Saturday, January 18, 2025

ਡਿਊਟੀ ਦੌਰਾਨ ‘ਇਹ’ ਕੰਮ ਕੀਤਾ ਤਾਂ ਹੋਵੇਗਾ ਐਕਸ਼ਨ

Date:

If this is done there will be action

ਡਿਊਟੀ ਦੌਰਾਨ ਸਮਾਰਟਫ਼ੋਨ ‘ਤੇ ਚੈਟ ਕਰਨ ਵਾਲੇ ਜਾਂ ਸੋਸ਼ਲ ਮੀਡੀਆ ‘ਤੇ ਵੀਡੀਓ ਦੇਖਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਹੁਣ ਖੈਰ ਨਹੀਂ, ਜੀ ਹਾਂ ਪੁਲਸ ਕਮਿਸ਼ਨਰ ਵੱਲੋਂ ਇਕ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ ਜਿਸ ‘ਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਪੁਲਿਸ ਮੁਲਾਜ਼ਮ ਡਿਊਟੀ ਦੌਰਾਨ ਚੈਟ ਕਰਨ ਜਾਂ ਵੀਡੀਓ ਦੇਖਣ ਵਿਚ ਹੀ ਰੁੱਝੇ ਰਹਿੰਦੇ ਹਨ

ਆਪਣੀ ਡਿਊਟੀ ਦੌਰਾਨ ਸਮਾਰਟਫ਼ੋਨ ‘ਤੇ ਵਿਅਸਤ ਰਹਿੰਦੇ ਹਨ, ਜਿਸ ਕਾਰਨ ਕਈ ਵਾਰ ਲੋਕਾਂ ਦੀ ਅਤੇ ਉਨ੍ਹਾਂ ਦੀ ਖੁਦ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਜਾਂਦਾ ਹੈ, ਇਸ ਲਈ ਜੇਕਰ ਕੋਈ ਕਰਮਚਾਰੀ ਡਿਊਟੀ ਦੌਰਾਨ ਫ਼ੋਨ ‘ਤੇ ਚੈਟਿੰਗ ਕਰਦਾ ਜਾਂ ਵੀਡੀਓਜ਼ ਦੇਖਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਹੁਕਮ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਵੱਲੋਂ ਜਾਰੀ ਕੀਤੇ ਗਏ ਹਨ। ਇਕ ਪਤੱਰ ਜਾਰੀ ਕਰਦਿਆਂ ਉਨ੍ਹਾਂ ਲਿਖਿਆ

ਨਿਮਨਹਸਤਾਖਰ ਦੇ ਵੇਖਣ ਵਿੱਚ ਆਇਆ ਹੈ ਕਿ ਅਕਸਰ ਪੁਲਿਸ ਕਰਮਚਾਰੀ ਡਿਊਟੀ ਦੌਰਾਨ ਲਗਾਤਾਰ ਮੋਬਾਇਲ ਫੋਨ ਦੀ ਵਰਤੋ ਕਰਦੇ ਹਨ, ਉਨ੍ਹਾਂ ਦਾ ਧਿਆਨ ਉਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਡਿਊਟੀ ਵੱਲ ਬਿਲਕੁੱਲ ਨਹੀਂ ਹੁੰਦਾ ਜਦੋਂ ਕਿ ਉਹ ਅਰਾਮ ਨਾਲ ਕੁਰਸੀ ਤੇ ਬੈਠ ਕੇ, ਗੱਡੀਆ ਵਿੱਚ ਬੈਠ ਕੇ ਅਤੇ ਡਿਊਟੀ ਵਾਲੇ ਸਥਾਨ ‘ਤੇ ਸਮਾਰਟ ਫੋਨ ਉਤੇ ਸੋਸ਼ਲ ਮੀਡੀਆ ਜਾਂ ਹੋਰ ਚੈਟ ਆਦਿ ਵਿਚ ਗੱਲਤਾਨ/ਵਿਅੰਸਥ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਵੱਲੋ ਅਜਿਹਾ ਕਰਨ ਨਾਲ ਆਮ ਪਬਲਿਕ ਦੀ ਸੁਰੱਖਿਆ ਦੀ ਡਿਊਟੀ ਕਰਨਾ ਤਾ ਇਕ ਪਾਸੇ ਰਹਿ ਜਾਂਦਾ ਹੈ ਸਗੋਂ ਉਨ੍ਹਾਂ ਦੀ ਆਪਣੀ ਸੁਰੱਖਿਆ ਲਈ ਵੀ ਖਤਰੇ ਤੋਂ ਖਾਲੀ ਨਹੀਂ ਹੁੰਦਾ ਹੈ।If this is done there will be action

