‘ਕਾਮਾਗਾਟਾ ਮਾਰੂ ਦੁਖਾਂਤ’ ‘ਤੇ ਰੱਖਿਆ ਜਾਵੇਗਾ ਕੈਨੇਡਾ ਦੇ ਸ਼ਹਿਰ ਸਰੀ ਦੀ ਸੜਕ ਦਾ ਨਾਂਅ Canada ‘ਚ ਸੜਕ ਦੇ ਇੱਕ ਹਿੱਸੇ ਦਾ ਨਾਂ ‘ਕਾਮਾਗਾਟਾ ਮਾਰੂ’ ਵੇਅ ਹੋਵੇਗਾ

Date:

‘ਕਾਮਾਗਾਟਾ ਮਾਰੂ ਦੁਖਾਂਤ’ ‘ਤੇ ਰੱਖਿਆ ਜਾਵੇਗਾ ਕੈਨੇਡਾ ਦੇ ਸ਼ਹਿਰ ਸਰੀ ਦੀ ਸੜਕ ਦਾ ਨਾਂਅ

ਸਾਲ 1914 ਵਿੱਚ ਭਾਰਤ ਤੋਂ ਕੈਨੇਡਾ ਗਏ 376 ਭਾਰਤੀਆਂ ਦੀ ਯਾਦ ਵਿੱਚ ਇਹ ਫੈਸਲਾ ਲਿਆ ਗਿਆ ਹੈ, ਜਿਨ੍ਹਾਂ ਨੂੰ ਨਸਲਵਾਦੀ ਨੀਤੀਆਂ ਕਾਰਨ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਸੀ।

ਇਹ ਸੜਕ ਸਰੀ ਦੀ ਸੜਕ 120 ਤੇ 12ਏ ਦੇ ਵਿਚਕਾਰ ਸਥਿਤ ਹੈ। ਇਸ ਲਈ ਮਹਾਂਨਗਰ ਵੈਨਕੂਵਰ ਦੇ ਨਾਲ ਲੱਗਦੇ ਸਰੀ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਵੱਸਦੇ ਪੰਜਾਬੀਆਂ ਨੂੰ ਇਹ ਫ਼ੈਸਲਾ ਲਾਗੂ ਕਰਵਾਉਣ ਲਈ ਲੰਬਾ ਸਮਾਂ ਸੰਘਰਸ਼ ਕਰਨਾ ਪਿਆ ਹੈ। 

ਟੋਰਾਂਟੋ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਐਬਟਸਫੋਰਡ ਸੜਕ ਦੇ ਇੱਕ ਹਿੱਸੇ ਦਾ ਨਾਂ ਕਾਮਾਗਾਟਾ ਮਾਰੂ ਵੇਅ ਦਾ ਨਾਂ ਦਿੱਤਾ ਜਾਵੇਗਾ।  ਸਾਲ 1914 ਵਿੱਚ ਭਾਰਤ ਤੋਂ ਕੈਨੇਡਾ ਗਏ 376 ਭਾਰਤੀਆਂ ਦੀ ਯਾਦ ਵਿੱਚ ਇਹ ਫੈਸਲਾ ਲਿਆ ਗਿਆ ਹੈ, ਜਿਨ੍ਹਾਂ ਨੂੰ ਨਸਲਵਾਦੀ ਨੀਤੀਆਂ ਕਾਰਨ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਸੀ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ  ਇਹ ਫੈਸਲਾ ਵੈਨਕੂਵਰ ਵਿੱਚ ਕਾਮਾਗਾਟਾਮਾਰੂ ਜਹਾਜ਼ ਵਿੱਚ ਫਸੇ ਲੋਕਾਂ ਦੇ ਵੰਸ਼ਜਾਂ ਦੀ ਬੇਨਤੀ ਤੋਂ ਬਾਅਦ ਆਇਆ ਹੈ, ਜਿਨ੍ਹਾਂ ਨੇ ਕੌਂਸਲ ਨੂੰ ਉਸ ਸਮੇਂ ਐਬਟਸਫੋਰਡ ਦੇ ਦੱਖਣੀ ਏਸ਼ੀਆਈ ਭਾਈਚਾਰੇ ਦੁਆਰਾ ਨਿਭਾਈ ਗਈ ਮਾਨਵਤਾਵਾਦੀ ਭੂਮਿਕਾ ਨੂੰ ਯਾਦ ਕਰਨ ਲਈ ਕਿਹਾ ਸੀ। ਐਬਟਸਫੋਰਡ ਸਿਟੀ ਕਾਉਂਸਿਲ ਨੇ ਪਿਛਲੇ ਹਫਤੇ ਸਰਬਸੰਮਤੀ ਨਾਲ ਸਾਊਥ ਫਰੇਜ਼ਰ ਵੇਅ ਦੇ ਇੱਕ ਹਿੱਸੇ ਦਾ ਨਾਮ ਬਦਲਣ ਲਈ ਵੋਟ ਕੀਤਾ ਸੀ, ਜੋ ਕਿ ਵੇਅਰ ਸਟਰੀਟ ਤੋਂ ਫੇਅਰਲੇਨ ਸਟ੍ਰੀਟ, ਕਾਮਾਗਾਟਾ ਮਾਰੂ ਵੇਅ ਤੱਕ ਫੈਲਿਆ ਹੋਇਆ ਹੈ। ਇਸ ਪ੍ਰੋਜੈਕਟ ਦਾ ਨਾਮ ਬਦਲਣ ‘ਤੇ $4,000 ਦੀ ਲਾਗਤ ਆਵੇਗੀ। ਕੌਂਸਲ ਨੇ ਐਬਟਸਫੋਰਡ ਸਿੱਖ ਟੈਂਪਲ ਵਿਖੇ 10,000 ਡਾਲਰ ਦੀ ਲਾਗਤ ਨਾਲ ਇੱਕ ਤਖ਼ਤੀ ਅਤੇ ਕਾਮਾਗਾਟਾਮਾਰੂ ਘਟਨਾ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਲਈ ਇੱਕ ਵਿਦਿਅਕ ਕਿੱਟ ਲਈ ਵੀ ਵੋਟ ਦਿੱਤੀ।

