ਪੁਲਿਸ ਪਬਲਿਕ ਸਕੂਲ ਵਿੱਚ ਮਨਾਇਆ ਸੁਤੰਤਰਤਾ ਦਿਵਸ

 ਪੁਲਿਸ ਪਬਲਿਕ ਸਕੂਲ ਵਿੱਚ ਮਨਾਇਆ ਸੁਤੰਤਰਤਾ ਦਿਵਸ

ਬਠਿੰਡਾ, 14 ਅਗਸਤ – ਪੁਲਿਸ ਪਬਲਿਕ ਸਕੂਲ ਵਿੱਚ ਸੁਤੰਤਰਤਾ ਦਿਵਸ ਤੇ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ। ਇਸ ਮੌਕੇ ਅੱਠਵੀਂ ਜਮਾਤ ਦੀਆਂ ਵਿਦਿਆਰਥੀਆਂ ਨੇ “ਐ ਵਤਨ” ਗਾਣੇ ਤੇ ਨਾਚ ਪੇਸ਼ ਕੀਤਾ। ਇਸ ਤੋਂ ਇਲਾਵਾ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਨੇ ਹਾਊਸ ਵਾਈਜ਼ ਦੇਸ ਭਗਤੀ ਦੀਆਂ ਕਵਿਤਾਵਾਂ ਪੇਸ਼ ਕੀਤੀਆ। ਵਿਦਿਆਰਥੀਆਂ ਵੱਲੋਂ ਅਜ਼ਾਦੀ ਨਾਲ ਸਬੰਧਤ ਕੁਇਜ਼ ਕਰਵਾਇਆ ਗਿਆ। ਮਿਡਲ […]

ਬਠਿੰਡਾ, 14 ਅਗਸਤ – ਪੁਲਿਸ ਪਬਲਿਕ ਸਕੂਲ ਵਿੱਚ ਸੁਤੰਤਰਤਾ ਦਿਵਸ ਤੇ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ। ਇਸ ਮੌਕੇ ਅੱਠਵੀਂ ਜਮਾਤ ਦੀਆਂ ਵਿਦਿਆਰਥੀਆਂ ਨੇ “ਐ ਵਤਨ” ਗਾਣੇ ਤੇ ਨਾਚ ਪੇਸ਼ ਕੀਤਾ। ਇਸ ਤੋਂ ਇਲਾਵਾ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਨੇ ਹਾਊਸ ਵਾਈਜ਼ ਦੇਸ ਭਗਤੀ ਦੀਆਂ ਕਵਿਤਾਵਾਂ ਪੇਸ਼ ਕੀਤੀਆ।

ਵਿਦਿਆਰਥੀਆਂ ਵੱਲੋਂ ਅਜ਼ਾਦੀ ਨਾਲ ਸਬੰਧਤ ਕੁਇਜ਼ ਕਰਵਾਇਆ ਗਿਆ। ਮਿਡਲ ਪੱਧਰ ਦੇ ਵਿਦਿਆਰਥੀਆਂ ਵੱਲੋਂ ਹੀਰ ਅਸਮਾਨੀ, ਵਧਦੇ ਜਾਓ ਅਤੇ ਜੈ ਭਾਰਤੀ ਗਾਣਿਆ ਉੱਪਰ ਕੋਰੀਓਗ੍ਰਾਫੀ ਪੇਸ਼ ਕੀਤੀ ਗਈ।

          ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਨੇ ਦੇਸ਼ ਦੀ ਖਾਤਰ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਵਿਦਿਆਰਥੀਆਂ ਨੂੰ ਦੇਸ਼ ਦੀ ਖਾਤਰ ਅੱਗੇ ਵੱਧਣ ਦੀ ਪ੍ਰੇਰਨਾ ਦਿੱਤੀ ਅਤੇ ਉਨ੍ਹਾਂ ਨੇ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ।  

Tags: