ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ  ਬੱਚਿਆਂ ਨਾਲ ਸਬੰਧਿਤ ਪਾਕਸੋ ਐਕਟ/ਜੂਵੀਨਾਇਲ ਐਕਟ ਸਬੰਧੀ ਦਿੱਤੀ ਗਈ ਜਾਣਕਾਰੀ

ਸ੍ਰੀ ਮੁਕਤਸਰ ਸਾਹਿਬ, 10 ਜੁਲਾਈ
                            ਨਾਲਸਾ/ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ  ਹਦਾਇਤਾਂ ਅਨੁਸਾਰ ਅਤੇ ਸ੍ਰੀ ਰਾਜ ਕੁਮਾਰ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਤ- ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਡਾ. ਗਗਨਦੀਪ ਕੌਰ, ਸਿਵਲ ਜੱਜ (ਸੀ.ਡ.) ਸਾਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾਂ ਬਾਲ ਸੁਰਖਿਆ ਅਫਸਰ ਦੇ ਸਹਿਯੋਗ ਨਾਲ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਜ਼ਿਲ੍ਹੇ ਦੇ ਹਰੇਕ ਥਾਣੇ ਵਿਚ ਤਾਇਨਾਤ ਮਹਿਲਾ ਮਿੱਤਰਤਾ ਅਫਸਰਾਂ ਨਾਲ ਸੈਕਸ਼ੂਅਲ ਹਰਾਸ਼ਮੈਂਟ, ਬੱਚਿਆ ਨਾਲ ਸਬੰਧਤ ਪਾਕਸੋ ਐਕਟ/ਜੂਵੀਨਾਇਲ ਐਕਟ ਸਬੰਧੀ ਜਾਣਕਾਰੀ ਦੇਣ ਲਈ ਕੈਂਪ ਦਾ ਆਯੋਜਨ ਕੀਤਾ ਗਿਆ।
                           ਇਸ ਸੈਮੀਨਾਰ ਵਿਚ ਵੱਖ ਵੱਖ ਸਕੂਲਾ ਦੇ ਲਗਭਗ 50-60 ਅਧਿਆਪਕ ਨੂੰ ਅਤੇ ਹਰੇਕ ਥਾਣੇ ਦੇ ਪੁਲਿਸ ਥਾਣਿਆ ਵਿਚੋ ਲਗਭਗ 25-30 ਅਫਸਰਾਂ ਨੇ ਭਾਗ ਲਿਆ ਸੀ। ਇਸ ਸਬੰਧੀ ਜਾਣਕਾਰੀ ਦੇਣ ਲਈ  ਜੱਜ ਸਾਹਿਬ ਨੇ ਉੱਥੇ ਹਾਜ਼ਰ ਅਧਿਆਪਕਾਂ ਅਤੇ ਪੁਲਿਸ ਅਫਸਰਾਂ ਨੂੰ ਦਸਿਆ ਗਿਆ ਕਿ ਜਿਹੜੇ ਬੱਚੇ ਸਕੂਲ ਵਿਚ ਪੜਦੇ ਹਨ ਉਹਨਾਂ ਨੂੰ ਗੁੱਡ ਟੱਚ ਅਤੇ ਬੇਡ ਟੱਚ , ਪਾਕਸੋ ਐਕਟ ਅਤੇ ਬੱਚਿਆ ਦੇ ਕਾਨੂੰਨਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਨਸ਼ਿਆ ਅਤੇ ਮੋਬਾਇਲ ਦੀ ਵਰਤੋਂ ਨਾ ਕਰਨ ਸਬੰਧੀ ਵੀ ਬੱਚਿਆ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਆਦੇਸ਼ ਦਿੱਤੇ।
                          ਜੱਜ ਸਾਹਿਬ ਨੇ ਪੁਲਿਸ ਅਫਸਰਾਂ ਨੂੰ ਦਸਿਆ ਕਿ ਆਪ ਦੇ ਥਾਣੇ ਵਿਚ ਜੋ ਵੀ ਪਰਿਵਾਰਕ ਝਗੜੇ ਸਬੰਧੀ ਕੇਸ ਆਉਂਦੇ ਹਨ ਉਹਨਾਂ ਨੂੰ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਮੀਡਿਏਸ਼ਨ ਅਤੇ ਕਾਉਂਸੀਲੈਸ਼ਨ  ਸੈਂਟਰ ਰਾਹੀ ਕੇਸ ਭੇਜੇ ਜਾਣ ਤਾਂ ਜੋ  ਮਾਹਿਰ ਮੈਡੀਏਟਰ ਵਲੋ ਦੋਹਾਂ ਧਿਰਾ ਨਾਲ ਗੱਲ-ਬਾਤ ਰਾਹੀ ਝਗੜੇ ਦਾ ਨਿਪਟਾਰਾ ਕਰਵਾਇਆ ਜਾ ਸਕੇ।
                         ਇਸ ਦੌਰਾਨ ਹਾਜਰ ਅਧਿਆਪਕ ਅਤੇ ਪੁਲਿਸ ਅਫਸਰਾਂ ਨੇ ਜੱਜ ਸਾਹਿਬ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਜੋ ਆਪ ਜੀ ਵਲੋ ਦਸਿਆ ਗਿਆ ਹੈ ਕਿ ਉਸਦੀ ਪਾਲਣਾ ਯਕੀਨੀ ਬਣਾਈ ਜਾਵੇਗੀ।
                        ਸਕੱਤਰ ਕਾਨੂੰਨੀ ਸੇਵਾਵਾਂ ਨੇ ਦੱਸਿਆ ਕਿ  14 ਸਤੰਬਰ 2024 ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੇਕਰ ਕਿਸੇ ਧਿਰ ਨੇ ਆਪਣੇ ਝਗੜੇ ਦਾ ਨਿਪਟਾਰਾ ਕਰਵਾਉਣਾ ਚਾਹੁੰਦਾ ਹੈ,  ਸਬੰਧਤ ਅਦਾਲਤ ਅਤੇ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਦਸਿਆ ਜਾਵੇ। ਹੋਰ ਵਧੇਰੇ ਜਾਣਕਾਰੀ ਲੈਣ ਲਈ 15100 ਟੋਲ ਫ੍ਰੀ ਤੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ।

[wpadcenter_ad id='4448' align='none']