Friday, December 27, 2024

ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਰੋਜ਼ਗਾਰ ਗਾਰੰਟੀ ਪ੍ਰੋਗਰਾਮ- ‘ਟੈਕ ਬੀ ’ ਨੂੰ ਲਾਗੂ ਕਰਨ ਲਈ ਐਚ.ਸੀ.ਐਲ.ਟੀ.ਐਸ.ਐਸ. ਨਾਲ ਸਮਝੌਤਾ ਸਹੀਬੱਧ

Date:

ਪ੍ਰੋਗਰਾਮ ਦਾ ਉਦੇਸ਼ ਆਈ.ਟੀ. ਖੇਤਰ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਨੌਜਵਾਨਾਂ ਦੇ ਕੈਰੀਅਰ ਨੂੰ ਹੁਲਾਰਾ ਦੇਣਾ

implementation Employment Guarantee Program ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੀ ਅਗਵਾਈ ਹੇਠ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਨੇ ਰੋਜ਼ਗਾਰ ਗਾਰੰਟੀ ਪ੍ਰੋਗਰਾਮ-‘‘ਟੈਕ ਬੀ’’ ਨੂੰ ਲਾਗੂ ਕਰਨ ਦੇ ਮੱਦੇਨਜ਼ਰ ਐਚ.ਸੀ.ਐਲ.ਟੀ.ਐਸ.ਐਸ. ਨਾਲ ਐਮਓਯੂ (ਸਮਝੌਤਾ) ਸਹੀਬੱਧ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਸ੍ਰੀ ਕੁਮਾਰ ਰਾਹੁਲ ਨੇ ਕਿਹਾ ਕਿ ਇਹ ਗਣਿਤ/ਬਿਜ਼ਨਸ ਮੈਥੇਮੈਟਿਕਸ ਵਿਸ਼ਿਆਂ ਨਾਲ 12ਵੀਂ ਪਾਸ ਕਰਨ ਵਾਲੇ ਉਨਾਂ ਵਿਦਿਆਰਥੀਆਂ ਲਈ ਇੱਕ ਅਰਲੀ ਕਰੀਅਰ ਪ੍ਰੋਗਰਾਮ ਹੈ, ਜੋ ਆਈ.ਟੀ. ਖੇਤਰ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ,  ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿੱਚੋਂ ਚੁਣੇ ਗਏ ਪਹਿਲੇ 200 ਉਮੀਦਵਾਰਾਂ (ਪਹਿਲੇ 100 ਉਮੀਦਵਾਰਾਂ ਦੀ ਪੂਰੀ ਫੀਸ ਅਤੇ ਅਗਲੇ 100 ਉਮੀਦਵਾਰਾਂ ਦੀ 50 ਫੀਸਦੀ ਫੀਸ) ਦੀ ਫੀਸ ਪੀ.ਐਸ.ਡੀ.ਐਮ. ਵੱਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੀ.ਆਰ.ਟੀ. ਅਤੇ ਇੰਟਰਨਸ਼ਿਪ ਪੂਰੀ ਕਰਨ ‘ਤੇ, ਉਮੀਦਵਾਰ ਐਚ.ਸੀ.ਐਲ. ਦਾ ਕਰਮਚਾਰੀ ਹੋ ਜਾਵੇਗਾ ਅਤੇ ਐਚ.ਸੀ.ਐਲ. ਵੱਲੋਂ ਅਸ਼ੰਕ ਫੰਡ ਸਹਾਇਤਾ ਨਾਲ ਬਿਟਸ ਪਿਲਾਨੀ, ਐਮਿਟੀ, ਆਈ.ਆਈ.ਐਮ. ਨਾਗਪੁਰ, ਕੇ.ਐਲ. ਯੂਨੀਵਰਸਿਟੀ ਅਤੇ ਸਸਤਰਾ ਯੂਨੀਵਰਸਿਟੀ ਵਰਗੀਆਂ ਨਾਮਵਰ ਯੂਨੀਵਰਸਿਟੀਆਂ ਤੋਂ ਉੱਚ ਸਿੱਖਿਆ ਪ੍ਰਾਪਤ ਕਰ ਸਕਦਾ ਹੈ। ਇਸ ਤਰਾਂ ਪੰਜਾਬ ਦੇ ਨੌਜਵਾਨਾਂ ਨੂੰ ਆਈ.ਟੀ.ਦੇ ਖੇਤਰ ਵਿੱਚ ‘ਅਰਨ ਵਾਈਲ ਲਰਨ’ (ਸਿੱਖਿਆ ਨਾਲ ਕਮਾਓ) ਦਾ ਵਧੀਆ ਤੇ ਸੁਨਹਿਰੀ ਮੌਕਾ ਪ੍ਰਦਾਨ ਕਰੇਗਾ।  implementation Employment Guarantee Program

