ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਦਿੱਤੀ ਜਾਣਕਾਰੀ

ਅੰਮ੍ਰਿਤਸਰ 4 ਦਸੰਬਰ 2023–

ਵਿਧਾਨ ਸਭਾ ਚੋਣ ਹਲਕਾ 016—ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ—ਕਮ—ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ—1 ਸ.ਮਨਕੰਵਲ ਸਿੰਘ ਚਾਹਲ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ.ਬਲਰਾਜ ਸਿੰਘ (ਡਿਪਟੀ ਡੀ.ਈ.ੳ) ਕਮ ਡੈਡੀਕੇਟਿਡ ਏ.ਈ.ਆਰ.ੳ ਦੀ ਅਗਵਾਈ ਵਿੱਚ 016—ਅੰਮ੍ਰਿਤਸਰ ਪੱਛਮੀ ਦੇ ਅਧੀਨ ਆਉਂਦੇ ਖੇਤਰ ਵਿੱਚ ਵੋਟਰਾਂ ਲਈ ਸਪੈਸ਼ਲ ਤੌਰ ਤੇ ਈ.ਵੀ.ਐਮਜ ਅਤੇ ਵੀ.ਵੀ.ਪੈਟ ਮਸ਼ੀਨ ਦੀ ਡੈਮੋਸ਼ਟਰੇਸ਼ਨ ਦਸੰਬਰ ਮਹੀਨੇ ਵਿੱਚ ਵੱਖ ਵੱਖ ਬੂਥਾਂ ਤੇ ਕਰਵਾਈ ਜਾਣੀ ਹੈ ਇਸ ਲੜੀ ਵਿੱਚ ਅੱਜ ਸੁਪਰਵਾਇਜਰ ਸ਼੍ਰੀ ਦਿਨੇਸ਼ ਕੁਮਾਰ ਦੀ ਦੇਖਰੇਖ ਵਿੱਚ ਇਹ ਮਸ਼ੀਨ ਪ੍ਰਭਾਕਰ ਸੀ.ਸੈ.ਸਕੂਲ, ਸ.ਐ.ਸ ਕ੍ਰਿਸ਼ਨਾ ਮੰਦਿਰ ਛੇਹਰਟਾ, ਸੈਂਟ ਐਗਜੇਵੀਅਰ ਸਕੂਲ ਛੇਹਰਟਾ ਵਿਖੇ 9 ਵਜੇ ਤੋਂ 3 ਵਜੇ ਤੱਕ ਲਗਾਈ ਗਈ। ਇਸ ਡੈਮੋਸ਼ਟਰੇਸ਼ਨ (ਟਰੇਨਿੰਗ) ਵਿੱਚ ਬਹੁਤ ਸਾਰੇ ਲੋਕਾਂ ਨੇ ਭਾਗ ਲਿਆ ਅਤੇ ਮਸ਼ੀਨ ਬਾਰੇ ਜਾਣਿਆ। ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਸ. ਮਨਕੰਵਲ ਸਿੰਘ ਚਾਹਲ ਦਾ ਬੜਾ ਧੰਨਵਾਦ ਕੀਤਾ ਜਿੰਨਾਂ ਨੇ ਮਸ਼ੀਨ ਦੀ ਡੈਮੋਸ਼ਟਰੇਸ਼ਨ ਵਾਸਤੇ ਇਹ ਕਦਮ ਚੁੱਕਿਆਂ। ਸ.ਮਨਕੰਵਲ ਸਿੰਘ ਚਾਹਲ ਵੱਲੋ ਖਾਸ ਤੌਰ ਅੰਮ੍ਰਿਤਸਰ ਪੱਛਮੀ ਦੇ ਨਵਯੁਵਕ ਨਵਯੁਕਤੀਆਂ ਜੋ ਕਿ 18 ਸਾਲ ਦੇ ਹੋਏ ਹਨ ਨੂੰ ਅਪੀਲ ਕੀਤੀ ਕਿ ਉਹ ਜਿਆਦਾ ਤੋ ਜਿਆਦਾ ਇਸ ਟਰੇਨਿੰਗ ਦਾ ਹਿੱਸਾ ਬਣਨ।

[wpadcenter_ad id='4448' align='none']