ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮਾਰੀ ਵੱਡੀ ਮੱਲ੍ਹ, ਜਿੱਤਿਆ ਪਹਿਲਾ ਸੋਨ ਤਮਗਾ

Indian Women Cricket Team:

ਏਸ਼ਿਆਈ ਖੇਡਾਂ ਦੇ ਮਹਿਲਾ ਕ੍ਰਿਕਟ ਮੁਕਾਬਲੇ ਵਿੱਚ ਭਾਰਤ ਨੇ ਸੋਨ ਤਗ਼ਮਾ ਜਿੱਤ ਲਿਆ ਹੈ। ਸੋਮਵਾਰ ਨੂੰ ਖੇਡੇ ਗਏ ਫਾਈਨਲ ਮੈਚ ‘ਚ ਭਾਰਤ ਨੇ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾਇਆ। ਏਸ਼ੀਆਈ ਖੇਡਾਂ ਦੇ ਕ੍ਰਿਕਟ ਈਵੈਂਟ ਵਿੱਚ ਇਹ ਭਾਰਤ ਦਾ ਪਹਿਲਾ ਤਮਗਾ ਹੈ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੇ ਕਿਸੇ ਵੀ ਏਸ਼ਿਆਈ ਖੇਡਾਂ ਵਿੱਚ ਹਿੱਸਾ ਨਹੀਂ ਲਿਆ ਸੀ।

ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 116 ਦੌੜਾਂ ਬਣਾਈਆਂ ਅਤੇ ਸ਼੍ਰੀਲੰਕਾ ਨੂੰ 117 ਦੌੜਾਂ ਦਾ ਟੀਚਾ ਦਿੱਤਾ। ਸ਼੍ਰੀਲੰਕਾ ਦੀ ਟੀਮ 20 ਓਵਰਾਂ ‘ਚ 8 ਵਿਕਟਾਂ ਗੁਆ ਕੇ 97 ਦੌੜਾਂ ਹੀ ਬਣਾ ਸਕੀ। ਭਾਰਤ ਲਈ ਤਿੱਤਤ ਸਾਧੂ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। Indian Women Cricket Team:

ਭਾਰਤ ਲਈ ਸਮ੍ਰਿਤੀ ਮੰਧਾਨਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 45 ਗੇਂਦਾਂ ‘ਤੇ 46 ਦੌੜਾਂ ਦੀ ਪਾਰੀ ਖੇਡੀ। ਮੰਧਾਨਾ ਤੋਂ ਇਲਾਵਾ ਜੇਮਿਮਾ ਰੌਡਰਿਗਜ਼ ਨੇ 40 ਗੇਂਦਾਂ ‘ਤੇ 42 ਦੌੜਾਂ ਦੀ ਪਾਰੀ ਖੇਡੀ। ਸ਼੍ਰੀਲੰਕਾ ਲਈ ਇਨੋਕਾ ਰਣਵੀਰਾ, ਸੁਗੰਧੀਕਾ ਕੁਮਾਰੀ ਅਤੇ ਉਦੇਸ਼ਿਕਾ ਪ੍ਰਬੋਧਿਨੀ ਨੇ 2-2 ਵਿਕਟਾਂ ਲਈਆਂ।

ਇਹ ਵੀ ਪੜ੍ਹੋ: ਭਾਰਤ ਨੇ ਏਸ਼ੀਆਈ ਖੇਡਾਂ ‘ਚ ਕੀਤੀ ਸ਼ਾਨਦਾਰ ਸ਼ੁਰੂਆਤ, ਦੂਜੇ ਦਿਨ ਜਿੱਤੇ 5 ਤਗਮੇ

ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਰਹੀ। 14 ਓਵਰਾਂ ਤੱਕ ਭਾਰਤੀ ਟੀਮ ਨੇ ਇੱਕ ਵਿਕਟ ਗੁਆ ਕੇ 86 ਦੌੜਾਂ ਬਣਾ ਲਈਆਂ ਸਨ ਪਰ ਅਗਲੇ 6 ਓਵਰਾਂ ਵਿੱਚ ਟੀਮ 6 ਵਿਕਟਾਂ ਗੁਆ ਕੇ 30 ਦੌੜਾਂ ਹੀ ਬਣਾ ਸਕੀ। ਮੰਧਾਨਾ ਅਤੇ ਜੇਮਿਮਾ ਤੋਂ ਇਲਾਵਾ ਕੋਈ ਵੀ ਖਿਡਾਰੀ ਜ਼ਿਆਦਾ ਦੇਰ ਤੱਕ ਕ੍ਰੀਜ਼ ‘ਤੇ ਨਹੀਂ ਟਿਕ ਸਕਿਆ।

ਪਿੱਛਾ ਕਰਨ ਉਤਰੀ ਸ਼੍ਰੀਲੰਕਾਈ ਟੀਮ ਦੀ ਸ਼ੁਰੂਆਤ ਖਰਾਬ ਰਹੀ। ਪਹਿਲੇ 6 ਓਵਰਾਂ ‘ਚ ਟੀਮ ਨੇ 3 ਵਿਕਟਾਂ ਗੁਆ ਕੇ ਸਿਰਫ 28 ਦੌੜਾਂ ਬਣਾਈਆਂ। ਤੀਤਾਸ ਸਾਧੂ ਨੇ ਪਾਵਰਪਲੇ ਵਿੱਚ ਤਿੰਨੋਂ ਵਿਕਟਾਂ ਲਈਆਂ।

16 ਦੌੜਾਂ ‘ਤੇ ਸ਼ੈਫਾਲੀ ਦਾ ਵਿਕਟ ਗੁਆਉਣ ਤੋਂ ਬਾਅਦ ਮੰਧਾਨਾ ਅਤੇ ਰੋਡਰਿਗਜ਼ ਨੇ 73 ਦੌੜਾਂ ਦੀ ਸਾਂਝੇਦਾਰੀ ਕੀਤੀ। ਦੋਵਾਂ ਨੇ ਦੂਜੀ ਵਿਕਟ ਲਈ 67 ਗੇਂਦਾਂ ‘ਤੇ 73 ਦੌੜਾਂ ਜੋੜੀਆਂ। ਇਸ ਸਾਂਝੇਦਾਰੀ ਨੂੰ ਇਨੋਕਾ ਰਣਵੀਰਾ ਨੇ ਤੋੜਿਆ। Indian Women Cricket Team:

[wpadcenter_ad id='4448' align='none']