ਇਸ ਦੌਰਾਨ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ  ਡਾਇਰੈਕਟਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਦੋ ਭਾਗ ਹਨ, ਜਿਸ ਵਿੱਚ 6 ਮਹੀਨੇ ਕਲਾਸ ਰੂਮ ਟ੍ਰੇਨਿੰਗ ਅਤੇ 6 ਮਹੀਨੇ ਦੀ ਇੰਟਰਨਸ਼ਿਪ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕਲਾਸ ਰੂਮ ਸਿਖਲਾਈ ਦੌਰਾਨ, ਉਮੀਦਵਾਰਾਂ ਨੂੰ ਐਚ.ਸੀ.ਐਲ.ਟੀ.ਐਸ.ਐਸ. ਵੱਲੋਂ  ਇੰਟਰਨਸ਼ਿਪ ਦੌਰਾਨ  10,000 ਪ੍ਰਤੀ ਮਹੀਨਾ ਵਜੀਫਾ ਅਤੇ ਲੈਪਟਾਪ ਪ੍ਰਦਾਨ ਕੀਤਾ ਜਾਵੇਗਾ। ਸ੍ਰੀਮਤੀ ਉੱਪਲ ਨੇ ਅੱਗੇ ਕਿਹਾ ਕਿ ਇਹ ਸਿਖਲਾਈ ਭਵਿੱਖਮੁਖੀ ਤਕਨਾਲੋਜੀ (ਫਿਊਚਰ ਟੈਕਨਾਲੋਜੀ )‘ਤੇ ਅਧਾਰਤ ਹੋਵੇਗੀ ਅਤੇ ਉਮੀਦਵਾਰਾਂ ਨੂੰ ਚੰਗੇ ਤਜਰਬੇਕਾਰ ਟ੍ਰੇਨਰਾਂ ਦੀ ਸਲਾਹ ਨਾਲ ਐਚ.ਸੀ.ਐਲ. ਦੇ ਲਾਈਵ ਪ੍ਰੋਜੈਕਟਾਂ ‘ਤੇ ਕੰਮ ਕਰਨ ਦਾ ਮੌਕਾ ਮਿਲੇਗਾ।

ਐਮ.ਓ.ਯੂ. ਸਹੀਬੱਧ ਸਮਾਰੋਹ ‘ਤੇ, ਐਚ.ਸੀ.ਐਲ.ਟੀ.ਐਸ.ਐਸ.ਟੀਮ ਨੇ ਦੱਸਿਆ ਕਿ ਉਮੀਦਵਾਰਾਂ ਦੀ ਇੰਟਰਨਸ਼ਿਪ ਸਮੁੱਚੇ ਭਾਰਤ ਵਿੱਚ ਜਾਰੀ ਰਹੇਗੀ ਅਤੇ  ਵਿਦਿਆਰਥੀਆਂ ਲਈ ਨੋਇਡਾ, ਚੇਨਈ, ਹੈਦਰਾਬਾਦ, ਬੈਂਗਲੁਰੂ, ਮਦੁਰਾਈ, ਵਿਜੇਵਾੜਾ, ਨਾਗਪੁਰ ਅਤੇ ਲਖਨਊ ਵਿਖੇ ਕਿਸੇ ਵੀ  ਕੈਂਪਸ ਵਿੱਚ ਯਕੀਨੀ ਪਲੇਸਮੈਂਟ ਦੀ ਵਿਵਸਥਾ ਕੀਤੀ ਜਾਵੇਗੀ।  ਜ਼ਿਕਰਯੋਗ ਹੈ ਕਿ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਫਰਾਂਸ, ਸਿੰਗਾਪੁਰ ਆਦਿ ਵਰਗੇ 60 ਤੋਂ  ਵੱਧ ਦੇਸ਼ਾਂ  ਵਿੱਚ ਐਚ.ਸੀ.ਐਲ. ਦੇ ਪ੍ਰੋਜੈਕਟ ਚਲ ਰਹੇ ਹਨ, ਜਿਨਾਂ ਵਿੱਚ ਉਮੀਦਵਾਰਾਂ ਨੂੰ ਉਨਾਂ ਦੀ ਸਮਰੱਥਾ ਅਤੇ ਕਾਰਗੁਜਾਰੀ ਦੇ ਅਧਾਰ ‘ਤੇ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ।

प्रोग्राम का उद्देश्य आई. टी. क्षेत्र में करियर बनाने के इच्छुक नौजवानों के करियर को बढ़ावा देना

Also Read : ਪੰਜਾਬ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ, ਪੰਜਾਬ ਮੰਤਰੀ ਮੰਡਲ ਨੇ 2023-24 ਦਾ ਬਜਟ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...