ਜ਼ਿਮਨੀ ਚੋਣਾਂ ਤੋਂ ਪਹਿਲਾਂ ਵਿਰੋਧੀਆਂ ਨੂੰ ਠਿੱਬੀ ਲਾਉਣ ਦੀ ਤਿਆਰੀ ‘ਚ CM ਮਾਨ, ਦੋ ਵਿਰੋਧੀ ਵਿਧਾਇਕਾਂ ‘ਤੇ ਅੱਖ

In preparation to stop the opponents, CM Hon

In preparation to stop the opponents CM Honv
ਪਿਛਲੇ ਦਿਨੀਂ ਡਿੰਪੀ ਢਿੱਲੋਂ ਨੂੰ ਅਕਾਲੀ ਦਲ ਨਾਲੋਂ ਤੋੜ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਾਉਣ ਦੇ ਮੁੱਖ ਮੰਤਰੀ ਭਗੰਵਤ ਮਾਨ ਦੇ ਪੈਂਤੜੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਮੁੱਖ ਮੰਤਰੀ ਦੀ ਅੱਖ ਵਿਰੋਧੀ ਪਾਰਟੀਆਂ ਦੇ ਕੁਝ ਹੋਰ ਆਗੂਆਂ ‘ਤੇ ਹੈ, ਜਿਨ੍ਹਾਂ ਵਿਚ ਦੋ-ਤਿੰਨ ਵਿਧਾਇਕ ਵੀ ਸ਼ਾਮਲ ਹਨ। 4 ਵਿਧਾਨ ਸਭਾ ਹਲਕਿਆਂ ਦੀਆਂ ਹੋਣ ਵਾਲੀ ਜ਼ਿਮਨੀ ਚੋਣਾਂ ਅਤੇ ਪੰਚਾਇਤੀ ਤੇ ਨਿਗਮਾਂ ਦੀਆਂ ਚੋਣਾਂ ਤੋਂ ਪਹਿਲਾਂ ਸੀ. ਐੱਮ. ਭਗਵੰਤ ਮਾਨ ਅਤੇ ‘ਆਪ’ ਲੀਡਰਸ਼ਿਪ ਵਿਰੋਧੀ ਪਾਰਟੀਆਂ ਨੂੰ ਸਿਆਸੀ ਝਟਕੇ ਦੇਣਾ ਚਾਹੁੰਦੇ ਹਨ। In preparation to stop the opponents CM Hon

also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (04 ਸਤੰਬਰ 2024)

ਮੁੱਖ ਮੰਤਰੀ ਤੇ ਪੰਜਾਬ ਪ੍ਰਧਾਨ ਹੋਣ ਨਾਤੇ ਉਹ ਪਿਛਲੇ ਸਮੇਂ ਵਾਂਗ ਵਿਰੋਧੀਆਂ ਨੂੰ ਝਟਕਾ ਦੇ ਕੇ ਸਿਆਸੀ ਠਿੱਬੀ ਲਾਉਣਾ ਚਾਹੁੰਦੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਜਲੰਧਰ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਵੀ ਉਨ੍ਹਾਂ ਇਸੇ ਪੈਂਤੜੇ ‘ਤੇ ਕੰਮ ਕੀਤਾ ਸੀ ਅਤੇ ਵੱਡੀ ਜਿੱਤ ਹਾਸਲ ਕੀਤੀ ਸੀ। ਹੁਣ ਗਿੱਦੜਬਾਹਾ ਦੀ ਖ਼ਾਲੀ ਹੋਈ ਸੀਟ ‘ਤੇ ਵੀ ਇੱਕੋ ਝਟਕੇ ਨਾਲ ਅਕਾਲੀ ਦਲ ਅਤੇ ਸੁਖਬੀਰ ਬਾਦਲ ਲਈ ਸੰਕਟ ਖੜ੍ਹਾ ਕਰ ਦਿੱਤਾ ਹੈ। ਇਹ ਵੀ ਪਤਾ ਲੱਗਾ ਹੈ ਭਗਵੰਤ ਮਾਨ ਨੇ ਦੋ ਵਿਰੋਧੀ ਵਿਧਾਇਕਾਂ ਨੂੰ ‘ਆਪ’ ਵਿਚ ਲਿਆਉਣ ਦੀ ਰਣਨੀਤੀ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਵਿਉਂਤ ਕਦੋਂ ਸਿਰੇ ਚੜ੍ਹੇਗੀ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਕ ਗੱਲ ਤਾਂ ਪੱਕੀ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਵਿਚ ਵੱਡੇ ਪੱਧਰ ‘ਤੇ ਜੋੜ ਤੋੜ ਦੀ ਸਿਆਸਤ ਨਜ਼ਰ ਆ ਸਕਦੀ ਹੈ। In preparation to stop the opponents CM Hon

[wpadcenter_ad id='4448' align='none']