Saturday, December 28, 2024

ਪਵਿੱਤਰ ਵੇਂਈ ‘ਚ 350 ਕਿਊਸਿਕ ਪਾਣੀ ਛੱਡਣ ਦੀਆਂ ਹਦਾਇਤਾਂ ਜਾਰੀ !

Date:

In the Holy Vene

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਂਈ ਅਤੇ ਵਿਸਾਖੀ ਮਨਾਉਣ ਦੇ ਮੱਦੇਨਜ਼ਰ ਵੇਂਈ ਵਿੱਚ ਮੁਕੇਰੀਆਂ ਹਾਈਡਲ ਚੈਨਲ ਤੋਂ 350 ਕਿਊਸਿਕ ਪਾਣੀ ਛੱਡਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਵੱਲੋਂ ਜਲ ਸਰੋਤ ਵਿਭਾਗ ਦੇ ਪ੍ਰਿਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਪੰਜਾਬ ਐਨਰਜੀ ਡਿਵਲਪਮੈਂਟ ਏਜੰਸੀ (ਪੇਡਾ) ਦੇ ਮੁੱਖ ਅਫ਼ਸਰ ਨੂੰ ਸਪੱਸ਼ਟ ਹਿਦਾਇਤਾਂ ਕੀਤੀਆਂ ਹਨ ਕਿ ਪਵਿੱਤਰ ਵੇਂਈ ਵਿੱਚ 350 ਕਿਊਸਿਕ ਪਾਣੀ ਛੱਡਣਾ ਯਕੀਨੀ ਬਣਾਇਆ ਜਾਵੇ ਕਿਉਂਕਿ ਅਪ੍ਰੈਲ 2015, 2017 ਅਤੇ 2021 ਵਿੱਚ ਗੁਰਦੁਆਰਾ ਬੇਰ ਸਾਹਿਬ ਨੇੜੇ ਅਤੇ ਵੇਈਂ ਦੇ ਹੋਰ ਹਿੱਸਿਆਂ ਵਿੱਚ ਵੱਡੀ ਗਿਣਤੀ ਵਿੱਚ ਮੱਛੀਆਂ ਮਰੀਆਂ ਸਨ।

ਜਿਸ ਬਾਰੇ ਮੱਛੀ ਪਾਲਣ ਵਿਭਾਗ, ਪੰਜਾਬ ਜਲ ਸਪਲਾਈ ਅਤੇ ਸੀਵਰੇਜ਼ ਬੋਰਡ ਅਤੇ ਪੰਜਾਬ ਪ੍ਰਦੂਸ਼ਣ ਬੋਰਡ ਦੀਆਂ ਟੀਮਾਂ ਨੇ ਵੇਂਈ ਵਿੱਚ ਪੈ ਰਹੇ ਗੰਦੇ ਪਾਣੀਆਂ ਦੇ ਵੱਖ ਵੱਖ ਥਾਵਾਂ ਤੋਂ ਸੈਂਪਲ ਇਕੱਠੇ ਕੀਤੇ ਸੀ। ਇਹ ਟੀਮਾਂ ਇਸ ਨਤੀਜੇ ‘ਤੇ ਪਹੁੰਚੀਆਂ ਸੀ ਕਿ ਇਨ੍ਹਾਂ ਦਿਨਾਂ ਵਿੱਚ ਮੱਛੀ ਦੇ ਪੂੰਗ ਵਿੱਚ ਵਾਧਾ ਹੁੰਦਾ ਹੈ। ਗੰਦੇ ਪਾਣੀ ਪੈਣ ਕਾਰਨ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਸੀ ਅਤੇ ਮੁਕੇਰੀਆਂ ਹਾਈਡਲ ਚੈਨਲ ਅਤੇ ਕਾਂਜਲੀ ਤੋਂ ਸਾਫ਼ ਪਾਣੀ ਘਟਾ ਦਿੱਤਾ ਜਾਂਦਾ ਸੀ, ਜਿਸ ਕਾਰਨ ਇਹ ਮੱਛੀਆਂ ਮਰਨ ਦਾ ਖ਼ਤਰਾ ਹਰ ਵਾਰ ਬਣਿਆ ਰਹਿੰਦਾ ਸੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੇ ਪੱਤਰ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਇਸ ਬਾਰੇ ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਅਗਾਊਂ ਹੀ ਪ੍ਰਬੰਧ ਕੀਤੇ ਜਾਣ।In the Holy Vene

also read :- ਰੋਹਤਕ ਦੇ ਸੰਸਦ ਮੈਂਬਰ ਅਰਵਿੰਦ-ਦੀਪੇਂਦਰ ਆਹਮੋ-ਸਾਹਮਣੇ..

ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਪਰਕ ਕਰਨ ‘ਤੇ ਕਿਹਾ ਕਿ ਉਨ੍ਹਾਂ ਬੀਤੇ ਦਿਨੀਂ ਵੇਂਈ ਵਿੱਚ ਪਾਣੀ ਛੱਡਣ ਲਈ ਹਿਦਾਇਤਾਂ ਜਾਰੀ ਕੀਤੀਆਂ ਸਨ ਤਾਂ ਜੋ ਮੱਛੀਆਂ ਦੇ ਮਰਨ ਦੀ ਘਟਨਾ ਮੁੜ ਨਾ ਵਾਪਰੇ। ਉਨ੍ਹਾਂ ਦੱਸਿਆ ਕਿ ਸੰਗਤਾਂ ਵੱਡੀ ਗਿਣਤੀ ਵਿੱਚ ਵਿਸਾਖੀ ਮੌਕੇ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਕਾਲੀ ਵੇਂਈ ਦੇ ਦਰਸ਼ਨਾਂ ਲਈ ਪਹੁੰਚਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮੌਕੇ ਸੰਗਤਾਂ ਜਿੱਥੇ ਇਸ ਵੇਂਈ ਦੇ ਜਲ ਵਿੱਚੋਂ ਚੂਲਾ ਭਰਦੀਆਂ ਹਨ, ਉੱਥੇ ਹੀ ਇਸ਼ਨਾਨ ਵੀ ਕਰਦੀਆਂ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਹਿਦਾਇਤ ਵੀ ਕੀਤੀ ਕਿ ਵੇਂਈ ਵਿੱਚ ਪਾਣੀ ਛੱਡਣ ਦੀ ਸੂਰਤ ਵਿੱਚ ਇਹ ਧਿਆਨ ਰੱਖਿਆ ਜਾਵੇ ਕਿ ਵੇਂਈ ਕਿਨਾਰੇ ਢਿੱਗਾਂ ਡਿੱਗਣ ਨਾਲ ਕਿਸਾਨਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਾ ਹੋਏ।

Share post:

Subscribe

spot_imgspot_img

Popular

More like this
Related