India vs England Test
ਇੰਗਲੈਂਡ ਖਿਲਾਫ ਹੈਦਰਾਬਾਦ ਟੈਸਟ ‘ਚ ਮਿਲੀ ਹਾਰ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ‘ਚ ਕਈ ਬਦਲਾਅ ਕੀਤੇ ਗਏ ਹਨ। ਚੋਣਕਾਰਾਂ ਨੇ ਮੈਚ ‘ਚ ਹਾਰ ਦੇ ਇਕ ਦਿਨ ਬਾਅਦ ਇਨ੍ਹਾਂ ਬਦਲਾਅ ਦੀ ਜਾਣਕਾਰੀ ਦਿੱਤੀ। ਇਹ ਬਦਲਾਅ ਹਾਰ ਕਾਰਨ ਨਹੀਂ ਸਗੋਂ ਖਿਡਾਰੀਆਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਕਰਨਾ ਪਿਆ ਹੈ। ਮੱਧਕ੍ਰਮ ਦੇ ਬੱਲੇਬਾਜ਼ ਕੇਐਲ ਰਾਹੁਲ (KL Rahul) ਅਤੇ ਆਲਰਾਊਂਡਰ ਰਵਿੰਦਰ ਜਡੇਜਾ (Ravindra jadeja) ਸੱਟ ਕਾਰਨ ਦੂਜੇ ਟੈਸਟ ਤੋਂ ਬਾਹਰ ਹੋ ਗਏ ਹਨ। ਹੁਣ ਕੋਚ ਰਾਹੁਲ ਦ੍ਰਾਵਿੜ ਇਸ ਗੱਲ ਨੂੰ ਲੈ ਕੇ ਉਲਝਣ ‘ਚ ਹਨ ਕਿ ਇਨ੍ਹਾਂ ਦੋਵਾਂ ਦੀ ਥਾਂ ਪਲੇਇੰਗ ਇਲੈਵਨ ‘ਚ ਕੌਣ ਹੋਵੇਗਾ।
ਇੰਗਲੈਂਡ ਖਿਲਾਫ ਖੇਡੀ ਜਾ ਰਹੀ 5 ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ‘ਚ ਮਿਲੀ ਹਾਰ ਤੋਂ ਬਾਅਦ ਭਾਰਤ ਦੇ ਪਲੇਇੰਗ ਇਲੈਵਨ ‘ਚ ਬਦਲਾਅ ਦੀ ਪੁਸ਼ਟੀ ਹੋ ਗਈ ਹੈ। ਇਹ ਬਦਲਾਅ ਦੋ ਦਿੱਗਜਾਂ ਦੇ ਜ਼ਖ਼ਮੀ ਹੋਣ ਕਾਰਨ ਕੀਤਾ ਜਾਵੇਗਾ। ਚੋਣਕਰਤਾ ਨੇ 2 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਬੱਲੇਬਾਜ਼ ਕੇਐੱਲ ਰਾਹੁਲ ਅਤੇ ਆਲਰਾਊਂਡਰ ਰਵਿੰਦਰ ਜਡੇਜਾ (Ravindra jadeja) ਦੇ ਜ਼ਖਮੀ ਹੋਣ ਦੀ ਖਬਰ ਸਾਂਝੀ ਕੀਤੀ ਹੈ। ਸਰਫਰਾਜ਼ ਖਾਨ, ਵਾਸ਼ਿੰਗਟਨ ਸੁੰਦਰ ਅਤੇ ਸੌਰਵ ਕੁਮਾਰ ਨੂੰ ਦੂਜੇ ਟੈਸਟ ਲਈ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਵਿਸ਼ਾਖਾਪਟਨਮ ‘ਚ ਇੰਗਲੈਂਡ ਖਿਲਾਫ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਪਲੇਇੰਗ ਇਲੈਵਨ ‘ਚ ਬਦਲਾਅ ਹੋਣਾ ਯਕੀਨੀ ਹੈ। ਬੱਲੇਬਾਜ਼ ਕੇਐਲ ਰਾਹੁਲ (KL Rahul) ਦੀ ਜਗ੍ਹਾ ਰਜਤ ਪਾਟੀਦਾਰ ਨੂੰ ਮੌਕਾ ਦਿੱਤਾ ਜਾਣਾ ਤੈਅ ਮੰਨਿਆ ਜਾ ਰਿਹਾ ਹੈ। ਉਸ ਨੇ ਇੰਗਲੈਂਡ ਲਾਇਨਜ਼ ਖਿਲਾਫ ਲਗਾਤਾਰ ਸੈਂਕੜੇ ਵਾਲੀ ਪਾਰੀ ਖੇਡ ਕੇ ਚੋਣਕਾਰਾਂ ਨੂੰ ਪ੍ਰਭਾਵਿਤ ਕੀਤਾ ਸੀ। ਆਲਰਾਊਂਡਰ ਰਵਿੰਦਰ ਜਡੇਜਾ (Ravindra jadeja) ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਜਾਂ ਸੌਰਵ ਕੁਮਾਰ ਨੂੰ ਮੌਕਾ ਦਿੱਤਾ ਜਾ ਸਕਦਾ ਹੈ।
ਸਵਾਲ ਲਗਾਤਾਰ ਫਲਾਪ ਹੋ ਰਹੇ ਸ਼ੁਭਮਨ ਗਿੱਲ ਦੇ ਨਾਂ ਨੂੰ ਲੈ ਕੇ ਵੀ ਹੈ। ਓਪਨਿੰਗ ਛੱਡ ਕੇ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਦਾ ਇਸ ਬੱਲੇਬਾਜ਼ ਦਾ ਫੈਸਲਾ ਸਹੀ ਸਾਬਤ ਨਹੀਂ ਹੋਇਆ। ਹੁਣ ਤੱਕ ਉਹ ਇਸ ਨੰਬਰ ‘ਤੇ ਦੌੜਾਂ ਬਣਾਉਣ ‘ਚ ਨਾਕਾਮ ਰਿਹਾ ਹੈ। ਚੋਣਕਾਰਾਂ ਨੇ ਸਰਫਰਾਜ਼ ਖਾਨ ਨੂੰ ਦੂਜੇ ਟੈਸਟ ਲਈ ਟੀਮ ‘ਚ ਚੁਣਿਆ ਹੈ। ਅਜਿਹੇ ‘ਚ ਸ਼ੁਭਮਨ ਗਿੱਲ ਦੀ ਜਗ੍ਹਾ ਸਰਫਰਾਜ਼ ਖਾਨ ਨੂੰ ਪਲੇਇੰਗ ਇਲੈਵਨ ‘ਚ ਸ਼ਾਮਲ ਕੀਤਾ ਜਾ ਸਕਦਾ ਹੈ।
READ ALSO:ਹਿਸਾਰ HAU ਨੇ ਵਿਕਸਿਤ ਕੀਤੀ ਕਣਕ ਦੀ ਨਵੀਂ ਕਿਸਮ: ਕਈ ਰਾਜਾਂ ਦੇ ਕਿਸਾਨਾਂ ਨੂੰ ਮਿਲੇਗਾ ਲਾਭ..
ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸਰਫਰਾਜ਼ ਖਾਨ ਜਾਂ ਸ਼ੁਬਮਨ ਗਿੱਲ, ਸ਼੍ਰੇਅਸ ਅਈਅਰ, ਰਜਤ ਪਾਟੀਦਾਰ, ਕੇਐਸ ਭਰਤ, ਅਕਸ਼ਰ ਪਟੇਲ, ਆਰ ਅਸ਼ਵਿਨ, ਸੌਰਵ ਕੁਮਾਰ ਜਾਂ ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।
India vs England Test