ਲੋਕ ਸਭਾ ਚੋਣ ਨਤੀਜਿਆਂ ਬਾਰੇ ਬੋਲੇ CM ਮਾਨ, ‘ਲੋਕਤੰਤਰ ‘ਚ ਮਾਲਕ ਲੋਕ ਹਨ’

In a democracy, the owners are the people.

 In a democracy the owners are the people

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਡਾ. ਗੁਰਪ੍ਰੀਤ ਕੌਰ ਸਣੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਨਤਮਸਤਕ ਹੋਏ ਅਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਲੋਕ ਸਭਾ ਚੋਣਾਂ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਨ੍ਹਾਂ ਚੋਣਾਂ ਨੂੰ ਪਿਛਲੀਆਂ ਚੋਣਾਂ ਦੇ ਮੁਕਾਬਲੇ ਦੇਖੀਏ ਤਾਂ ਪਿਛਲੀ ਵਾਰ ਮੈਂ ਇਕੱਲਾ ਸੀ ਅਤੇ 7.50 ਫ਼ੀਸਦੀ ਵੋਟਾਂ ਸਨ। In a democracy the owners are the people

ਇਸ ਵਾਰ 3 ਸੰਸਦ ਮੈਂਬਰ ਹਨ ਅਤੇ ਵੋਟਿੰਗ ਫ਼ੀਸਦੀ 26.30 ਹੈ, ਜਦੋਂ ਕਿ ਕਾਂਗਰਸ 40 ਫ਼ੀਸਦੀ ਤੋਂ 26 ‘ਤੇ ਆਈ ਹੈ ਅਤੇ ਭਾਜਪਾ ਖ਼ਤਮ ਹੋ ਗਈ। ਉਨ੍ਹਾਂ ਕਿਹਾ ਕਿ ਬਾਕੀ ਅਸੀਂ ਸਮੀਖਿਆ ਕਰ ਰਹੇ ਹਾਂ ਅਤੇ ਉਮੀਦ ਹਮੇਸ਼ਾ ਵੱਡੀ ਰੱਖਣੀ ਚਾਹੀਦੀ ਹੈ ਕਿਉਂਕਿ ਉਮੀਦ ‘ਤੇ ਦੁਨੀਆ ਕਾਇਮ ਹੈ।

also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ ‘ਚ ਮਾਲਕ ਲੋਕ ਹਨ। ਉਨ੍ਹਾਂ ਕਿਹਾ ਕਿ ਕੋਡ ਆਫ ਕੰਡਕਟ ਬਹੁਤ ਲੰਬਾ ਸੀ, ਜਿਸ ਕਾਰਨ ਸਾਰੇ ਵਿਕਾਸ ਕਾਰਜ ਰੁਕੇ ਹੋਏ ਸਨ ਅਤੇ ਅਸੀਂ ਅਗਲੇ ਦਿਨ ਹੀ ਅਫ਼ਸਰਾਂ ਦੀ ਮੀਟਿੰਗ ਬੁਲਾ ਕੇ ਰੁਕੇ ਹੋਏ ਕੰਮਾਂ ਨੂੰ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਕਾਸ ਦੇ ਕਾਰਜ ਕਿਸੇ ਵੀ ਪੱਧਰ ‘ਤੇ ਰੋਕੇ ਨਹੀਂ ਜਾਣਗੇ। In a democracy the owners are the people

[wpadcenter_ad id='4448' align='none']