No photo description available.

ਇਹ ਸੜਕ ਸਰੀ ਦੀ ਸੜਕ 120 ਤੇ 12ਏ ਦੇ ਵਿਚਕਾਰ ਸਥਿਤ ਹੈ। ਇਸ ਲਈ ਮਹਾਂਨਗਰ ਵੈਨਕੂਵਰ ਦੇ ਨਾਲ ਲੱਗਦੇ ਸਰੀ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਵੱਸਦੇ ਪੰਜਾਬੀਆਂ ਨੂੰ ਇਹ ਫ਼ੈਸਲਾ ਲਾਗੂ ਕਰਵਾਉਣ ਲਈ ਲੰਬਾ ਸਮਾਂ ਸੰਘਰਸ਼ ਕਰਨਾ ਪਿਆ ਹੈ। ਕਾਮਾਗਾਟਾ ਮਾਰੂ ਦੁਖਾਂਤ 1914 ਵਿਚ ਵਾਪਰਿਆ ਸੀ, ਜਦੋਂ 376 ਯਾਤਰੀਆਂ ਨੂੰ ਲੈ ਕੇ ਕਾਮਾਗਾਟਾਮਾਰੂ ਨਾਂਅ ਦਾ ਜਾਪਾਨੀ ਸਮੁੰਦਰੀ ਜਹਾਜ਼ ਕੈਨੇਡਾ ਦੇ ਸ਼ਹਿਰ ਵੈਨਕੂਵਰ ਦੀ ਬੰਦਰਗਾਹ ‘ਤੇ ਪੁੱਜਾ ਸੀ। ਇਸ ਜਹਾਜ਼ ਵਿਚ ਜ਼ਿਆਦਾਤਰ ਪੰਜਾਬੀ ਲੋਕ ਸਵਾਰ ਸਨ। 23 ਮਈ 1914 ਦੇ ਦਿਨ ਉਸ ਵੇਲੇ ਦੀ ਕੈਨੇਡਾ ਸਰਕਾਰ ਨੇ ਪ੍ਰਵਾਸੀਆਂ ਵਿਰੁੱਧ ਕੁਝ ਪੱਖਪਾਤੀ ਕਿਸਮ ਦੇ ਨਿਯਮ ਲਾਗੂ ਕੀਤੇ ਹੋਏ ਸਨ, ਜਿਸ ਕਾਰਨ ਕੈਨੇਡਾ ਸਰਕਾਰ ਵੱਲੋਂ ਉਸ ਜਹਾਜ਼ ਦੇ ਯਾਤਰੂਆਂ ਨੂੰ ਕੈਨੇਡਾ ਦੀ ਧਰਤੀ ‘ਤੇ ਉੱਤਰਨ ਤੋਂ ਰੋਕ ਦਿੱਤਾ ਗਿਆ ਸੀ। ਆਖ਼ਰਕਾਰ ਇਨ੍ਹਾਂ ਯਾਤਰੀਆਂ ਨੂੰ ਬੇਰੰਗ ਹੀ ਪਰਤਣਾ ਪਿਆ ਸੀ ਪਰ ਜਦੋਂ ਇਹ ਜਹਾਜ਼ ਕਲਕੱਤਾ ਦੀ ਬਜਬਜ ਬੰਦਰਗਾਹ ‘ਤੇ ਪੁੱਜਾ ਤਾਂ ਇਨ੍ਹਾਂ ਪੰਜਾਬੀ ਯਾਤਰੂਆਂ ‘ਤੇ ਭਾਰਤ ਵਿਚਲੀ ਅੰਗਰੇਜ਼ੀ ਹਕੂਮਤ ਦੀ ਪੁਲਿਸ ਨੇ ਗੋਲੀਆਂ ਵਰ੍ਹਾ ਦਿੱਤੀਆਂ ਸਨ, ਜਿਸ ਵਿਚ 19 ਵਿਅਕਤੀ ਸ਼ਹੀਦ ਹੋ ਗਏ ਸਨ। ਇਸ ਘਟਨਾ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੰਸਦ ਵਿਚ ਬਾਕਾਇਦਾ ਮੁਆਫ਼ੀ ਵੀ ਮੰਗ ਚੁੱਕੇ ਹਨ। ਬੀਤੇ ਦਿਨੀਂ ਸਰੀ ਦੇ ਮੇਅਰ ਡੂਗ ਮੈਕਲਮ ਨੇ ਰਸਮੀ ਤੌਰ ‘ਤੇ ਰਾਜ ਤੂਰ ਨੂੰ ਕੌਂਸਲ ਦੇ ਇਸ ਇਤਿਹਾਸਕ ਫ਼ੈਸਲੇ ਸਬੰਧੀ ਜਾਣੂ ਕਰਵਾਇਆ। ਕੈਨੇਡਾ ਸਰਕਾਰ ਦੇ ਇਸ ਫ਼ੈਸਲੇ ਨਾਲ ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ ਅਤੇ ਕੈਨੇਡਾ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ

Share post:

Subscribe

spot_imgspot_img

Popular

More like this
Related

ਵਿਸ਼ਵ ਚੈਂਪੀਅਨ ਗੁਕੇਸ਼ ਲਈ ਸ਼ਤਰੰਜ ਬਣਾਉਣ ਵਾਲੇ ਕਾਰੀਗਰਾਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ 19 ਨਵੰਬਰ 2024- ਹਾਲ ਹੀ ਵਿੱਚ ਸਿੰਗਾਪੁਰ ਵਿਖੇ ਹੋਈ ਸ਼ਤਰੰਜ ਦੀ ਵਿਸ਼ਵ...

ਬਾਲ ਭਿੱਖਿਆ ਨੂੰ ਰੋਕਣ ਲਈ ਟੀਮਾਂ ਵੱਲੋਂ ਗਿੱਦੜਬਾਹਾ ਵਿਖੇ ਕੀਤੀ ਗਈ ਚੈਕਿੰਗ

ਸ੍ਰੀ ਮੁਕਤਸਰ ਸਾਹਿਬ, 19 ਦਸੰਬਰ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਤੇ ਇਸਤਰੀ...

ਸ਼ਮਸ਼ੇਰ ਸੰਧੂ ਦਾ ਖੇਡਾਂ ਪ੍ਰਤੀ ਪਿਆਰ, ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਕੋਲੋਂ ਨਵੀਂ ਪੁਸਤਕ ਕਰਵਾਈ ਰਿਲੀਜ਼

ਚੰਡੀਗੜ੍ਹ, 19 ਦਸੰਬਰ ਨਾਮੀਂ ਗੀਤਕਾਰ ਤੇ ਪੱਤਰਕਾਰ ਸ਼ਮਸ਼ੇਰ ਸੰਧੂ ਨੇ ਖੇਡਾਂ...