ ਨਵੇਂ ਬਣੇ CM ਨਾਇਬ ਸਿੰਘ ਸੈਣੀ, ਗੁਰਦੁਆਰਾ ਸ੍ਰੀ ਨਾਢਾ ਸਾਹਿਬ ਵਿਖੇ ਹੋਏ ਨਤਮਸਤਕ

ਇਸ ਸਮਾਜ ‘ਚ ਰਹਿਣ ਵਾਲੇ ਲੋਕਾਂ ਦਾ ਇੱਕ ਦਸਤੂਰ ਬਣ ਗਿਆ ਹੈ ਕੇ ਜਿੰਨਾ ਦੀ ਅਸੀਂ ਮਦਦ ਕਰਾਂਗੇ ਜਿੰਨਾ ਨੂੰ ਅਸੀਂ ਪਿਆਰ ਕਰਾਂਗੇ ਉਹ ਲੋਕ ਤੁਹਾਨੂੰ ਹੀ ਲੁੱਟਣ ਦੇ ਨਵੇਂ ਨਵੇਂ ਤਰੀਕੇ ਲੱਭਦੇ ਹੁੰਦੇ ਨੇ ! ਜਾਂ ਇਹ ਕਹਿ ਲਓ ਕੇ ਆਪਣੇ ਹੀ ਆਪਣਿਆਂ ਦੇ ਜਾਨੀ ਦੁਸ਼ਮਣ ਬਣ ਜਾਂਦੇ ਨੇ

ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਕੱਲੇ ਰਹਿਣਾ ਸਿੱਖ ਲੋ ਕਿਉਕਿ ਲੋਕ ਸਾਥ ਘੱਟ ਤੇ ਸਲਾਹਾਂ ਜ਼ਿਆਦਾ ਦਿੰਦੇ ਨੇ !

REET KAUR

Why tricks with themselves?

[wpadcenter_ad id='4448' align='none']