PM ਮੋਦੀ ਨੇ ਕੋਚੀ ਵਾਟਰ ਮੈਟਰੋ ਦਾ ਕੀਤਾ ਉਦਘਾਟਨ, ਕਿਹਾ- ਸੂਬਿਆਂ ਦਾ ਵਿਕਾਸ ਹੋਵੇਗਾ ਤਾਂ ਦੇਸ਼ ਤਰੱਕੀ ਕਰੇਗਾ

Inauguration of Water Metro ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੋਚੀ ਵਾਟਰ ਮੈਟਰੋ ਸਮੇਤ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਸੂਬਿਆਂ ਦਾ ਵਿਕਾਸ ਹੋਵੇਗਾ, ਦੇਸ਼ ਤੇਜ਼ੀ ਨਾਲ ਤਰੱਕੀ ਕਰੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ਸਹਿਕਾਰੀ ਸੰਘਵਾਦ ‘ਤੇ ਜ਼ੋਰ ਦਿੰਦੀ ਹੈ ਅਤੇ ਮੰਨਦੀ ਹੈ ਕਿ ਜੇਕਰ ਸੂਬਿਆਂ ਦਾ ਵਿਕਾਸ ਹੁੰਦਾ ਹੈ ਤਾਂ ਇਸ ਨਾਲ ਦੇਸ਼ ਦੀ ਤਰੱਕੀ ਵਿਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਸੈਂਟਰਲ ਸਟੇਡੀਅਮ ਵਿਚ ਆਯੋਜਿਤ ਇਕ ਪ੍ਰੋਗਰਾਮ ‘ਚ ਕਿਹਾ ਕਿ ਜਿਵੇਂ-ਜਿਵੇਂ ਸੂਬਿਆਂ ਦਾ ਵਿਕਾਸ ਹੋਵੇਗਾ, ਦੇਸ਼ ਤੇਜ਼ੀ ਨਾਲ ਤਰੱਕੀ ਕਰੇਗਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਇੱਥੇ ਮੱਧ ਰੇਲਵੇ ਸਟੇਸ਼ਨ ਤੋਂ ਸੂਬੇ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨੂੰ ਹਰੀ ਝੰਡੀ ਵਿਖਾਈ। ਇਹ ਸੇਵਾ ਸੂਬੇ ਦੀ ਰਾਜਧਾਨੀ ਨੂੰ ਕਾਸਰਗੋਡ ਨਾਲ ਜੋੜੇਗੀ। ਕੇਰਲ ਦੀ ਰਿਵਾਇਤੀ ਕਸਾਵੂ ਮੁੰਡੂ, ਸ਼ਾਲ ਅਤੇ ਕੁਰਤਾ ਪਹਿਨੇ ਮੋਦੀ ਨੇ ਸਟੇਡੀਅਮ ‘ਚ ਭਾਰੀ ਭੀੜ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕਈ ਲੋਕ ਦੁਨੀਆ ਭਰ ਦੇ ਦੇਸ਼ਾਂ ਦੀ ਆਰਥਿਕ ਸਥਿਤੀ ਤੋਂ ਵਾਕਿਫ਼ ਹਨ।Inauguration of Water Metro

ALSO READ :- ਕਾਂਗਰਸ ਵਿਧਾਇਕ ਪਰਗਟ ਸਿੰਘ ਨੂੰ ਸਿਆਸੀ ਝਟਕਾ, ਰਾਏਪੁਰ ‘ਆਪ’ ’ਚ ਸ਼ਾਮਲ

ਦੱਖਣੀ ਸੂਬਿਆਂ ਦੇ ਦੌਰੇ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਗਲੋਬਲ ਚੁਣੌਤੀਆਂ ਦੇ ਬਾਵਜੂਦ ਭਾਰਤ ਨੂੰ ਵਿਸ਼ਵ ਪੱਧਰ ‘ਤੇ ਵਿਕਾਸ ਦੇ ਇਕ ਚਮਕਦਾਰ ਕੇਂਦਰ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਚੀ ਵਾਟਰ ਮੈਟਰੋ ਸਮੇਤ ਦੇਸ਼ ਵਿਚ ਜ਼ਿਆਦਾਤਰ ਜਨਤਕ ਆਵਾਜਾਈ ਪ੍ਰਣਾਲੀ ਭਾਰਤ ਵਿਚ ਬਣੀ ਹੈ। ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਨੂੰ ਕੇਂਦਰ ਸਰਕਾਰ ਦੇ ਗਲੋਬਲ ਕੁਨੈਕਟੀਵਿਟੀ ਪ੍ਰੋਗਰਾਮਾਂ ਦਾ ਲਾਭ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ‘ਚ ਦੁਨੀਆ ਦੇ ਵਿਸ਼ਵਾਸ ਦੇ ਪਿੱਛੇ ਬਹੁਤ ਸਾਰੇ ਕਾਰਨ ਹਨ ਅਤੇ ਇਨ੍ਹਾਂ ‘ਚੋਂ ਕੇਂਦਰ ਵਿਚ ਫੈਸਲਾਕੁੰਨ ਸਰਕਾਰ ਦਾ ਹੋਣਾ, ਬੁਨਿਆਦੀ ਢਾਂਚੇ ਦੇ ਵਿਕਾਸ ‘ਚ ਬੇਮਿਸਾਲ ਨਿਵੇਸ਼ ਕਰਨਾ, ਜਨਸੰਖਿਆ ਦੇ ਲਾਭਾਂ ਨੂੰ ਪ੍ਰਾਪਤ ਕਰਨ ਲਈ ਨਿਵੇਸ਼ ਕਰਨਾ, ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ’ ਸ਼ਾਮਲ ਹੈ।Inauguration of Water Metro

[wpadcenter_ad id='4448' align='none']