ਇਸ ਲਈ ਹਦਾਇਤ ਕੀਤੀ ਜਾਂਦੀ ਹੈ ਭਵਿੱਖ ਵਿਚ ਅਗਰ ਕੋਈ ਕਰਮਚਾਰੀ ਆਪਣੀ ਕਿਸੇ ਵੀ ਤਰ੍ਹਾਂ ਦੀ ਡਿਊਟੀ ਦੌਰਾਨ ਸਮਾਰਟ ਫੋਨ ਦੀ ਸਕਰੀਨ ਤੇ ਕੁਝ ਵੀ ਦੇਖਦਾ ਜਾਂ ਵਿਅਸਥ ਪਾਇਆ ਗਿਆ ਤਾਂ ਇਸ ਨੂੰ ਉਸ ਦੀ ਬਣਦੀ ਸਰਕਾਰੀ ਡਿਊਟੀ ਵਿਚ ਅਣਗਹਿਲੀ ਅਤੇ ਕੁਤਾਹੀ ਸਮਝਿਆ ਜਾਵੇਗਾ ਅਤੇ ਉਸ ਦੇ ਵਿਰੁੱਧ ਅਨੁਸ਼ਾਸ਼ਨਿਕ ਕਾਰਵਾਈ ਕਰਨ ਤੋ ਗੁਰੇਜ਼ ਨਹੀਂ ਕੀਤਾ ਜਾਵੇਗਾ। ਜੇਕਰ ਅਤਿ ਜ਼ਰੂਰੀ ਹੋਵੇ ਤਾਂ ਡਿਊਟੀ ਦੌਰਾਨ ਫੋਨ ਸੁਨਣ ਜਾਂ ਕਰਨ ਤੱਕ ਹੀ ਸੀਮਤ ਰਿਹਾ ਜਾਵੇ ਪ੍ਰੰਤੂ ਉਸ ਸਮੇਂ ਵੀ ਡਿਊਟੀ ਵਾਲੀ ਜਗ੍ਹਾ ਉਤੇ ਲੱਗੇ ਆਪਣੇ ਡਿਊਟੀ ਪੁਆਇੰਟ ਉਤੇ ਚੌਕਸ ਰਹਿ ਕੇ ਡਿਊਟੀ ਨਿਭਾਈ ਜਾਵੇ।

ਜੇਕਰ ਕੋਈ ਕਰਮਚਾਰੀ ਤਾੜਨਾ ਕਰਨ ਦੇ ਬਾਵਜੂਦ ਵੀ ਅਜਿਹੀ ਹਰਕਤ ਤੋਂ ਬਾਜ ਨਹੀਂ ਆਉਂਦਾ ਤਾਂ ਉਸ ਦੇ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕਰਨ ਜਾਂ ਉਸ ਪਾਸ ਡਿਊਟੀ ਦੌਰਾਨ ਸਮਾਰਟ ਫੋਨ ਨਾਂ ਰਖੱਣ ਦੀ ਹਦਾਇਤ ਕੀਤੀ ਜਾਵੇ। ਹੁਕਮ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ ਅਤੇ ਸਮੂਹ ਕਰਮਚਾਰੀਆ ਨੂੰ ਬਰੀਫ ਕਰਕੇ ਪਾਲਣਾ ਰਿਪੋਰਟ ਤੁਰੰਤ ਇਸ ਦਫਤਰ ਨੂੰ ਭੇਜੀ ਜਾਵੇ।

also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (25 ਜੂਨ 2024)

ਕਮਿਸ਼ਨਰ ਵੱਲੋਂ ਇਹ ਵੀ ਕਿਹਾ ਗਿਆ ਕਿ ਡਿਊਟੀ ਦੌਰਾਨ ਮੁਲਾਜ਼ਮ ਸਮਾਰਟ ਫੋਨ ਦੀ ਸਕਰੀਨ ‘ਤੇ ਕੁਝ ਵੀ ਦੇਖਦਾ ਜਾਂ ਵਿਅਸਥ ਪਾਇਆ ਗਿਆ ਤਾਂ ਇਸ ਨੂੰ ਉਸ ਦੀ ਬਣਦੀ ਸਰਕਾਰੀ ਡਿਊਟੀ ਵਿਚ ਅਣਗਹਿਲੀ ਅਤੇ ਕੁਤਾਹੀ ਸਮਝਿਆ ਜਾਵੇਗਾ ਅਤੇ ਉਸ ਦੇ ਵਿਰੁੱਧ ਅਨੁਸ਼ਾਸ਼ਨਿਕ ਕਾਰਵਾਈ ਕਰਨ ਤੋ ਗੁਰੇਜ਼ ਨਹੀਂ ਕੀਤਾ ਜਾਵੇਗਾ।If this is done there will be action

Share post:

Subscribe

spot_imgspot_img

Popular

More like this
Related