ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜ਼ਿਲ੍ਹਾ ਤੇ ਅਸੈਂਬਲੀ ਪੱਧਰ ‘ਤੇ ਗਠਿਤ ਟੀਮਾਂ ਦੀ ਦੋ ਰੋਜ਼ਾ ਸਿਖਲਾਈ ਸ਼ੁਰੂ

ਫਿਰੋਜ਼ਪੁਰ, 04 ਮਾਰਚ 2024:

ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾ ਅਨੁਸਾਰ ਅੱਜ ਲੋਕ ਸਭਾ ਚੋਣਾਂ – 2024 ਦੇ ਮੱਦੇਨਜ਼ਰ ਜ਼ਿਲ੍ਹਾ ਤੇ ਅਸੈਂਬਲੀ ਪੱਧਰ ਤੇ ਗਠਿਤ ਸਮੂਹ ਟੀਮਾਂ ਦੀ ਟ੍ਰੇਨਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਐਸ.ਡੀ.ਐਮ. ਗੁਰੂਹਰਸਹਾਏ ਗਗਨਦੀਪ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ।

ਇਸ ਟ੍ਰੇਨਿੰਗ ਵਿੱਚ ਜ਼ਿਲ੍ਹੇ ਦੀਆਂ ਖਰਚਾ ਮੋਨੀਟਰਿੰਗ ਨਾਲ ਸਬੰਧਤ ਸਾਰੀਆਂ ਟੀਮਾਂ ਜਿਵੇਂ ਕਿ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ, ਵੀਡੀਓ ਸਰਵੇਖਣ ਟੀਮ, ਮੀਡੀਆ ਮਾਨੀਟਰਿੰਗ ਟੀਮ, ਫਲਾਇੰਗ ਸਕੂਐਡ ਟੀਮ, ਸਟੈਟਿਕ ਸਰਵੇਲੈਂਸ ਟੀਮ, ਵੀਡੀਓ ਦੇਖਣ ਵਾਲੀ ਟੀਮ, ਸਹਾਇਕ ਖ਼ਰਚਾ ਅਬਜਰਵਰ, ਲੇਖਾ ਟੀਮ, ਜ਼ਿਲ੍ਹਾ ਪੱਧਰੀ ਐਕਸਪੈੰਡੀਚਰ ਮਾਨੀਟਰਿੰਗ ਟੀਮ ਨਾਲ ਸਬੰਧਤ ਸਾਰੇ ਨੋਡਲ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਹੋਏ। 

ਇਸ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਦੇ ਪਹਿਲੇ ਦਿਨ ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ਏ.ਸੀ.ਐਫ.ਏ. ਹਰਜਸਦੀਪ ਸਿੰਘ ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਅਮਰੀਕ ਸਿੰਘ ਵੱਲੋਂ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਚੋਣ ਤਹਿਸੀਲਦਾਰ ਨੇ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਲੋਕ ਸਭਾ ਚੋਣਾਂ ਨਾਲ ਸਬੰਧਤ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਵੱਲੋਂ ਹਦਾਇਤਾਂ ਆਉਂਦੀਆਂ ਹਨ, ਉਨ੍ਹਾਂ ਦੀ ਇੰਨ ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣਾ ਹੈ। ਇਸ ਦੌਰਾਨ ਏ.ਸੀ.ਐਫ.ਏ. ਵੱਲੋਂ ਖਰਚਾ ਮੋਨੀਟਰਿੰਗ ਨਾਲ ਸਬੰਧਤ ਈਐਸਐਮਐਸ (ਇਲੈਕਸ਼ਨ ਸੀਜ਼ਰ ਮੈਨੇਜਮੈਂਟ ਸਿਸਟਮ), ਸੀਵਿਜਿਲ ਐਪ ਅਤੇ ਲੋਕ ਸਭਾ ਚੋਣਾਂ ਦੌਰਾਨ ਖਰਚਿਆਂ ਸਬੰਧੀ ਪੀ.ਪੀ.ਟੀ ਦੀਆਂ ਸਲਾਈਡਾਂ ਦੁਆਰਾ ਬੜੇ ਸੁਖਾਲੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵੱਲੋਂ ਐਮ.ਸੀ.ਐਮ.ਸੀ. ਟੀਮ ਨੂੰ ਉਮੀਦਵਾਰਾਂ ਦੇ ਇਸ਼ਤਿਹਾਰ ਸੰਬੰਧੀ ਖਰਚਿਆਂ ਉਤੇ ਨਿਗਰਾਨੀ ਰੱਖਣ, ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਉਤੇ ਇਸ਼ਤਿਹਾਰ ਦੇਣ ਤੋਂ ਪਹਿਲਾਂ ਕਮੇਟੀ ਦੀ ਪ੍ਰਵਾਨਗੀ, ਮੁੱਲ ਦੀ ਖਬਰ, ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਕਮੇਟੀ ਦੇ ਕੰਮ ਬਾਰੇ ਸਿਖਲਾਈ ਦਿੱਤੀ ਗਈ।

ਟ੍ਰੇਨਿੰਗ ਵਿੱਚ ਇਲੈਕਸ਼ਨ ਕਾਨੂੰਨਗੋ ਗਗਨਦੀਪ ਕੌਰ ਤੇ ਇਲੈਕਸ਼ਨ ਦਫਤਰ ਦੇ ਹੋਰ ਕਰਮਚਾਰੀ ਵੀ ਹਾਜ਼ਰ ਸਨ।

[wpadcenter_ad id='4448' align='none']