Saturday, December 28, 2024

ਹੁਣ ਜਲੰਧਰ ‘ਚ ਹਰਦੀਪ ਸਿੰਘ ਦੇ ਨਿੱਝਰ ਦੇ ਘਰ ਬਾਹਰ ਲੱਗਿਆ ਨੋਟਿਸ, ਸਾਕ ਸਬੰਧੀਆਂ ਲਈ ਸੁਨੇਹਾ

Date:

India Canada Controversy:

ਭਾਰਤ ‘ਚ ਮੋਸਟ ਵਾਂਟੇਡ ਗੈਂਗਸਟਰਾਂ-ਅੱਤਵਾਦੀਆਂ ਨੂੰ ਲੈ ਕੇ ਸੂਬਾ ਅਤੇ ਕੇਂਦਰੀ ਏਜੰਸੀਆਂ ਵਿਚਾਲੇ ਹੋਈ ਬੈਠਕ ‘ਚ ਲਏ ਗਏ ਫੈਸਲੇ ‘ਤੇ ਕਾਰਵਾਈ ਸ਼ੁਰੂ ਹੋ ਗਈ ਹੈ। ਮੀਟਿੰਗ ਤੋਂ ਇੱਕ ਦਿਨ ਬਾਅਦ ਹੀ ਏਜੰਸੀਆਂ ਨੇ ਜਲੰਧਰ ਦੇ ਪਿੰਡ ਭਾਰਸਿੰਘਪੁਰਾ (ਫਿਲੌਰ) ਤੋਂ ਕੈਨੇਡਾ ਵਿੱਚ ਮਾਰੇ ਗਏ 10 ਲੱਖ ਰੁਪਏ ਦੇ ਇਨਾਮੀ ਭਾਰਤੀ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਜਾਇਦਾਦ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਨਿੱਝਰ ਦੇ ਬੰਦ ਘਰ ਦੇ ਬਾਹਰ ਨੋਟਿਸ ਚਿਪਕਾਇਆ ਗਿਆ ਹੈ। ਜੋ ਨੋਟਿਸ ਚਿਪਕਾਇਆ ਗਿਆ ਹੈ, ਉਹ ਮੁਹਾਲੀ ਦੀ ਵਿਸ਼ੇਸ਼ ਐਨਆਈਏ ਕਮ ਸੀਬੀਆਈ ਅਦਾਲਤ ਵੱਲੋਂ ਜਾਰੀ ਕੀਤਾ ਗਿਆ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਐਨਆਈਏ ਨੇ ਹਰਦੀਪ ਸਿੰਘ ਨਿੱਝਰ ਦੀ ਅਚੱਲ ਜਾਇਦਾਦ ਨੂੰ ਜ਼ਬਤ ਕਰਨ ਲਈ ਪਟੀਸ਼ਨ ਦਾਇਰ ਕੀਤੀ ਹੈ। ਇਸ ਮਾਮਲੇ ਵਿੱਚ ਰਿਸ਼ਤੇਦਾਰ 11 ਅਕਤੂਬਰ ਨੂੰ ਮੁਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਆਪਣਾ ਪੱਖ ਪੇਸ਼ ਕਰ ਸਕਦੇ ਹਨ।

ਇਹ ਵੀ ਪੜ੍ਹੋ: ਚੰਦਰਯਾਨ-3 ਨੂੰ ਜਗਾਉਣ ਦੀ ਅੱਜ ਫਿਰ ਕੋਸ਼ਿਸ਼ ਕਰੇਗਾ ISRO

45 ਸਾਲਾ ਹਰਦੀਪ ਸਿੰਘ ਨਿੱਝਰ ਦੀ ਇਸ ਸਾਲ 18 ਜੂਨ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਵਿਚ ਇਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਕਾਫੀ ਵਿਵਾਦ ਚੱਲ ਰਿਹਾ ਹੈ। ਕੈਨੇਡਾ ਦਾ ਦੋਸ਼ ਹੈ ਕਿ ਨਿੱਝਰ ਕੈਨੇਡੀਅਨ ਨਾਗਰਿਕ ਸੀ ਅਤੇ ਭਾਰਤ ਨੇ ਆਪਣੇ ਏਜੰਟਾਂ ਰਾਹੀਂ ਉਸ ਦਾ ਕਤਲ ਕਰਵਾਇਆ ਸੀ। ਕੈਨੇਡਾ ‘ਚ ਰਾਅ ਦੇ ਅਧਿਕਾਰੀ ਪਵਨ ਰਾਏ ਨੂੰ ਵੀ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਹੈ।

ਹਰਦੀਪ ਸਿੰਘ ਨਿੱਝਰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਭਾਰਸਿੰਘਪੁਰਾ ਦਾ ਵਸਨੀਕ ਸੀ। ਨਿੱਝਰ ਜੋ ਕਿ ਸ਼ੁਰੂ ਤੋਂ ਹੀ ਗਰਮ ਖਿਆਲੀ ਗਰਮਖਿਆਲੀ ਸੁਭਾਅ ਵਾਲਾ ਸੀ।ਨਿੱਝਰ 1992 ਵਿੱਚ ਕੈਨੇਡਾ ਚਲਾ ਗਿਆ ਸੀ। ਇਸ ਤੋਂ ਬਾਅਦ ਉਹ ਕਦੇ ਪਿੰਡ ਨਹੀਂ ਪਰਤਿਆ। ਤਿੰਨ ਸਾਲ ਪਹਿਲਾਂ ਉਸ ਦਾ ਪੂਰਾ ਪਰਿਵਾਰ ਵੀ ਕੈਨੇਡਾ ਆ ਕੇ ਵੱਸ ਗਿਆ ਸੀ। India Canada Controversy:

ਕੈਨੇਡਾ ਵਿੱਚ ਰਹਿੰਦਿਆਂ ਨਿੱਝਰ ਪਾਬੰਦੀਸ਼ੁਦਾ ਖਾਲਿਸਤਾਨ ਪੱਖੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਨੇੜੇ ਆਇਆ ਸੀ। ਪੰਨੂ ਅਤੇ ਨਿੱਝਰ ਦੀ ਨੇੜਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨਿੱਝਰ ਦੇ ਕਤਲ ਤੋਂ ਬਾਅਦ ਤੋਂ ਹੀ ਪੰਨੂੰ ਭੜਕਿਆ ਹੋਇਆ ਹੈ ਅਤੇ ਭਾਰਤ ਦੇ ਖਿਲਾਫ ਅਤੇ ਖਾਲਿਸਤਾਨ ਦੀ ਹਮਾਇਤ ਵਿੱਚ ਕੈਨੇਡਾ ਵਿੱਚ ਜਨਮਤ ਸੰਗ੍ਰਹਿ ਕਰਵਾਉਣ ਦਾ ਦਾਅਵਾ ਕਰ ਰਿਹਾ ਹੈ। India Canada Controversy:

Share post:

Subscribe

spot_imgspot_img

Popular

More like this
Related