IND v SA: ਭਾਰਤ-ਦੱਖਣੀ ਅਫਰੀਕਾ ਦੂਜੇ ਟੈਸਟ ਲਈ ਬਦਲਿਆ TIME, 1:30 ਨਹੀਂ; ਸਗੋਂ ਇਸ ਸਮੇਂ ਤੋਂ ਪ੍ਰਸ਼ੰਸਕ ਦੇਖ ਸਕਣਗੇ ਲਾਈਵ ਐਕਸ਼ਨ ..

IND vs SA 2nd test 

IND vs SA 2nd test 

ਪਹਿਲੇ ਟੈਸਟ ‘ਚ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਭਾਰਤ ਦੀ ਨਜ਼ਰ ਦੂਜੇ ਮੈਚ ‘ਚ ਜਿੱਤ ‘ਤੇ ਹੋਵੇਗੀ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਸੀਰੀਜ਼ ਦਾ ਦੂਜਾ ਅਤੇ ਆਖਰੀ ਮੈਚ ਕੇਪਟਾਊਨ ਦੇ ਨਿਊਲੈਂਡਸ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਮੈਚ ਨੂੰ ਜਿੱਤ ਕੇ ਭਾਰਤ 2 ਮੈਚਾਂ ਦੀ ਸੀਰੀਜ਼ ਨੂੰ 1-1 ਨਾਲ ਖਤਮ ਕਰਨਾ ਚਾਹੇਗਾ।ਜੇਕਰ ਤੁਸੀਂ ਸੋਚ ਰਹੇ ਹੋ ਕਿ ਇਸ ਮੈਚ ਦਾ ਲਾਈਵ ਐਕਸ਼ਨ ਭਾਰਤ ਵਿੱਚ ਦੁਪਹਿਰ 1:30 ਵਜੇ ਤੋਂ ਦਿਖਾਇਆ ਜਾਵੇਗਾ ਤਾਂ ਅਜਿਹਾ ਬਿਲਕੁਲ ਨਹੀਂ ਹੈ। ਇਸ ਮੈਚ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ।ਇਸ ਸਮੇਂ ਤੋਂ ਲਾਈਵ ਐਕਸ਼ਨ ਸ਼ੁਰੂ ਹੋਵੇਗਾ।

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੈਸਟ ਮੈਚ 3 ਜਨਵਰੀ ਤੋਂ ਕੇਪਟਾਊਨ ‘ਚ ਸ਼ੁਰੂ ਹੋਵੇਗਾ। ਇਸ ਮੈਚ ਦੀ ਪਹਿਲੀ ਗੇਂਦ 1:30 ‘ਤੇ ਨਹੀਂ ਬਲਕਿ 2 ਵਜੇ ਸੁੱਟੀ ਜਾਵੇਗੀ। ਟਾਸ ਦੁਪਹਿਰ 1:30 ਵਜੇ ਹੋਣਾ ਹੈ। ਜੇਕਰ ਇਸ ਮੈਦਾਨ ‘ਤੇ ਭਾਰਤ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਅੰਕੜੇ ਬਹੁਤ ਖਰਾਬ ਹਨ। ਹੁਣ ਤੱਕ ਭਾਰਤੀ ਟੀਮ ਕੇਪਟਾਊਨ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਮੈਚ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਇਸ ਮੈਦਾਨ ‘ਤੇ ਦੋਵਾਂ ਟੀਮਾਂ ਵਿਚਾਲੇ ਕੁੱਲ 6 ਟੈਸਟ ਮੈਚ ਹੋਏ ਹਨ। ਮੇਜ਼ਬਾਨ ਟੀਮ ਨੇ 4 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਦੋ ਮੈਚ ਡਰਾਅ ਰਹੇ ਹਨ। ਪਿਛਲੇ ਦੌਰੇ ‘ਤੇ ਵਿਰਾਟ ਕੋਹਲੀ ਦੀ ਕਪਤਾਨੀ ‘ਚ ਭਾਰਤ ਨੂੰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਭਾਰਤ: ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਉਪ-ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਭਿਮੰਨਿਊ ਈਸ਼ਵਰਨ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਕੇਐੱਲ ਰਾਹੁਲ (ਵਿਕੇਟ), ਕੇਐਸ ਭਾਰਤ (ਵਿਕੇਟ), ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਪ੍ਰਸਿਧ ਕ੍ਰਿਸ਼ਨ, ਅਵੇਸ਼ ਖਾਨ।

ਦੱਖਣੀ ਅਫਰੀਕਾ: ਡੀਨ ਐਲਗਰ (ਕਪਤਾਨ), ਡੇਵਿਡ ਬੇਡਿੰਘਮ, ਨੰਦਰੇ ਬਰਗਰ, ਏਡਨ ਮਾਰਕਰਮ, ਵਿਆਨ ਮੁਲਡਰ, ਕਾਗਿਸੋ ਰਬਾਡਾ, ਟ੍ਰਿਸਟਨ ਸਟਬਸ, ਕਾਈਲ ਵੇਰੇਨ, ਟੋਨੀ ਡੀ ਜਾਰਗੀ, ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ, ਕੀਗਨ ਪੀਟਰਸਨ।

READ ALSO:ਸ਼ਰਧਾ ਕਪੂਰ ਦੀ ਸਾਦਗੀ ਦੇਖ ਉੱਡੇ ਫੈਨਜ਼ ਦੇ ਹੋਸ਼,ਤੁਸੀ ਵੀ ਦੇਖੋ ਖ਼ੂਬਸੂਰਤ ਤਸਵੀਰਾਂ..

IND vs SA 2nd test 

[wpadcenter_ad id='4448' align='none']