ਬਰਸਾਤੀ ਮੌਸਮ ਨੂੰ ਦੇਖਦਿਆਂ ਕਾਰਜ ਸਾਧਕ ਅਫਸਰ ਵੱਲੋਂ ਸੀਵਰੇਜ਼ ਟਰੀਟਮੈਂਟ ਪਲਾਂਟ, ਡਿਸਪੋਜ਼ਲ ਵਰਕਸ ਅਤੇ ਡੰਪ ਸਾਈਟਾਂ ਦਾ ਦੌਰਾ

ਫਾਜ਼ਿਲਕਾ 17 ਅਗਤਸ 2024….

                ਵਧੀਕ ਡਿਪਟੀ ਕਮਿਸ਼ਨਰ (ਜ.) ਰਾਕੇਸ਼ ਕੁਮਾਰ ਪੋਪਲੀ ਦੇ ਦਿਸ਼ਾ ਨਿਰਦੇਸ਼ਾ ਹੇਠ ਨਗਰ ਕੌਂਸਲ ਫਾਜ਼ਿਲਕਾ ਦੇ ਕਾਰਜ ਸਾਧਕ ਅਫਸਰ ਜਗਸੀਰ ਸਿੰਘ ਧਾਲੀਵਾਲ ਵੱਲੋਂ ਬਰਸਾਤੀ ਮੌਸਮ ਨੂੰ ਦੇਖਦਿਆਂ ਸੀਵਰੇਜ ਟਰੀਟਮੈਂਟ ਪਲਾਂਟ, ਡਿਸਪੋਜ਼ਲ ਵਰਕਸ ਅਤੇ ਡੰਪ ਸਾਈਟਾਂ ਦਾ ਦੌਰਾ ਕੀਤਾ ਗਿਆ ਅਤੇ ਕਰਮਚਾਰੀਆਂ ਨੂੰ ਸੀਵਰੇਜ਼ ਟਰੀਟਮੈਂਟ ਪਲਾਂਟ ਨੂੰ ਲਗਾਤਾਰ ਚਾਲੂ ਹਾਲਤ ਵਿੱਚ ਰੱਖਣ ਲਈ ਕਿਹਾ ਤਾਂ ਜੋ ਪਾਣੀ ਨੂੰ ਸਾਫ ਸੁਥਰਾ ਕੀਤਾ ਜਾ ਸਕੇ। ਉਨ੍ਹਾਂ ਡਿਸਪੋਜ਼ਲ ਵਰਕਸ ਦੇ ਕਰਮਚਾਰੀਆਂ ਨੂੰ ਜਲਦੀ ਤੋਂ ਜਲਦੀ ਪਾਣੀ ਦੀ ਨਿਕਾਸੀ ਲਈ ਪੰਪ ਸੈੱਟ ਨੂੰ ਚਾਲੂ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਤਾਂ ਜੋ ਬਰਸਾਤ ਆਉਣ ਤੇ ਸਹਿਰ ਵਿੱਚੋਂ ਪਾਣੀ ਦੀ ਨਿਕਾਸੀ ਜਲਦੀ ਤੋਂ ਜਲਦੀ ਹੋ ਸਕੇ| ਉਨ੍ਹਾਂ ਡੰਪ ਸਾਈਟ ਤੇ ਕੂੜੇ ਦੀ ਸਫਾਈ ਦੇ ਚੱਲ ਰਹੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ| ਉਹਨਾਂ ਅਧਿਕਾਰੀਆਂ ਨੂੰ ਆਦੇਸ਼ ਜਾਰੀ ਦਿੰਦਿਆ ਕਿਹਾ ਕਿ ਡੰਪ ਸਾਈਟ ਦੇ ਸਾਫ ਸਫਾਈ ਦੇ ਕੰਮ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਵੇ ਤਾਂ ਜੋ ਸ਼ਹਿਰ ਦੀ ਸਾਫ ਸਫਾਈ ਦੀ ਵਿਵਸਥਾ ਨੂੰ ਹੋਰ ਵਧੀਆ ਬਣਾਇਆ ਜਾ ਸਕੇ|

          ਉਨ੍ਹਾਂ ਦੱਸਿਆ ਕਿ ਕਿ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਪੁਰਾਣੇ ਕੂੜੇ ਦੇ ਖਾਤਮੇ ਲਈ ਰੇਮਿਡੇਸ਼ਨ ਮਸ਼ੀਨ ਲਗਾਈ ਗਈ ਹੈ ਜਿਸ ਨਾਲ ਡੰਪ ਸਾਇਟ ਨੂੰ ਸਾਫ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਮਸ਼ੀਨ ਰਾਹੀਂ ਕੂੜੇ ਨੂੰ ਛਾਣ ਕੇ ਉਸ ਵਿੱਚੋਂ ਪੋਲੀਥੀਨ ਨੂੰ ਵੱਖੋ ਵੱਖਰਾ ਕਰ ਦਿੱਤਾ ਜਾਂਦਾ ਹੈ ਅਤੇ ਬਾਕੀ ਬਚੀ ਰਹਿੰਦ ਖੂੰਹਦ ਨੂੰ ਵੀ ਕੰਮ ਵਿੱਚ ਲਿਆਂਦਾ ਜਾਂਦਾ ਹੈ। ਉਨਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਿਆ ਕਿਹਾ ਕਿ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਹਰ ਇਕ ਨਾਗਰਿਕ ਆਪਣਾ ਬਣਦਾ ਯੋਗਦਾਨ ਪਾਵੇ| ਉਹਨਾਂ ਕਿਹਾ ਕਿ ਘਰ ਵਿਖੇ ਵੱਖਰਾ ਵੱਖਰਾ ਡਸਟਬੀਨ ਲਗਾਇਆ ਜਾਵੇ ਜਿਸ ਵਿੱਚ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖਰਾ ਵੱਖਰਾ ਰੱਖਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਡੰਪ ਸਾਈਟਾਂ ਤੇ ਕੂੜਾ ਨਾ ਜਮ੍ਹਾਂ ਹੋ ਸਕੇ। ਇਸ ਮੌਕੇ ਨਗਰ ਕੌਂਸਲ ਫਾਜ਼ਿਲਕਾ ਤੋਂ ਸੁਪਰਡੈਂਟ ਨਰੇਸ਼ ਖੇੜਾ ਅਤੇ ਪਵਨ ਕੁਮਾਰ ਸੀਐੱਫ ਹਾਜ਼ਰ ਸਨ।

[wpadcenter_ad id='4448' align='none']